ਕਿਹਾ, ਭਾਰਤ ਸਰਕਾਰ ਨੇ ਅਮਰੀਕਾ ਦੀਆਂ ਫਸਲਾਂ ਨੂੰ ਟੈਕਸ ਰਹਿਤ ਕੀਤਾ
- ਅਮਰੀਕਾ ਦੀ ਖੇਤੀਬਾੜੀ ਨੀਤੀ ਭਾਰਤ ’ਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ : ਕਿਸਾਨ ਆਗੂ | Sunam News
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸੰਯੁਕਤ ਮੋਰਚੇ ਦੇ ਸੱਦੇ ਤੇ ਸੁਨਾਮ ਵਿਖੇ ਟਰੰਪ ਖੇਤੀਬਾੜੀ ਨੀਤੀ ਨੂੰ ਲੈ ਕੇ ਟਰੰਪ ਤੇ ਮੋਦੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀ ਮੋਦੀ ਦੇ ਸੱਦੇ ਤੇ ਖੇਤੀਬਾੜੀ ਮੰਤਰੀ ਪੀਉਜ ਗੋਇਲ ਅਮਰੀਕਾ ਗਿਆ ਸੀ, ਇਸ ਮੌਕੇ ਮੋਦੀ ਸਰਕਾਰ ਖੇਤੀਬਾੜੀ ਖਰੜੇ ਨੂੰ ਮਾਨਤਾ ਦੇ ਕੇ ਆਈ ਹੈ ਇਹ ਖੇਤੀਬਾੜੀ ਖਰੜਾ ਡਬਲਯੂਟੀਓ ਦੇ ਕਹਿਣ ਤੇ ਅਮਰੀਕਾ ਨੇ ਤਿਆਰ ਕੀਤਾ ਹੈ ਕਿਉਂਕਿ ਡਬਲਯੂਟੀਓ ਪੂਰੇ ਸੰਸਾਰ ’ਚ ਖੇਤੀਬਾੜੀ ਸੈਕਟਰ ਤੇ ਕਬਜ਼ਾ ਕਰ ਚੁੱਕਾ ਹੁਣ ਭਾਰਤ ਦੇ ਖੇਤੀਬਾੜੀ ਸੈਕਟਰ ਕਬਜ਼ੇ ਨੂੰ ਲੈ ਕੇ ਡਬਲ ਯੂ ਟੀਓ ਨਵੀਆਂ ਨੀਤੀਆਂ ਲੈ ਕੇ ਆ ਰਿਹਾ ਹੈ।
ਇਹ ਖਬਰ ਵੀ ਪੜ੍ਹੋ : FEMA Case: ਪੰਜਾਬ ਦੇ ਕਾਂਗਰਸੀ ਨੇਤਾ ਖਿਲਾਫ਼ ED ਦਾ ਵੱਡਾ Action, ਕਰੋੜਾਂ ਦੀ ਜਾਇਦਾਦ ਜ਼ਬਤ
ਜਿਸ ਤਹਿਤ ਭਾਰਤ ਦੀ ਮੰਡੀ ਡਬਲਯੂਟੀਓ ਦੇ ਹਵਾਲੇ ਕੀਤੀ ਜਾ ਰਹੀ ਹੈ। ਭਾਰਤ ਦੀ ਮੰਡੀ ’ਚ ਸਿਰਫ ਤੇ ਸਿਰਫ ਡਬਲਯੂਟੀਓ ਦਾ ਹੀ ਕਬਜ਼ਾ ਹੋਵੇਗਾ ਕਿਉਂਕਿ ਭਾਰਤ ਸਰਕਾਰ ਨੇ ਅਮਰੀਕਾ ਦੀਆਂ ਫਸਲਾਂ ਨੂੰ ਟੈਕਸ ਰਾਹਿਤ ਕਰ ਦਿੱਤਾ ਹੈ। ਅਮਰੀਕਾ ਦਾ ਜੋ ਮਾਲ ਭਾਰਤ ’ਚ ਆਵੇਗਾ ਉਸ ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਨਾਲ ਭਾਰਤ ਦੀ ਮੰਡੀ ਬਿਲਕੁਲ ਤਬਾਹ ਹੋ ਜਾਵੇਗੀ ਤੇ ਭਾਰਤ ਦਾ ਕਿਸਾਨ ਬਿਲਕੁਲ ਖਤਮ ਹੋ ਜਾਵੇਗਾ। ਇਸ ਮੌਕੇ ਆਗੂਆਂ ਨੇ ਕਿਹਾ ਕਿ ਅਮਰੀਕਾ ਦੀ ਖੇਤੀਬਾੜੀ ਨੀਤੀ ਭਾਰਤ ’ਚ ਲਾਗੂ ਨਹੀਂ ਹੋਣ ਦਿੱਤੀ ਜਾਵੇਗੀ, ਇਸ ਲਈ ਕਿਸਾਨ ਹਰ ਕੁਰਬਾਨੀ ਦੇਣ ਲਈ ਤਿਆਰ ਹਨ। Sunam News

ਇਸ ਮੌਕੇ ਸ਼ਹਿਰ ’ਚ ਮਾਰਚ ਕਰਕੇ ਐੱਸਡੀਐੱਮ ਦਫਤਰ ਸੁਨਾਮ ਅੱਗੇ ਟਰੰਪ ਤੇ ਮੋਦੀ ਦੇ ਪੁਤਲੇ ਫੂਕੇ ਗਏ, ਇਸ ਮੌਕੇ ਬੀਕੇਯੂ ਉਗਰਾਹਾਂ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸਰਨ ਸਿੰਘ ਉਗਰਾਹਾਂ, ਸੁਖਪਾਲ ਮਾਣਕ ਕਣਕਵਾਲ, ਪਾਲ ਸਿੰਘ ਦੌਲੇਵਾਲ, ਮਨੀ ਸਿੰਘ ਭੈਣੀ, ਅਜੈਬ ਸਿੰਘ ਜਖੇਪਲ, ਜਸਵੰਤ ਸਿੰਘ ਬਿਗੜਵਾਲ ਬੀਕੇਯੂ ਰਾਜੇਵਾਲ, ਭਰਭੂਰ ਸਿੰਘ ਦੁੱਗਾਂ ਬੀਕੇਯੂ ਬੁਰਜਗਿੱਲ, ਜਸਵੀਰ ਕੌਰ ਉਗਰਾਹਾਂ ਤੇ ਪਿੰਡ ਇਕਾਈਆਂ ਹਾਜ਼ਰ ਸਨ। Sunam News