ਸਾਡੇ ਨਾਲ ਸ਼ਾਮਲ

Follow us

9.6 C
Chandigarh
Saturday, January 24, 2026
More
    Home Breaking News Faridkot Shop...

    Faridkot Shop Theft: ਫ਼ਰੀਦਕੋਟ ’ਚ ਫਿਰ ਬਿਜਲੀ ਦੀ ਦੁਕਾਨ ਚੋਰਾਂ ਨੇ ਕੀਤੀ ਖਾਲੀ

    Faridkot Shop Theft
    Faridkot Shop Theft: ਫ਼ਰੀਦਕੋਟ ’ਚ ਫਿਰ ਬਿਜਲੀ ਦੀ ਦੁਕਾਨ ਚੋਰਾਂ ਨੇ ਕੀਤੀ ਖਾਲੀ

    ਅੱਧੀ ਰਾਤ ਨੂੰ ਦੁਕਾਨ ’ਚੋਂ ਸਮਾਨ ਚੋਰੀ ਕਰ ਗੱਡੀ ਭਰਕੇ ਹੋਏ ਫਰਾਰ

    • ਸੀਸੀਟੀਵੀ ਕੈਮਰਿਆਂ ਰਾਹੀਂ ਜਾਂਚ ਕਰਕੇ ਛੇਤੀ ਚੋਰਾਂ ਨੂੰ ਕੀਤਾ ਜਾਵੇਗਾ ਕਾਬੂ, ਦੁਕਾਨਦਾਰ ਨੂੰ ਮਿਲੇਗਾ ਜਲਦ ਇਨਸਾਫ : ਐਸਐਚਓ

    Faridkot Shop Theft: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਸ਼ਹਿਰ ’ਚ ਲਗਾਤਾਰ ਦੁਕਾਨਾਂ ਚੋਰਾਂ ਦੇ ਅੜਿੱਕੇ ਚੜਦੀਆਂ ਨਜ਼ਰ ਆ ਰਹੀਆਂ ਹਨ ਪਿਛਲੇ ਦਿਨੀਂ ਫ਼ਰੀਦਕੋਟ ਦੇ ਨਹਿਰੂ ਸ਼ਾਪਿੰਗ ਸੈਂਟਰ ’ਚ ਦੋ ਦਿਨ ਚੋਰਾਂ ਨੇ ਦੁਕਾਨਾਂ ’ਚੋਂ ਸਮਾਨ ਚੋਰੀ ਕਰਕੇ ਫ਼ਰੀਦਕੋਟ ਦੇ ਦੁਕਾਨਦਾਰਾਂ ਨੂੰ ਬਿਪਤਾ ਪਾਈ ਸੀ, ਉਸ ਤੋਂ ਬਾਅਦ ਪੁਲਿਸ ਉਨ੍ਹਾਂ ਚੋਰਾਂ ਨੂੰ ਕਾਬੂ ਕਰਨ ਲਈ ਲਗਾਤਾਰ ਸਰਗਰਮ ਹੈ ਪਰ ਉਹ ਚੋਰ ਪੁਲਿਸ ਅੜਿੱਕੇ ਆਏ ਜਾ ਨਹੀਂ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਹੁਣ ਚੋਰਾਂ ਨੇ ਫਿਰ ਤੋਂ ਬਿਜਲੀ ਦੀ ਦੁਕਾਨ ਦਾ ਅੱਧੀ ਰਾਤ ਨੂੰ ਸ਼ਟਰ ਭੰਨ੍ਹ ਕੇ ਬਿਜਲੀ ਦਾ ਸਮਾਨ ਪੱਖੇ, ਮੋਟਰਾਂ ਵਗੈਰਾ ਚੋਰੀ ਕਰ ਚੋਰ ਗੱਡੀ ਭਰਕੇ ਫਰਾਰ ਹੋ ਗਏ ਹਨ।

    ਇਹ ਵੀ ਪੜ੍ਹੋ: Crime News: ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ ਮੈਂਬਰ ਹਥਿਆਰਾਂ ਸਮੇਤ ਗ੍ਰਿਫ਼ਤਾਰ

    ਇਹ ਸਾਰੀ ਜਾਣਕਾਰੀ ਦੁਕਾਨ ਦੇ ਮਾਲਕ ਅਤੇ ਸ਼ਹਿਰ ਵਾਸੀਆਂ ਨੇ ਮੀਡੀਆ ਨਾਲ ਸਾਂਝੀ ਕਰਦਿਆਂ ਕਿਹਾ ਕਿ ਲਗਾਤਾਰ ਅੱਠ ਦੇ ਕਰੀਬ ਫਰੀਦਕੋਟ ’ਚ ਦੁਕਾਨਾਂ ’ਚ ਚੋਰੀ ਕੀਤੀ ਜਾ ਚੁੱਕੀ ਹੈ ਉਹ ਵੀ ਸਾਰੀਆਂ ਬਿਜਲੀ ਦੀਆਂ ਦੁਕਾਨਾਂ ਦੇ ਸ਼ਟਰ ਭੰਨਕੇ ਸਮਾਨ ਚੋਰੀ ਕੀਤਾ ਜਾ ਚੁੱਕਿਆ ਹੈ ਜਿਸਦੇ ਚੱਲਦੇ ਸ਼ਹਿਰ ਦੇ ਦੁਕਾਨਦਾਰ ਕਾਫੀ ਚਿੰਤਾ ’ਚ ਆ ਚੁਕੇ ਹਨ ਅਤੇ ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਆ ਜਲਦੀ ਇਨ੍ਹਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਕਿਸੇ ਹੋਰ ਦਾ ਨੁਕਸਾਨ ਨਾ ਹੋਵੇ। ਚੋਰੀ ਦੀ ਸੂਚਨਾ ਮਿਲਦਿਆਂ ਹੀ ਫਰੀਦਕੋਟ ਸਿਟੀ ਦੇ ਐਸਐਚਓ ਅਮਰਿੰਦਰ ਸਿੰਘ, ਪੀ ਸੀ ਆਰ ਦੇ ਮੁਲਾਜ਼ਮਾਂ ਸਮੇਤ ਮੌਕੇ ’ਤੇ ਪਹੁੰਚੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੁਕਾਨਦਾਰ ਤੋਂ ਸਾਰੀ ਜਾਣਕਾਰੀ ਲਈ ਅਤੇ ਸੀਸੀਟੀਵੀ ਕੈਮਰਿਆਂ ਨੂੰ ਵੀ ਚੈਕ ਕੀਤਾ ਜਾਵੇਗਾ। Faridkot Shop Theft