ਕਿਹਾ, ਇਹ ਉਹੀ ਲੋਕ ਹੈ ਜਿਨ੍ਹਾਂ ਦੀ ਪਿੱਛਲੀ ਸਰਕਾਰ ‘ਚ ਨਿਯੁਕਤੀ ਕੀਤੀ ਗਈ
ਇਸਲਾਮਾਬਾਦ, ਏਜੰਸੀ
ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਪ੍ਰਬੰਧਕੀ ਪੱਧਰ ‘ਤੇ ਸਰਕਾਰ ਦੇ ਕੰਮ ‘ਚ ਅੜਚਨ ਪੈਦਾ ਕਰਨ ਲਈ ਰਾਜਨੀਤਕ ਨੌਕਰਸ਼ਾਹੀ ਅਤੇ ਪੁਲਿਸ ਵਿਭਾਗ ਦੀ ਸਖਤ ਆਲੋਚਨਾ ਕੀਤੀ ਹੈ। ਇੱਕ ਨਿਊਜ ਏਜੰਸੀ ਦੀ ਰਿਪੋਰਟ ਦੇ ਮੁਤਾਬਕ ਇਮਰਾਨ ਖਾਨ ਨੇ ਇਸਲਾਮਾਬਾਦ ‘ਚ ਸ਼ਨਿੱਚਰਵਾਰ ਨੂੰ ਕੁੱਝ ਚੁਣੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਕੁੱਝ ਲੋਕ ਪ੍ਰਬੰਧਕੀ ਪੱਧਰ ‘ਤੇ ਸਰਕਾਰ ਦੇ ਕੰਮ ‘ਚ ਅੜਚਨ ਪੈਦਾ ਕਰ ਰਹੇ ਹਨ, ਇਹ ਉਹੀ ਲੋਕ ਹੈ ਜਿਨ੍ਹਾਂ ਦੀ ਪਿੱਛਲੀ ਸਰਕਾਰ ‘ਚ ਨਿਯੁਕਤੀ ਕੀਤੀ ਗਈ ਸੀ।
ਖਾਨ ਨੇ ਕਿਹਾ, ਮੈਂ 22 ਸਾਲਾਂ ਦੇ ਸਖਤ ਸੰਘਰਸ਼ ਤੋਂ ਬਾਅਦ ਸੱਤਾ ਵਿੱਚ ਆਇਆ ਹਾਂ, ਇਸ ਲਈ ਇਸ ਤਰ੍ਹਾਂ ਦੇ ਮਾਮਲਿਆਂ ਨਾਲ ਨਿੱਬੜਨ ਲਈ ਮੇਰੇ ਕੋਲ ਜ਼ਰੂਰੀ ਸਬਰ ਹੈ। ਰਾਸ਼ਟਰੀ ਕਰਜੇ ਦੇ ਮੁੱਦੇ ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਵਿਦੇਸ਼ੀ ਕਰਜ 36 ਖਰਬ ਰੁਪਏ ਕਰ ਦਿੱਤਾ ਸੀ। ਜੇਕਰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੀ ਨਵੀਂ ਸਰਕਾਰ ਅਗਲੇ ਦੋ ਮਹੀਨੇ ਦੇ ਅੰਦਰ ਕਰਜ ਨਹੀਂ ਲੈਂਦੀ ਹੈ ਤਾਂ ਦੇਸ਼ ਭਿਆਨਕ ਰੂਪ ਨਾਲ ਦਿਵਾਲਿਆ ਹੋ ਜਾਵੇਗਾ।
ਖਾਨ ਨੇ ਕਿਹਾ, ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈਐਮਐਫ) ਕੋਲ ਜਾਣ ‘ਤੇ ਅਸਲੀ ਮੁੱਦਾ ਕਰਜਾ ਸਬੰਧੀ ਕੁਝ ਨਿਯਮਾਂ ਦਾ ਹੈ। ਅਸੀਂ ਕੁੱਝ ਹੋਰ ਸਰੋਤਾਂ ਦੇ ਮਾਧਿਅਮ ਨਾਲ ਵੀ ਹਾਲਤ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸਊਦੀ ਅਰਬ ਤੇ ਚੀਨ ਵੱਲੋਂ ਚੰਗੇ ਸੁਨੇਹੇ ਮਿਲ ਰਹੇ ਹਨ। ਵਿੱਤੀ ਸਹਾਇਤਾ ਲਈ ਦੋਵਾਂ ਦੇਸ਼ਾਂ ਨਾਲ ਪਹਿਲਾਂ ਹੀ ਸੰਪਰਕ ਕੀਤਾ ਜਾ ਚੁੱਕਿਆ ਹੈ। ਰਾਸ਼ਟਰੀ ਜਵਾਬਦੇਹੀ ਬਿਊਰੋ (ਐਨਏਬੀ) ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਇੱਕ ਆਜਾਦ ਸੰਸਥਾਨ ਹੈ ਅਤੇ ਉਨ੍ਹਾਂ ਦੀ ਸਰਕਾਰ ਨਾਲ ਇਸਦਾ ਕੋਈ ਸਿੱਧਾ ਸਬੰਧ ਨਹੀਂ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।