ਬਜਟ ਸ਼ੈਸ਼ਨ : ਮੋਦੀ, ਰਾਜਨਾਥ ਸਮੇਤ ਨਵੇਂ ਚੁਣੇ ਸਾਂਸਦਾਂ ਨੇ ਚੁੱਕੀ ਸਹੁੰ

Budget Session, Modi, Rajnath, Elected MP, Sworn

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰਸ਼ਿਪ ਦੀ ਸਹੁੰ ਚੁੱਕੀ

ਲੋਕ ਸਭਾ ‘ਚ ਕਈ ਮੈਂਬਰਾਂ ਨੇ ਸੰਸਕ੍ਰਿਤ ‘ਚ ਚੁੱਕੀ ਸਹੁੰ

ਹਰਸਿਮਰਤ ਬਾਦਲ ਤੇ ਸੋਮ ਪ੍ਰਕਾਸ਼ ਨੇ ਪੰਜਾਬੀ ‘ਚ ਚੁੱਕੀ ਸਹੁੰ

ਤਕਨੀਕੀ ਗਲਤੀ ਕਾਰਨ ਹੰਸਰਾਜ ਹੰਸ ਨੂੰ ਦੁਬਾਰਾ ਚੁੱਕਣੀ ਪਈ ਸਹੁੰ

ਏਜੰਸੀ, ਨਵੀਂ ਦਿੱਲੀ

17ਵੀਂ ਲੋਕ ਸਭਾ ਚੋਣਾਂ ਦਾ ਪਹਿਲਾ ਸੈਸ਼ਨ ਸ਼ੁਰੂ ਹੋਣ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਤੇ ਵਿਰੋਧੀਆਂ ਦੇ ਮੁੱਖ ਆਗੂਆਂ ਨੇ ਅੱਜ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੁੰਦੇ ਹੀ ਅਸਥਾਈ ਸਪੀਕਰ ਡਾ. ਵਰਿੰਦਰ ਕੁਮਾਰ ਨੇ ਰਾਸ਼ਟਰੀਗਾਣ ਤੋਂ ਬਾਅਦ ਆਪਣੇ ਸੰਬੋਧਨ ‘ਚ 17ਵੀਂ ਲੋਕ ਸਭਾ ‘ਚ ਚੁਣੇ ਮੈਂਬਰਾਂ ਦਾ ਸਦਨ ‘ਚ ਸਵਾਗਤ ਕੀਤਾ ਤੇ ਉਮੀਦ ਪ੍ਰਗਟਾਈ ਕੀ ਪਰੰਪਰਾ ਅਨੁਸਾਰ ਸਦਨ ਦੀ ਕਾਰਵਾਈ ਦੇ ਸੁਚਾਰੂ ਸੰਚਾਲਨ ‘ਚ ਸਪੀਕਰ ਬੈਂਚ ਦੀ ਸਹਾਇਤਾ ਕਰਨਗੇ ਇਸ ਤੋਂ ਬਾਅਦ ਜਨਰਲ ਸਕੱਤਰ ਡਾ. ਸਨੇਹਲਤਾ ਸ੍ਰੀਵਾਸਤਵ ਨੇ ਚੋਣ ਕਮਿਸ਼ਨ ਤੋਂ ਪ੍ਰਾਪਤ ਨਵੇਂ ਚੁਣੇ ਮੈਂਬਰਾਂ ਦੀ ਸੂਚੀ ਸਦਨ ਦੇ ਪਟਲ ‘ਤੇ ਰੱਖੀ।

ਇਸ ਤੋਂ ਬਾਅਦ ਡਾ. ਵਰਿੰਦਰ ਕੁਮਾਰ ਨੇ ਲੋਕ ਸਭਾ ਦੀ ਮੈਂਬਰਸ਼ਿਪ ਦੀ ਸਹੁੰ ਲਈ ਸਦਨ ਦੇ ਆਗੂ ਪ੍ਰਧਾਨ ਮੰਤਰੀ ਮੋਦੀ ਦਾ ਨਾਂਅ ਪੁਕਾਰਿਆ ਪ੍ਰਧਾਨ ਮੰਤਰੀ ਦੇ ਖੜ੍ਹੇ ਹੁੰਦੇ ਹੀ ਸਾਂਸਦਾਂ ਨੇ ਮੇਜਾਂ ਜ਼ੋਰ-ਜ਼ੋਰ ਨਾਲ ਥਪਥਪਾ ਕੇ ਸਵਾਗਤ ਕੀਤਾ ਤੇ ਮੋਦੀ-ਮੋਦੀ ਦਾ ਰੌਲਾ ਪਾਇਆ ਮੋਦੀ ਨੇ ਹਿੰਦੀ ‘ਚ ਸਹੁੰ ਪੜ੍ਹੀ ਤੇ ਫਿਰ ਮੈਂਬਰਸ਼ਿਪ ਰਜਿਸਟਰ ‘ਤੇ ਦਸਤਖ਼ਤ ਕਰਨ ਤੋਂ ਬਾਅਦ ਸਪੀਕਰ ਦੇ ਆਸਣ ਕੋਲ ਜਾਂ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਆਸਣ ਦੀ ਪਰਿਕ੍ਰਮਾ ਕਰਕੇ ਅਗਲੀ ਲਾਈਨ ‘ਚ ਬੈਠੇ ਆਗੂਆਂ ਦਾ ਸਵਾਗਤ ਕਰਦਿਆਂ ਆਪਣੇ ਸਥਾਨ ‘ਤੇ ਬੈਠ ਗਏ।

ਲੋਕਤੰਤਰ ‘ਚ ਸਰਗਰਮ ਵਿਰੋਧੀ ਜ਼ਰੂਰੀ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਤੰਤਰ ‘ਚ ਵਿਰੋਧੀ ਧਿਰ ਦੀ ਸਰਗਰਮ ਭੂਮਿਕਾ ਨੂੰ ਮਹੱਤਵਪੂਰਨ ਦੱਸਦਿਆਂ ਅੱਜ ਕਿਹਾ ਕਿ ਵਿਰੋਧੀ ਨੂੰ ਸਦਨ ‘ਚ ਆਪਣੇ ਗਿਣਤੀ ਬਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਕਿਉਂਕਿ ਸਰਕਾਰ ਲਈ ਉਸ ਦਾ ਹਰ ਸ਼ਬਦ ਤੇ ਭਾਵਨਾ ਮੁੱਲਵਾਨ ਹੈ ਮੋਦੀ ਨੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਪਹਿਲੇ ਦਿਨ ਸੰਸਦ ਭਵਨ ਕੰਪਲੈਕਸ ‘ਚ ਮੀਡੀਆ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਸਾਰੇ ਮੈਂਬਰਾਂ ਨੂੰ ਸਦਨ ‘ਚ ਸੱਤਾ ਧਿਰ ਤੇ ਵਿਰੋਧੀ ਧਿਰ ਦੀ ਭਾਵਨਾ ਦੀ ਬਜਾਇ ਨਿਰਪੱਖ ਭਾਵ ਨਾਲ ਜਨ ਕਲਿਆਣ ਲਈ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਸਦਨ ਦੀ ਮਰਿਆਦਾ ਨੂੰ ਉਪਰ ਚੁੱਕਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।