ਬਜਟ ‘ਚ ਬੇਰੁਜ਼ਗਾਰੀ ਦੀ ਚਰਚਾ ਹੀ ਨਹੀਂ: ਰਾਹੁਲ
ਕਿਹਾ, ਸਰਕਾਰ ਕੰਮ ਦੀ ਥਾਂ ਸਿਰਫ ਗੱਲਾਂ ਕਰਦੀ ਐ
ਨਵੀਂ ਦਿੱਲੀ, ਏਜੰਸੀ । ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਸਦਨ ‘ਚ 2020-21 ਦਾ ਆਮ ਬਜਟ ਪੇਸ਼ ਕੀਤਾ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਮੁੱਖ ਸਮੱਸਿਆ ਬੇਰੁਜ਼ਗਾਰੀ ਹੈ। ਬਜਟ ‘ਚ ਅਜਿਹਾ ਕੋਈ ਠੋਸ ਤਜਵੀਜ ਨਹੀਂ ਦਿਸੀ, ਜਿਸ ਨਾਲ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ। ਇਸ ‘ਚ ਕੋਈ ਵਿਚਾਰ ਨਜ਼ਰ ਨਹੀਂ ਆਇਆ। ਸਰਕਾਰ ਆਪਣੀ ਪਿੱਠ ਥਾਪੜਦੀ ਦਿਸੀ। ਇਸ ‘ਚ ਬਹੁਤ ਦੁਹਰਾਓ ਹੈ। ਸਰਕਾਰ ਸਿਰਫ ਗੱਲਾਂ ਹੀ ਕਰ ਰਹੀ ਹੈ, ਪਰ ਕੰਮ ਕੁਝ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਸੰਜੇ ਝਾ ਨੇ ਕਿਹਾ ਕਿ ਬਜਟ ਲਈ ਵਿੱਤ ਮੰਤਰੀ ਆਲੋਚਨਾ ਨਾ ਕਰੋ। ਕਿਉਂਕਿ ਇਸ ਨੂੰ ਏਲੇਕਸਾ (ਅਮੇਜਨ ਦਾ ਆਰਟੀਫੀਸ਼ੀਅਲ ਅਸਿਸਟੈਂਟ) ਦੁਆਰਾ ਤਿਆਰ ਕੀਤਾ ਗਿਆ ਹੈ। 100 ਨਵੇਂ ਏਅਰਪੋਰਟਸ, ਕੋਈ ਸਾਇੰਟੇਫਿਕ ਅਸੈਸਟਮੈਂਟ ਨਹੀਂ। ਸਿਰਫ ਬਚਕਾਨਾ ਸੁਰਖੀਆਂ ਬਟੋਰਨ ਦੀ ਕੋਸ਼ਿਸ਼। ਇਹ ਸਿਰਫ 100 ਸਮਾਰਟ ਸਿਟੀ ਵਾਂਗ ਹੈ, ਜੋ ਕਿਤੇ ਨਹੀਂ ਦਿਸ ਰਹੀਆਂ। ਏਲੇਕਸਾ ਨੂੰ 100 ਤੋਂ ਜ਼ਿਆਦਾ ਪਿਆਰ ਹੈ। Budget 2020
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।