ਸੰਗਰੂਰ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਬਸਪਾ ਨੇ ਕੀਤਾ ਘਿਰਾਓ
(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ( Bhagwant Mann Residence) ਦਾ ਘਿਰਾਓ ਕੀਤਾ ਗਿਆ, ਜਿਸ ਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਕੀਤੀ। ਬਸਪਾ ਵਰਕਰਾਂ ਨੇ ਪੂਰੇ ਸ਼ਹਿਰ ਵਿਚ ਰੋਸ ਮਾਰਚ ਕੱਢਿਆ ਜਿਸ ਦੀ ਅਗਵਾਈ ਜਸਵੀਰ ਸਿੰਘ ਗੜ੍ਹੀ ਨੇ ਸਾਇਕਲ ਚਲਾ ਕੀਤੀ। ਗੜ੍ਹੀ ਨੇ ਬਸਪਾ ਵਰਕਰਾਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਦੇ 80 ਦਿਨਾਂ ਸਰਕਾਰ ਵਿਚ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਕੀਤੀ ਗਈ ਹੈ ਜਿਵੇਂ ਦਿਹਾੜੀ ਵਿਚ ਵਾਧਾ, ਮਨਰੇਗਾ ਦਿਹਾੜੀ ’ਤੇ ਕੰਮ ਦੇ ਦਿਨਾਂ ਵਿੱਚ ਵਾਧਾ, ਗਰੀਬਾਂ ਦੇ ਕਰਜ਼ੇ ਮਾਫ਼ੀ ਦਾ ਮੁੱਦਾ, ਗਰੀਬਾਂ ਲਈ ਕੰਮ ਕਾਜ ਲਈ ਸਸਤੇ ’ਤੇ ਸੌਖੇ ਕਰਜ਼ੇ, ਨੀਲਾ ’ਤੇ ਲਾਭਪਾਤਰੀ ਕਾਰਡ, ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ, ਆਦਿ। ਪੰਜਾਬ ਦੇ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ, 1/3 ਪੱਛੜੀਆਂ ਸ਼੍ਰੇਣੀਆਂ ਲਈ, 1/3 ਸਾਂਝੇ ਵਰਗਾਂ ਲਈ ਰਾਖਵਾਂ ਕਰਨ ਲਈ ਬਸਪਾ ਨੇ ਪੰਜਾਬ ਵਿਚ ਲਾਮਬੰਦੀ ਸ਼ੁਰੂ ਕੀਤੀ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ਸਰਕਾਰ ਬਣਾ ਕੇ ਬਿਜਲੀ ਦੀਆਂ 600 ਯੂਨਿਟਾਂ ਮਾਫ਼ੀ ਦਾ ਵਾਅਦਾ ’ਤੇ 1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ, ਬੇਰੁਜ਼ਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਮ ਪੱਕੇ ਕਰਨ ਦਾ ਵਾਅਦਾ ਆਦਿ ਗਾਰੰਟੀਆਂ ਯਾਦ ਕਰਾਉਣ ਲਈ ਬਸਪਾ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬਸਪਾ ਆਗੂਆਂ ਦਾ ਮੰਗ ਪੱਤਰ ਡਿਊਟੀ ਮੈਜਿਸਟ੍ਰੇਟ ਨੱਛਤਰ ਸਿੰਘ ਨੇ ਲਿਆ। ਸਟੇਜ ਚਲਾਉਣ ਦੀ ਕਾਰਵਾਈ ਚਮਕੌਰ ਸਿੰਘ ਵੀਰ ਨੇ ਕੀਤੀ।
ਇਸ ਮੌਕੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ੍ਹ, ਅਜੀਤ ਸਿੰਘ ਭੈਣੀ, ਬਲਦੇਵ ਸਿੰਘ, ਚਮਕੌਰ ਸਿੰਘ ਵੀਰ, ਲਾਲ ਸਿੰਘ ਸੁਲਹਾਣੀ, ਮੀਨਾ ਰਾਣੀ, ਰਾਜਾ ਰਾਜਿੰਦਰ ਸਿੰਘ, ਦਰਸਨ ਸਿੰਘ ਝਲੂਰ, ਗੁਰਦੀਪ ਮਾਖਾ, ਲਖਵੀਰ ਸਿੰਘ ਨਿੱਕਾ, ਜੋਗਾ ਸਿੰਘ ਪਣੋਂਦੀਆਂ, ਗੁਰਮੇਲ ਚੁੰਬਰ, ਪਰਵੀਨ ਬੰਗਾ, ਜਸਵੰਤ ਰਾਏ, ਭਾਗ ਸਿੰਘ ਸਰੀਂਹ, ਅਮਰੀਕ ਸਿੰਘ ਕੈਂਥ, ਸਮਸਾਦ ਅੰਸਾਰੀ, ਰਣਧੀਰ ਸਿੰਘ ਨਾਗਰਾ, ਭੋਲਾ ਸਿੰਘ, ਬੰਤਾ ਸਿੰਘ ਕੈਂਪਰ, ਜਗਤਾਰ ਸਿੰਘ ਵਾਲੀਆਂ, ਜਗਰੂਪ ਸਿੰਘ, ਪਵਿੱਤਰ ਸਿੰਘ, ਨਿਰਮਲ ਸਿੰਘ ਮੱਟੂ, ਰਾਮ ਸਿੰਘ ਲੌਂਗੋਵਾਲ, ਜਗਦੀਸ ਸੇਰਪੁਰੀ, ਹਰਬੰਸ ਹਰੀਗੜ੍ਹ, ਸੁਖਵਿੰਦਰ ਬਿੱਟੂ, ਲਾਲ ਚੰਦ ਔਜਲਾ, ਰਾਜਿੰਦਰ ਭੀਖੀ, ਜਗਦੀਪ ਗੋਗੀ, ਬਾਬੂ ਸਿੰਘ ਫਤਿਹਪੁਰ, ਜਸਵੀਰ ਜੱਸੀ, ਸੁਦਾਗਰ ਸਿੰਘ, ਰਣਜੀਤ ਕੁਮਾਰ, ਬਲਵਿੰਦਰ ਰੱਲ, ਹਰਜਿੰਦਰ ਬਿੱਲਾ, ਮਨੀ ਮਾਲਵਾ, ਵਿਕੀ ਬਹਾਦਰਕੇ, ਕੁਲਦੀਪ ਬਹਿਰਾਮ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ