ਨਵੀਂ ਦਿੱਲੀ। ਭਾਰਤ ਸੰਚਾਰ ਨਿਗਮ ਲਿਮ. ਆਪਣੇ ਲੈਂਡਲਾਈਨ ਗਾਹਕਾਂ ਲਈ ਇੱਕ ਧਮਾਕੇਦਾਰ ਸਕੀਮ ਲੈ ਕੇ ਆਇਆ ਹੈ। ਇਸ ਤਹਿਤ 15 ਅਗਸਤ ਤੋਂ ਬਾਅਦ ਆਉਣ ਵਾਲੇ ਹਰ ਐਤਵਾਰ ਨੂੰ ਇਸ ਦੇ ਖ਼ਪਤਕਾਰ ਕਿਸੇ ਵੀ ਨੈੱਟਵਰਕ ਦੇ ਮੋਬਾਇਲ ਅਤੇ ਲੈਂਡਲਾਈਨ ਫੋਨ ‘ਤੇ ਅਣਲਿਮਟਿਡ ਮੁਫ਼ਤ ਕਾਲ ਕਰ ਸਕਣਗੇ।
ਬੀਐੱਸਐੱਨਐੱਲ ਮੁਤਾਬਕ, ਕੰਪਨੀ ਦਾ ਇਹ ਕਦਮ ਲੈਂਡਲਾਈਨ ਵਪਾਰ ਨੂੰ ਵਧਾਉਣ ਲਈ ਚੁੱਕਿਆ ਗਿਆ ਹੈ। ਇਸ ਸਬੰਧੀ ਬੀਐੱਸਐਨਐੱਲ ਨੇ ਦੇਸ਼ ਭਰ ਦੇ ਸਾਰੇ ਸਕਰਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ, ਤਾਂਕਿ ਸਾਰੇ ਖ਼ਪਤਕਾਰ ਨੂੰ ਇਹ ਸਹੂਲਤ ਮਿਲ ਸਕੇ। ਇਹ ਆਫ਼ਰ ਬੀਐੱਸਐੱਨ ਦੀ ਪਹਿਲਾਂ ਐਲਾਨੀ ਗਈ ਰਾਤ ਸਮੇਂ ਮੁਫ਼ਤ ਗੱਲਬਾਤ ਦੀ ਪ੍ਰਸਿੱਧ ਯੋਜਨਾ ਦਾ ਅਗਲਾ ਕਦਮ ਹੈ।