ਇੱਕੋ ਪਰਿਵਾਰ ਦੇ ਤਿੰਨ ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ

Phagwara News

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਮਹਾਂਨਗਰ ਲੁਧਿਆਣਾ ’ਚ ਦਿਲ ਨੂੰ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇੱਕੋ ਪਰਿਵਾਰ ਦੇ 3 ਬਜ਼ੁਰਗਾਂ ਦਾ ਬੇਰਹਿਮੀ ਨਾਲ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਸੂਚਨਾ ਮਿਲਦਿਆਂ ਹੀ ਘਟਨਾਂ ਸਥਾਨ ’ਤੋਂ ਪੁਲਿਸ ਨੇ ਮੌਤ ਦੇ ਘਾਟ ਉਤਾਰੇ ਗਏ ਪਤੀ- ਪਤਨੀ ਤੇ ਉਨਾਂ ਦੀ ਮਾਂ ਦੀਆਂ ਲਾਸ਼ਾਂ ਨੂੰ ਕਬਜੇ ’ਚ ਲੈ ਕੇ ਜਾਂਚ ਆਰੰਭ ਦਿੱਤੀ ਹੈ।

ਘਟਨਾਂ ਸਲੇਮ ਟਾਬਰੀ ਦੀ ਹੈ। ਜਿੱਥੇ ਰਹਿੰਦੇ ਪਤੀ- ਪਤਨੀ ਤੇ ਉਨਾਂ ਦੀ ਮਾਂ ਦੀ ਹੱਤਿਆ ਕਰ ਦਿੱਤੀ ਗਈ। ਇਸ ਦਾ ਪਤਾ ਮਿ੍ਰਤਕਾਂ ਦੇ ਰਿਸਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰ ਸਮੇਂ ਲੱਗਾ ਤਾਂ ਉਨਾਂ ਪੁਲਿਸ ਨੂੰ ਸੂਚਿਤ ਕੀਤਾ। ਉਹਨਾਂ ਦੱਸਿਆ ਕਿ ਘਰ ਵਿੱਚ ਕਤਲ ਕੀਤੇ ਗਏ ਤਿੰਨੋਂ ਲੋਕ ਬਜ਼ੁਰਗ ਸਨ। ਪੁਲਿਸ ਮੁਤਾਬਿਕ ਘਰ ਵਿੱਚ ਬਜ਼ੁਰਗ ਪਤੀ-ਪਤਨੀ ਅਤੇ ਉਨਾਂ ਦੀ ਮਾਂ ਇਕੱਠੇ ਰਹਿੰਦੇ ਸਨ ਅਤੇ ਤਿੰਨਾਂ ਦਾ ਬਰੇਹਿਮੀ ਨਾਲ ਕਤਲ ਕਰ ਦਿੱਤਾ ਗਿਆ। (Murder)

ਇਹ ਵੀ ਪੜ੍ਹੋ : ਬੁਢਾਪਾ ਪੈਨਸ਼ਨ ਨਾ ਹੋ ਜਾਵੇ ਬੰਦ !, ਕਰ ਲਓ ਆਹ ਕੰਮ, ਸਰਕਾਰ ਹੋਈ ਸਖ਼ਤ

ਪੁਲਿਸ ਮੁਤਾਬਿਕ ਮਿ੍ਰਤਕ ਚਮਨ ਲਾਲ ਦੀ ਉਮਰ 72 ਸਾਲ ਸੀ ਜਦੋਂ ਕਿ ਉਸ ਪਤਨੀ ਸੁਰਿੰਦਰ ਕੌਰ ਸੀ ਅਤੇ ਉਸ ਦੀ ਉਮਰ 70 ਸਾਲ ਦੇ ਕਰੀਬ। ਇਸ ਤੋਂ ਇਲਾਵਾ ਉਨਾਂ ਦੀ ਮਾਤਾ ਬਚਨ ਕੌਰ ਦੀ ਉਮਰ 90 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ। ਤਿੰਨਾਂ ਦੀਆਂ ਲਾਸ਼ਾਂ ਘਰ ਵਿੱਚੋਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਮੁਤਾਬਕ ਮਿ੍ਰਤਕਾਂ ਦੇ ਪਰਿਵਾਰਿਕ ਮੈਂਬਰ ਨੂੰ ਅੱਜ ਸਵੇਰੇ ਹੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਤਿੰਨੇ ਹੀ ਮਿ੍ਰਤਕ ਹਾਲਤ ਦੇ ਵਿੱਚ ਪਏ ਸਨ।

ਇਸ ਪਿੱਛੋਂ ਮੌਕੇ ’ਤੇ ਪੁਲਿਸ ਪਾਰਟੀ ਸਮੇਤ ਪਹੁੰਚੇ  ਜੁਆਇੰਟ ਸੀ ਪੀ ਸੋਮਿਆ ਮਿਸਰਾ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ। ਉਨਾਂ ਦੱਸਿਆ ਕਿ ਮਰਨ ਵਾਲੇ ਤਿੰਨੇ ਹੀ ਸੀਨੀਅਰ ਸਿਟੀਜਨ ਸਨ। ਉਨਾਂ ਕਿਹਾ ਕਿ ਅਸੀਂ ਜਲਦ ਹੀ ਮੁਲਜਮਾਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਫੋਰਾਂਸਿਕ ਟੀਮਾਂ ਨੂੰ ਵੀ ਬੁਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here