ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਗੋਲੀਆਂ ਮਾਰ ਕੇ...

    ਗੋਲੀਆਂ ਮਾਰ ਕੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਪੈਟਰੋਲ ਛਿੜਕ ਕੇ ਸਾੜੀਆਂ ਲਾਸ਼ਾਂ

    Jalandhar Murder
    ਗੋਲੀਆਂ ਮਾਰ ਕੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਪੈਟਰੋਲ ਛਿੜਕ ਕੇ ਸਾੜੀਆਂ ਲਾਸ਼ਾਂ

    ਜਲੰਧਰ । ਸ਼ਹਿਸ ਜਲੰਧਰ ਦਿਨ-ਦਿਹਾੜੇ ਇੱਕ ਵੱਡੀ ਘਟਨਾ ਵਾਪਰ ਗਈ। ਦੋ ਬਾਈਕ ਸਵਾਰ ਨੌਜਵਾਨਾਂ ਨੇ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੈਟਰੋਲ ਛਿੜਕ ਕੇ ਲਾਸ਼ਾਂ ਨੂੰ ਸਾੜ ਦਿੱਤਾ ਗਿਆ। ਇਸ ਘਟਨਾ ਤੋ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਇਸ ਘਟਨਾ ਲਈ ਪਰਿਵਾਰ ਨੇ ਅਮਰੀਕਾ ’ਚ ਰਹਿੰਦੇ ਜਵਾਈ ਨੇ ਅੰਜਾਮ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਰਣਜੀਤ ਕੌਰ ਅਤੇ ਗੁਰਪ੍ਰੀਤ ਕੌਰ ਵਜੋਂ ਹੋਈ।

    Jalandhar Murder
    ਗੋਲੀਆਂ ਮਾਰ ਕੇ ਮਾਂ-ਧੀ ਦਾ ਬੇਰਹਿਮੀ ਨਾਲ ਕਤਲ, ਪੈਟਰੋਲ ਛਿੜਕ ਕੇ ਸਾੜੀਆਂ ਲਾਸ਼ਾਂ

    ਇਹ ਵੀ ਪੜ੍ਹੋ : ਮੇਰਠ ’ਚ ਪਟਾਕਾ ਫੈਕਟਰੀ ’ਚ ਧਮਾਕਾ, 4 ਦੀ ਮੌਤ, 2 ਜਖਮੀ

    ਮ੍ਰਿਤਕਾ ਰਣਜੀਤ ਕੌਰ ਦੇ ਪਤੀ ਜਗਤਾਰ ਸਿੰਘ ਨੇ ਦੱਸਿਆ “ਉਹਨਾਂ ਦਾ ਜਵਾਈ ਜਸਪ੍ਰੀਤ ਸਿੰਘ ਜੱਸਾ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਕਿ ਉਹ ਧਮਕੀਆਂ ਦਿੰਦਾ ਆ ਰਿਹਾ ਸੀ ਕਿ ਉਹ ਉਹਨਾਂ ਨੂੰ ਜਾਨੋ ਮਾਰ ਦੇਵੇਗਾ। ਜਿਸਦੇ ਚੱਲਦੇ ਹੀ ਅੱਜ ਉਸ ਨੇ ਦੋ ਬਦਮਾਸ਼ਾਂ ਨੂੰ ਕਤਲ ਕਰਨ ਲਈ ਭੇਜਿਆ। ਉਸ ਨੇ ਦੱਸਿਆ ਕਿ ਦੋ ਅਣਪਛਾਤੇ ਅਚਾਨਕ ਆਉਂਦੇ ਹਨ ਘਰ ਦੇ ਅੰਦਰ ਦਾਖਲ ਹੁੰਦੇ ਹੀ ਬਜ਼ੁਰਗ ਗੁਰਪ੍ਰੀਤ ਅਤੇ ਬੇਟੀ ਰਣਜੀਤ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੰਦੇ ਹਨ ਅਤੇ ਉਸ ਤੋਂ ਬਾਅਦ ਮੌਕੇ ਤੇ ਮ੍ਰਿਤਕ ਦੇਹਾਂ ਉੱਤੇ ਪੈਟਰੋਲ ਪਾ ਕੇ ਅੱਗ ਲਾ ਦਿੰਦੇ ਹਨ”। ਉਕਤ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

    LEAVE A REPLY

    Please enter your comment!
    Please enter your name here