ਸਾਡੇ ਨਾਲ ਸ਼ਾਮਲ

Follow us

19.2 C
Chandigarh
Thursday, February 26, 2026
More
    Home Breaking News ਹੈਵਾਨੀਅਤ : ਦਾ...

    ਹੈਵਾਨੀਅਤ : ਦਾਦੇ ਨੇ ਪੋਤਰੇ, ਪੋਤ ਨੂੰਹ ਤੇ ਪੜਪੋਤਰੀ ਨੂੰ ਪੈਟਰੋਲ ਪਾ ਕੇ ਲਾਈ ਅੱਗ

    ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ 307 ਦੇ ਤਹਿਤ ਕੀਤਾ ਮਾਮਲਾ ਦਰਜ

    (ਸੁਧੀਰ ਅਰੋੜਾ) ਅਬੋਹਰ। ਇੱਥੇ ਦੇ ਚੰਡੀਗੜ੍ਹ ਮਹੱਲੇ ਵਿੱਚ ਦਾਦੇ ਨੇ ਪੋਤਰੇ, ਉਸ ਦੀ ਪਤਨੀ ਤੇ ਇੱਕ ਸਾਲ ਦੀ ਬੱਚੀ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਅੱਗ ਲੱਗਣ ਨਾਲ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ ਜਦੋਂ ਕਿ ਉਸ ਦੀ ਪਤਨੀ ਦੇ ਅੱਗ ਲੱਗਣ ਤਾਂ ਬਚ ਗਈ ਪਰ ਆਪਣੇ ਪਤੀ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿੱਚ ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ ਜਦੋਂਕਿ ਇੱਕ ਸਾਲ ਦੀ ਬੱਚੀ ਵਾਲ-ਵਾਲ ਬਚ ਗਈ।

    ਜਾਣਕਾਰੀ ਅਨੁਸਾਰ 40 ਸਾਲ ਦਾ ਅੰਗਰੇਜ ਸਿੰਘ ਪੁੱਤਰ ਕਾਬਿਲ ਸਿੰਘ ਆਪਣੀ ਪਤਨੀ ਗਗਨਦੀਪ ਕੌਰ ਅਤੇ ਇੱਕ ਸਾਲ ਦੀ ਬੱਚੀ ਜਸ਼ਨਪ੍ਰੀਤ ਕੌਰ ਦੇ ਨਾਲ ਆਪਣੇ ਘਰ ਵਿੱਚ ਸੁੱਤਾ ਹੋਇਆ ਸੀ ਕਿ ਉਸ ਦਾ ਦਾਦਾ ਤਾਰਾ ਚੰਦ ਨੇ ਸਵੇਰੇ 4 ਵਜੇ ਬਾਲਟੀ ਵਿੱਚ ਪਟਰੋਲ ਪਾ ਕੇ ਉਨ੍ਹਾਂ ਤਿੰਨਾਂ ’ਤੇ ਛਿੜਕ ਦਿੱਤਾ ਅਤੇ ਅੱਗ ਲਾ ਦਿੱਤੀ। ਕਮਰੇ ਵਿੱਚ ਹਨੇ੍ਹਰਾ ਹੋਣ ਕਾਰਨ ਅੰਗਰੇਜ ਸਿੰਘ ਤਾਂ ਅੱਗ ਦੀ ਚਪੇਟ ਵਿੱਚ ਆ ਗਿਆ ਜਦੋਂ ਕਿ ਉਸ ਦੀ ਪਤਨੀ ਨੂੰ ਜਿਵੇਂ ਅੱਗ ਦਾ ਸੇਕਾ ਅੱਪੜਿਆ ਤਾਂ ਉਹ ਉੱਠੀ ਤਾਂ ਵੇਖਿਆ ਕਿ ਉਸ ਦਾ ਪਤੀ ਅੱਗ ਦੀ ਚਪੇਟ ਵਿੱਚ ਆ ਚੁੱਕਿਆ ਸੀ ਉਸ ਨੇ ਜਲਦਬਾਜੀ ਕੰਬਲ ਆਦਿ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸ ਦੇ ਦੋਵੇਂ ਹੱਥ ਬੁਰੀ ਤਰ੍ਹਾਂ ਝੁਲਸ ਗਏ ਜਦੋਂ ਕਿ ਉਨ੍ਹਾਂ ਦੀ ਇੱਕ ਸਾਲ ਦੀ ਬੱਚੀ ਵਾਲ-ਵਾਲ ਬਚ ਗਈ।

    ਉਸ ਦੀ ਪਤਨੀ ਨੇ ਦੱਸਿਆ ਕਿ ਅੱਗ ਲੱਗਣ ਨਾਲ ਅੰਗਰੇਜ ਸਿੰਘ ਦੀਆਂ ਦੋਵੇਂ ਲੱਤਾਂ ਤੇ ਹੋਰ ਅੰਗ ਅੱਗ ਦੀ ਚਪੇਟ ਵਿੱਚ ਆ ਚੁੱਕੇ ਹਨ। ਉਨ੍ਹਾਂ ਦੇ ਰੌਲਾ ਪਾਉਣ ’ਤੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋਏ ਅਤੇ ਉਸ ਨੂੰ ਇੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਰੈਫਰ ਕਰ ਦਿੱਤਾ। ਪਰਿਵਾਰ ਦੁਆਰਾ ਬਣਾਈ ਗਈ ਵੀਡੀਓ ਵਿੱਚ ਉਸ ਨੇ ਇਹ ਗੱਲ ਵੀ ਮੰਨੀ ਹੈ ਕਿ ਉਹ ਅੰਗਰੇਜ ਨੂੰ ਅੱਗ ਲਾ ਕੇ ਮਾਰਨਾ ਚਾਹੁੰਦਾ ਹੈ ਕਿਉਂਕਿ ਅੰਗਰੇਜ ਨੇ ਉਸ ਦੀ ਜਗ੍ਹਾ ’ਤੇ ਕਬਜਾ ਕਰ ਰੱਖਿਆ ਹੈ। ਉੱਧਰ, ਡੀਐੱਸਪੀ ਰਾਹੁਲ ਭਾਰਦਵਾਜ ਅਤੇ ਥਾਣਾ ਇੰਚਾਰਜ਼ ਨੇ ਦੱਸਿਆ ਕਿ ਮੁਲਜ਼ਮ ਤਾਰਾ ਚੰਦ ਦੇ ਖਿਲਾਫ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਉਸ ਨੂੰ ਕਾਬੂ ਕਰ ਲਿਆ ਗਿਆ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ