ਸਾਡੇ ਨਾਲ ਸ਼ਾਮਲ

Follow us

13.2 C
Chandigarh
Tuesday, January 20, 2026
More
    Home Breaking News ਜ਼ਮੀਨੀ ਵਿਵਾਦ &...

    ਜ਼ਮੀਨੀ ਵਿਵਾਦ ‘ਚ ਕੀਤਾ ਸਕੇ ਭਰਾਵਾਂ ਦਾ ਕਤਲ

    ਜ਼ਮੀਨੀ ਵਿਵਾਦ ‘ਚ ਕੀਤਾ ਸਕੇ ਭਰਾਵਾਂ ਦਾ ਕਤਲ

    ਗੁਰਦਾਸਪੁਰ, (ਸੱਚ ਕਹੂੰ ਨਿਊਜ਼) ਗੁਰਦਾਸਪੁਰ ਜਿਲ਼੍ਹੇ ਦੇ ਪਿੰਡ ਕਲੇਰ ਕਲਾਂ ਵਿਖੇ ਇੱਕ ਸਾਬਕਾ ਫੌਜੀ ਵੱਲੋਂ ਜ਼ਮੀਨੀ ਝਗੜੇ ਦੇ ਵਿਵਾਦ ਦੇ ਚਲਦਿਆਂ ਆਪਣੀ ਰਾਈਫਲ ਨਾਲ ਗੋਲੀਆਂ ਮਾਰ ਕੇ ਆਪਣੇ ਦੋ ਸਕੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਮਾਮਲੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ

    ਜਾਣਕਾਰੀ ਅਨੁਸਾਰ ਸਾਬਕਾ ਫੌਜੀ ਵਿਰਸਾ ਸਿੰਘ ਦਾ ਆਪਣੇ ਭਰਾ ਅਮਰੀਕ ਸਿੰਘ ਤੇ ਹਰਭਜਨ ਸਿੰਘ ਨਾਲ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਸੀ ਤੇ ਇਸ ਸਬੰਧੀ ਅਦਾਲਤ ਦਾ ਫੈਸਲਾ ਵੀ ਇੱਕ ਪੱਖ ਦੇ ਹੱਕ ਵਿੱਚ ਆ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾ ਅਮਰੀਕ ਸਿੰਘ ਤੇ ਹਰਭਜਨ ਸਿੰਘ ਇਸ ਜ਼ਮੀਨ ਉਤੇ ਕਬਜੇ ਲਈ ਪਹੁੰਚੇ ਤੇ ਇਸ ਦੌਰਾਨ ਵਿਰਸਾ ਸਿੰਘ ਵੀ ਪਰਿਵਾਰ ਸਮੇਤ ਮੌਕੇ ਉਤੇ ਮੌਜ਼ੂਦ ਸੀ

    ਇਸ ਦੌਰਾਨ ਦੋਵਾਂ ਧਿਰਾਂ ਵਿੱਚ ਵਿਵਾਦ ਹੋ ਗਿਆ ਜੋ ਕਿ ਵਧਦਾ ਹੋਇਆ ਹੱਥੋਪਾਈ ਤੱਕ ਆ ਗਿਆ ਇਸ ਦੌਰਾਨ ਵਿਰਸਾ ਸਿੰਘ ਨੇ ਆਪਣੀ ਰਾਈਫਲ ਨਾਲ ਫਾਇਰਿੰਗ ਕਰ ਦਿੱਤੀ ਜਿਸ ਵਿੱਚ ਗੋਲੀਆਂ ਲੱਗਣ ਕਾਰਨ ਅਮਰੀਕ ਸਿੰਘ ਅਤੇ ਹਰਭਜਨ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਇੱਕ ਔਰਤ ਤੇ ਇੱਕ ਲੜਕਾ ਵੀ ਜ਼ਖਮੀ ਹੋ ਗਏ ਘਟਨਾ ਸਬੰਧੀ ਪਤਾ ਲੱਗਣ ‘ਤੇ ਡੀ.ਐਸ.ਪੀ. ਬਟਾਲਾ ਗੁਰਦੀਪ ਸਿੰਘ ਅਤੇ ਪੁਲਿਸ ਥਾਣਾ ਸੇਖ਼ਵਾਂ ਦੇ ਐੱਸ.ਐੱਚ.ਉ. ਲਖ਼ਵਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਦੋਹਾਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਡੀ.ਐਸ.ਪੀ. ਨੇ ਕਿਹਾ ਕਿ ਮੁਲਜਮਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.