kidnapped | ਸਕੂਲ ਜਾਂਦੇ ਹੋਏ ਦੋ ਭਰਾ ਅਗਵਾ

kidnapped

kidnapped | ਮਾਂ ਨਾਲ ਕੁੱਟਮਾਰ ਕਰਕੇ ਬੱਚਿਆਂ ਨੂੰ ਕੀਤਾ ਅਗਵਾ

ਗੁਰਦਾਸਪੁਰ। ਵੀਰਵਾਰ ਦੀ ਸਵੇਰ ਦੋ ਭਰਾ ਮਨਜੋਤ ਸਿੰਘ (9) ਤੇ ਮਨਬੀਰ ਸਿੰਘ (6) ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਜਦੋਂ ਉਨ੍ਹਾਂ ਦੀ ਮਾਂ ਉਨ੍ਹਾਂ ਨੂੰ ਇੱਥੋਂ 4 ਕਿਲੋਮੀਟਰ ਦੂਰ ਕਰਾਲ ਪਿੰਡ ਨੇੜੇ ਇੱਕ ਸਕੂਟੀ ‘ਤੇ ਸਕੂਲ ਲੈ ਜਾ ਰਹੀ ਸੀ। ਪੁਲਿਸ ਨੇ ਦੱਸਿਆ ਕਿ ਅਗਵਾ ਕਰਨ ਵਾਲਿਆਂ ਨੇ ਇਨੋਵਾ ਗੱਡੀ ‘ਤੇ ਆਏ ਸਨ। ਉਨ੍ਹਾਂ ਨੇ ਗੱਡੀ ਸਕੂਟੀ ਅੱਗੇ ਨੂੰ ਉਸ ਅੱਗੇ ਰੋਕ ਲਿਆ। ਘਟਨਾ ਸਵੇਰੇ 8.15 ਵਜੇ ਦੀ ਹੈ। ਮੁਲਜ਼ਮਾਂ ਨੇ ਉਸ ਕੋਲੋਂ ਸੋਨੇ ਦੀ ਚੇਨ, ਸੋਨੇ ਦੀਆਂ ਚੂੜੀਆਂ, ਮੋਬਾਈਲ ਫੋਨ ਤੇ ਮੋਪੇਡ ਦੀਆਂ ਚਾਬੀਆਂ ਵੀ ਖੋਹ ਲਈਆਂ। ਬੱਚਿਆਂ ਦੀ ਮਾਂ ਸੰਦੀਪ ਕੌਰ (33) ਨੂੰ ਵੀ ਬੁਰੀ ਤਰ੍ਹਾਂ ਸੱਟ ਲੱਗੀ। ਸੰਦੀਪ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਵਾਂ ਕਾਰਲਾ ਤੋਂ 1 ਕਿਲੋਮੀਟਰ ਦੀ ਦੂਰੀ ‘ਤੇ ਗੁਰੂ ਹਰ ਰਾਇ ਪਬਲਿਕ ਸਕੂਲ ਵਿਖੇ ਜਾ ਰਹੀ ਸੀ, ਜਦੋਂ ਉਸ ਨੂੰ ਰੋਕਿਆ ਗਿਆ।

ਉਸ ਨੇ ਕਿਹਾ ਕਿ ਹਨੇਰਾ ਸੀ ਤੇ ਅਗਵਾਕਾਰ ਨੇ ਕਾਲੇ ਰੰਗ ਦਾ ਮਫਲਰ ਪਾਇਆ ਹੋਇਆ ਸੀ। ਉਸ ਨੇ ਅੱਗੇ ਦੱਸਿਆ ਕਿ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਰਮਦਾਸ ਨੇੜੇ ਜੱਸਲ ਪਿੰਡ ਦੇ ਆਪਣੇ ਪਤੀ ਮਲਕੀਅਤ ਸਿੰਘ ਨਾਲ ਹੋਏ ਝਗੜੇ ਤੋਂ ਬਾਅਦ ਕਰੀਬ ਇੱਕ ਸਾਲ ਤੋਂ ਟਿੱਬਰੀ ਛਾਉਣੀ ਨੇੜੇ ਨੰਗਲ ਪਿੰਡ ‘ਚ ਆਪਣੇ ਮਾਪਿਆਂ ਨਾਲ ਰਹਿ ਰਹੀ ਸੀ। ਕਪੂਰਥਲਾ ਪੁਲਿਸ ਨੇ ਦੋਵਾਂ ਮੁੰਡਿਆਂ ਦੀ ਕਸਟਡੀ ਉਸ ਨੂੰ ਦਿੱਤੀ ਸੀ। ਗੁਰਦਾਸਪੁਰ ਦੇ ਸੀਨੀਅਰ ਪੁਲਿਸ ਕਪਤਾਨ ਸਵਰਨਦੀਪ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਅਗਵਾ ਪਰਿਵਾਰਕ ਝਗੜੇ ਦਾ ਨਤੀਜਾ ਹੈ। ਸੰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਤੋਂ ਬੱਚੇ ਖੋਹ ਲਵੇਗਾ। ਪੁਲਿਸ ਨੇ ਅਗਵਾ ਕਰਨ ਵਾਲੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here