ਦੂਜੇ ਸੈਸ਼ਨ ਦੀ ਖੇਡ ਵੀ ਹੈ ਰੱਦ | IND Vs AUS 3rd Test
- ਦੋਵੇਂ ਟੀਮਾਂ ਸੀਰੀਜ਼ ’ਚ ਹੈ 1-1 ਦੀ ਬਰਾਬਰੀ ’ਤੇ
ਸਪੋਰਟਸ ਡੈਸਕ। IND Vs AUS 3rd Test: ਭਾਰਤ ਤੇ ਅਸਟਰੇਲੀਆ ਵਿਚਕਾਰ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਟੈਸਟ ਦੇ ਪਹਿਲੇ ਦਿਨ ਦਾ ਖੇਡ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਬ੍ਰਿਸਬੇਨ ’ਚ ਸ਼ਨਿੱਚਰਵਾਰ ਨੂੰ ਰੁਕ-ਰੁਕ ਕੇ ਮੀਂਹ ਪਿਆ। ਦਿਨ ਦੇ ਆਖਰੀ ਦੋ ਸੈਸ਼ਨਾਂ ’ਚ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਅਸਟਰੇਲੀਆ ਨੇ ਬਿਨਾਂ ਕਿਸੇ ਨੁਕਸਾਨ ਦੇ 28 ਦੌੜਾਂ ਬਣਾ ਲਈਆਂ ਸਨ। ਨਾਥਨ ਮੈਕਸਵੀਨੀ ਤੇ ਉਸਮਾਨ ਖਵਾਜਾ ਨਾਬਾਦ ਪਰਤੇ। ਗਾਬਾ ਸਟੇਡੀਅਮ ’ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਐਤਵਾਰ ਨੂੰ ਦੂਜੇ ਦਿਨ ਦਾ ਖੇਡ ਅੱਧਾ ਘੰਟਾ ਪਹਿਲਾਂ ਸਵੇਰੇ 5:20 ਵਜੇ ਸ਼ੁਰੂ ਹੋਵੇਗਾ। 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ 295 ਦੌੜਾਂ ਨਾਲ ਤੇ ਦੂਜਾ ਮੈਚ ਅਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਸੀ। IND Vs AUS 3rd Test
ਇਹ ਖਬਰ ਵੀ ਪੜ੍ਹੋ : CM Bhagwant Mann: ਪੰਜਾਬ ’ਚ ‘ਥਾਰ ਦਾ ਟਸ਼ਨ’, ਮੁੱਖ ਮੰਤਰੀ ਤੋਂ ਲੈ ਕੇ ਕੈਬਨਿਟ ਮੰਤਰੀਆਂ ਦੇ ਕਾਫ਼ਲੇ ’ਚ ਸ਼ਾਮਲ ਹੋਈ ਥਾ…
ਕੋਹਲੀ ਅਸਟਰੇਲੀਆ ਖਿਲਾਫ਼ ਖੇਡ ਰਹੇ ਆਪਣਾ 100ਵਾਂ ਮੈਚ
ਵਿਰਾਟ ਕੋਹਲੀ ਅਸਟਰੇਲੀਆ ਖਿਲਾਫ਼ ਆਪਣਾ 100ਵਾਂ ਅੰਤਰਰਾਸ਼ਟਰੀ ਮੈਚ ਖੇਡ ਰਹੇ ਹਨ। ਉਹ ਅਸਟਰੇਲੀਆ ਖਿਲਾਫ਼ 100 ਜਾਂ ਇਸ ਤੋਂ ਵੱਧ ਮੈਚ ਖੇਡਣ ਵਾਲਾ ਦੂਜਾ ਭਾਰਤੀ ਖਿਡਾਰੀ ਹੈ। ਸਚਿਨ ਤੇਂਦੁਲਕਰ ਨੇ 110 ਮੈਚ ਖੇਡੇ ਹਨ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਕੀਤਾ ਹੈ ਫੈਸਲਾ
ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਟੀਮ ’ਚ 2 ਬਦਲਾਅ ਕੀਤੇ ਹਨ, ਤੇਜ਼ ਹਰਸ਼ਿਤ ਰਾਣਾ ਦੀ ਜਗ੍ਹਾ ਆਕਾਸ਼ ਦੀਪ ਨੂੰ ਮੌਕਾ ਦਿੱਤਾ ਗਿਆ ਹੈ, ਜਦਕਿ ਆਲਰਾਊਂਡਰ ਰਵਿਚੰਦਰਨ ਅਸ਼ਵਿਨ ਦੀ ਜਗ੍ਹਾ ਆਲਰਾਊਂਡਰ ਰਵਿੰਦਰ ਜਡੇਜ਼ਾ ਨੂੰ ਮੌਕਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਸਟਰੇਲੀਆਈ ਟੀਮ ਨੇ ਸਕਾਟ ਬੋਲੈਂਡ ਦੀ ਜਗ੍ਹਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਵਾਪਸ ਟੀਮ ’ਚ ਸ਼ਾਮਲ ਕੀਤਾ ਹੈ।
ਦੋਵਾਂ ਟੀਮਾਂ ਦੀ ਪਲੇਇੰਗ-11 | IND Vs AUS 3rd Test
ਭਾਰਤ : ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜਾਇਸਵਾਲ, ਕੇਐਲ ਰਾਹੁਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤੀਸ਼ ਕੁਮਾਰ ਰੈੱਡੀ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ (ਉਪ-ਕਪਤਾਨ) ਤੇ ਮੁਹੰਮਦ ਸਿਰਾਜ।
ਅਸਟਰੇਲੀਆ : ਪੈਟ ਕਮਿੰਸ (ਕਪਤਾਨ), ਨਾਥਨ ਮੈਕਸਵੀਨੀ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲੇਕਸ ਕੈਰੀ (ਵਿਕੇਟਕੀਪਰ), ਮਿਸ਼ੇਲ ਸਟਾਰਕ, ਨਾਥਨ ਲਿਓਨ, ਜੋਸ਼ ਹੇਜ਼ਲਵੁੱਡ।