ਕਰੀਅਰ ਦੇ ਤੌਰ ‘ਤੇ ਫੂਡ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਉੱਜਲ ਭਵਿੱਖ

ਕਰੀਅਰ ਦੇ ਤੌਰ ‘ਤੇ ਫੂਡ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਉੱਜਲ ਭਵਿੱਖ

ਫੂਡ ਤਕਨਾਲੋਜੀ ਵਿਗਿਆਨ ਦੀ ਉਹ ਸ਼ਾਖ਼ਾ ਹੈ, ਜਿਸ ‘ਚ ਖ਼ੁਰਾਕੀ ਪਦਾਰਥਾਂ ਦੇ ਪੋਸ਼ਕ ਤੱਤਾਂ ਨੂੰ ਸੁਰੱਖਿਅਤ ਰੱਖਣ ਸਬੰਧੀ ਰਸਾਇਣ ਪ੍ਰਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ।
ਦੁਨੀਆ ਦੇ ਹਰ ਵਿਅਕਤੀ ਨੂੰ ਸੁਰੱਖਿਅਤ ਤੇ ਸਿਹਤਮੰਦ ਭੋਜਨ ਮਿਲ ਸਕੇ, ਇਸ ਉਦੇਸ਼ ਨਾਲ ਸਾਲ 1945 ‘ਚ ਸੰਯੁਕਤ ਰਾਸ਼ਟਰ ਸੰਘ ਨੇ ਵਿਸ਼ਵ ਖ਼ੁਰਾਕ ਦਿਵਸ ਦੀ ਸਥਾਪਨਾ ਕੀਤੀ ਸੀ। ਮੌਜੂਦਾ ਸਮੇਂ ਸਿਹਤਮੰਦ ਖ਼ੁਰਾਕ ਦਾ ਸੇਵਨ ਕਰ ਕੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੋ ਗਿਆ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਫੂਡ ਇੰਡਸਟਰੀ ‘ਚ ਖ਼ੁਰਾਕੀ ਪਦਾਰਥਾਂ ਦੇ ਉਤਪਾਦਨ, ਭੰਡਾਰਨ, ਪ੍ਰੀਖਣ, ਪੈਕਿੰਗ ਤੇ ਸੰਭਾਲ ਨਾਲ ਜੁੜੇ ਪ੍ਰੋਫੈਸ਼ਨਲਜ਼ ਦੀ ਮੰਗ ਵਧ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਨੌਜਵਾਨ ਇਸ ਖੇਤਰ ਨੂੰ ਕਰੀਅਰ ਦੇ ਰੂਪ ‘ਚ ਦੇਖ ਰਹੇ ਹਨ।

Food Technology | ਸਮਝੋ ਇਸ ਵਿਗਿਆਨ ਨੂੰ:

ਫੂਡ ਤਕਨਾਲੋਜੀ ਵਿਗਿਆਨ ਦੀ ਉਹ ਸ਼ਾਖ਼ਾ ਹੈ, ਜਿਸ ‘ਚ ਖ਼ੁਰਾਕੀ ਪਦਾਰਥਾਂ ਦੇ ਪੋਸ਼ਕ ਤੱਤਾਂ ਨੂੰ ਸੁਰੱਖਿਅਤ ਰੱਖਣ ਸਬੰਧੀ ਰਸਾਇਣ ਪ੍ਰਕਿਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਫੂਡ ਤਕਨਾਲੋਜੀ ਕਾਰਨ ਪੂਰੇ ਵਿਸ਼ਵ ‘ਚ ਫੂਡ ਸਿਸਟਮ ਦਾ ਜ਼ਬਰਦਸਤ ਵਿਕਾਸ ਹੋ ਚੁੱਕਿਆ ਹੈ। ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ਼ ਕਾਮਰਸ ਐਂਡ ਇੰਡਸਟਰੀ ਦੀ ਰਿਪੋਰਟ ਅਨੁਸਾਰ ਸਾਲ 2022 ਤੱਕ ਭਾਰਤੀ ਖ਼ੁਰਾਕ ਸੇਵਾ ਬਾਜ਼ਾਰ ‘ਚ 10 ਫ਼ੀਸਦੀ ਸੀਏਜੀਆਰ ਦੇ ਵਾਧੇ ਨਾਲ 5,52,000 ਰੁਪਏ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਅਜਿਹੇ ‘ਚ ਫੂਡ ਤਕਨਾਲੋਜੀ ਦੇ ਖੇਤਰ ਵਿਚ ਤੁਸੀਂ ਵੀ ਤਰੱਕੀ ਦੇ ਰਾਹ ਲੱਭ ਸਕਦੇ ਹੋ।

Food Technology

ਕਿਵੇਂ ਹੋਈਏ ਇਸ ਖੇਤਰ ‘ਚ ਦਾਖ਼ਲ?

ਭੌਤਿਕ, ਰਸਾਇਣ ਵਿਗਿਆਨ, ਜੀਵ ਵਿਗਿਆਨ ਜਾਂ ਗਣਿਤ ‘ਚ 12ਵੀਂ ਪਾਸ ਕਰਨ ਤੋਂ ਬਾਅਦ ਤੁਸੀਂ ਫੂਡ ਸਾਇੰਸ, ਕੈਮਿਸਟਰੀ ਜਾਂ ਮਾਈਕ੍ਰੋ ਬਾਇਓਲੋਜੀ ‘ਚ ਬੈਚਲਰ ਡਿਗਰੀ ਕਰ ਸਕਦੇ ਹੋ। ਬੈਚਲਰ ਤੋਂ ਬਾਅਦ ਫੂਡ ਕੈਮਿਸਟਰੀ, ਮੈਨੂਫੈਕਚਰਿੰਗ ਪ੍ਰੋਸੈੱਸ ਤੇ ਹੋਰ ਖੇਤਰਾਂ ‘ਚ ਐਡਵਾਂਸ ਡਿਗਰੀ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਡਾਇਟੈਟਿਕਸ ਐਂਡ ਨਿਊਟ੍ਰੀਸ਼ਨ ਤੇ ਫੂਡ ਸਾਇੰਸ ਐਂਡ ਪਬਲਿਕ ਹੈਲਥ ਨਿਊਟ੍ਰੀਸ਼ਨ ‘ਚ ਡਿਪਲੋਮਾ ਵੀ ਕਰ ਸਕਦੇ ਹੋ। ਜੇਈਈ ਜ਼ਰੀਏ ਆਈਆਈਟੀ ਸਮੇਤ ਹੋਰ ਸੰਸਥਾਵਾਂ ‘ਚ ਫੂਡ ਤਕਨਾਲੋਜੀ ਬੀਟੈੱਕ ਵਿਚ ਦਾਖ਼ਲਾ ਲੈ ਸਕੇ ਹੋ

Food Technology | ਘੱਟ ਨਹੀਂ ਹਨ ਚੁਣੌਤੀਆਂ:

ਇਸ ਖੇਤਰ ‘ਚ ਪ੍ਰੋਫੈਸ਼ਨਲਜ਼ ਨੂੰ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਵੱਡੀ ਚੁਣੌਤੀ ਉਤਪਾਦ ਦਾ ਸੁਆਦ ਤੇ ਗੁਣਵੱਤਾ ਬਣਾਈ ਰੱਖਣਾ ਹੈ। ਉਤਪਾਦ ਦੀ ਗੁਣਵੱਤਾ ਨੂੰ ਬਣਾਈ ਰੱਖਣ ਲਈ ਫੂਡ ਤਕਨਾਲੋਜਿਸਟ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ।

Food Technology | ਨੌਕਰੀ ਦੇ ਮੌਕੇ:

ਇਸ ਖੇਤਰ ‘ਚ ਦਾਖ਼ਲ ਹੋਣ ਵਾਲੇ ਨੌਜਵਾਨਾਂ ਲਈ ਸਰਕਾਰੀ ਤੇ ਪ੍ਰਾਈਵੇਟ ਦੋਵਾਂ ਹੀ ਸੈਕਟਰਾਂ ‘ਚ ਫੂਡ ਪ੍ਰੋਸੈਸਿੰਗ ਕੰਪਨੀਆਂ, ਫੂਡ ਰਿਸਰਚ ਲੈਬੋਰਟਰੀ, ਹੋਟਲ, ਰੈਸਟੋਰੈਂਟ ਆਦਿ ‘ਚ ਫੂਡ ਤਕਨਾਲੋਜਿਸਟ ਪ੍ਰੋਡਕਟ ਡਿਵੈਲਪਮੈਂਟ, ਮੈਨੇਜਰ, ਰਿਸਰਚਰ, ਕੁਆਲਿਟੀ ਇੰਸ਼ੋਰੈਂਸ ਮੈਨੇਜਰ, ਲੈਬੋਰਟਰੀ ਸੁਪਰਵਾਈਜ਼ਰ, ਫੂਡ ਪੈਕਿੰਗ ਮੈਨੇਜਰ, ਫੂਡ ਪ੍ਰੋਸੈਸਿੰਗ ਤਕਨੀਸ਼ੀਅਨ, ਖ਼ੁਰਾਕੀ ਇੰਸਪੈਕਟਰ ਆਦਿ ਦੇ ਰੂਪ ‘ਚ ਨੌਕਰੀ ਦੇ ਮੌਕੇ ਮੁਹੱਈਆ ਹਨ। ਪਿਛਲੇ ਕੁਝ ਸਾਲਾਂ ‘ਚ ਫੂਡ ਤਕਨਾਲੋਜਿਸਟ ਲਈ ਟੀਚਿੰਗ ‘ਚ ਵੀ ਸਕੋਪ ਵਧਿਆ ਹੈ। ਇਸ ਤੋਂ ਇਲਾਵਾ ਹੋਰ ਪ੍ਰੋਫੈਸ਼ਨਲਜ਼ ਦੀ ਮੰਗ ਵੀ ਇਸ ਖੇਤਰ ‘ਚ ਲਗਾਤਾਰ ਵਧ ਰਹੀ ਹੈ।
ਪ੍ਰੋਡਕਟ ਮੈਨੇਜਰ/ਸੁਪਰਵਾਈਜ਼ਰ: ਇਹ ਕਿਸੇ ਪ੍ਰੋਡੈਕਟ ਦੇ ਨਿਰਮਾਣ ‘ਚ ਕੱਚੇ ਮਾਲ ਦੀ ਖ਼ਰੀਦਦਾਰੀ ਤੋਂ ਲੈ ਕੇ ਅੰਤਿਮ ਰੂਪ ਦੇਣ ਤੱਕ ਦੀ ਪੂਰੀ ਪ੍ਰਕਿਰਿਆ ਲਈ ਜ਼ਿੰਮੇਵਾਰ ਹੁੰਦੇ ਹਨ।

ਕੁਆਲਿਟੀ ਇੰਸ਼ੋਰੈਂਸ ਮੈਨੇਜਰ:

ਕਿਸੇ ਵੀ ਪ੍ਰੋਡਕਟ ਦੇ ਪ੍ਰੋਡਕਸ਼ਨ ਪ੍ਰੋਸੈੱਸ ਯਾਨੀ ਕੱਚੇ ਮਾਲ ਤੋਂ ਲੈ ਕੇ ਤਿਆਰ ਮਾਲ, ਪੈਕਿੰਗ, ਸੰਭਾਲ ਤੇ ਭੰਡਾਰਨ ਪ੍ਰਕਿਰਿਆ ਤੱਕ ਪ੍ਰੋਡਕਟ ਦੀ ਕੁਆਲਿਟੀ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਕੁਆਲਿਟੀ ਇੰਸ਼ੋਰੈਂਸ ਮੈਨੇਜਰ ਦੀ ਹੁੰਦੀ ਹੈ।
ਲੈਬੋਰਟਰੀ ਸੁਪਰਵਾਈਜ਼ਰ: ਇਹ ਕਿਸੇ ਫੂਡ ਪ੍ਰੋਡਕਟ ਨੂੰ ਲਾਂਚ ਕਰਨ ਤੋਂ ਪਹਿਲਾਂ ਸੁਪਰਵਾਈਜ਼ ਕੁਆਲਿਟੀ ਟੈਸਟ ਜਿਵੇਂ ਮਾਈਕ੍ਰੋ ਬਾਇਓਲਾਜੀਕਲ ਤੇ ਕੈਮੀਕਲ ਐਨਾਲਾਇਸਿਸ ਜ਼ਰੀਏ ਗੁਣਵੱਤਾ ਪ੍ਰੀਖਣਾਂ ਨੂੰ ਪੂਰਾ ਕਰਨ ਦਾ ਕੰੰਮ ਕਰਦੇ ਹਨ।

Food Technology

  • ਰਿਸਰਚ ਸਾਇੰਟਿਸਟ: ਖੇਤਰ ‘ਚ ਹੋ ਰਹੀਆਂ ਖੋਜਾਂ ਤੇ ਵਿਕਾਸ ਪ੍ਰੋਗਰਾਮਾਂ ਲਈ ਰਿਸਰਚ ਸਾਇੰਟਿਸਟ ਜ਼ਿੰਮੇਵਾਰ ਹੁੰਦੇ ਹਨ। ਰਿਸਰਚ ਸਾਇੰਟਿਸਟ ਸਰਕਾਰੀ, ਖ਼ੁਰਾਕੀ ਖੋਜ ਸੰਸਥਾਵਾਂ ਤੇ ਖ਼ੁਰਾਕੀ ਕੰਪਨੀਆਂ ਵੱਲੋਂ ਚਲਾਈਆਂ ਜਾਣ ਵਾਲੀਆਂ ਵੱਖ-ਵੱਖ ਯੋਜਨਾਵਾਂ ‘ਚ ਕੰਮ ਕਰਦੇ ਹਨ।
    ਪ੍ਰੋਡਕਟ ਡਿਵੈਲਪਮੈਂਟ ਮੈਨੇਜਰ: ਇਹ ਮੌਜੂਦਾ ਖ਼ੁਰਾਕੀ ਉਤਪਾਦਾਂ ‘ਚ ਸੁਧਾਰ ਦੇ ਨਾਲ-ਨਾਲ ਨਵੇਂ ਉਤਪਾਦਾਂ ਦੇ ਵਿਕਾਸ ਲਈ ਜ਼ਿੰਮੇਵਾਰ ਹੁੰਦੇ ਹਨ।
  • ਲੈਕਚਰਾਰ: ਇਹ ਸਰਕਾਰੀ ਖੇਤਰਾਂ ਤੇ ਕਾਲਜਾਂ ‘ਚ ਕਾਲਜ ਲੈਕਚਰਾਰ ਤੇ ਸਲਾਹਕਾਰ ਵਜੋਂ ਵੀ ਕੰਮ ਕਰਦੇ ਹਨ।

ਤਰੱਕੀ ਲਈ ਜ਼ਰੂਰੀ ਹੈ ਹੁਨਰ:

ਇਸ ਖੇਤਰ ‘ਚ ਅੱਗੇ ਵਧਣ ਲਈ ਵਿਗਿਆਨਕ ਸੋਚ, ਸਮੱਸਿਆ ਨੂੰ ਹੱਲ ਕਰਨ ਦੀ ਸਮਰੱਥਾ, ਭੋਜਨ ਪੋਸ਼ਣ ਤੇ ਸਿਹਤ ‘ਚ ਰੁਚੀ ਤੇ ਟੀਮ ਵਰਕ ‘ਚ ਜਿਹੇ ਗੁਣ ਕਾਫ਼ੀ ਮੱਦਦਗਾਰ ਸਾਬਿਤ ਹੁੰਦੇ ਹਨ। ਨਾਲ ਹੀ ਨਵੀਆਂ ਚੀਜ਼ਾਂ ਨੂੰ ਜਾਣਨ ਤੇ ਸਮਝਣ ਦੀ ਜਗਿਆਸਾ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਅਤੇ ਫੂਡ ਤੇ ਨਿਊਟ੍ਰੀਸ਼ਨ ਸਬੰਧੀ ਹੋਣ ਵਾਲੀਆਂ ਸਾਇੰਟੀਫਿਕ ਤੇ ਤਕਨਾਲੋਜੀਕਲ ਤਬਦੀਲੀਆਂ ਬਾਰੇ ਅੱਪਡੇਟ ਰਹਿਣਾ ਜ਼ਰੂਰੀ ਹੈ।
ਵਿਜੈ ਗਰਗ, ਮਲੋਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.