‘ਆਦਤਨ’ ਅਪਰਾਧੀ ਹਨ ਸਰਕਾਰੀ ਸੇਵਾ ਦੇ ਅਧਿਕਾਰੀ ਸੰਸਾਰ ਚੰਦ
ਨਵੀਂ ਦਿੱਲੀ (ਏਜੰਸੀ)। ਸੀਬੀਆਈ ਨੇ ਰਿਸ਼ਵਤਖੋਰੀ ਦੇ ਸਿਲਸਿਲੇ ‘ਚ ਕਾਨਪੁਰ ਤੋਂ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਵਿਭਾਗ ਦੇ ਇੱਕ ਕਮਿਸ਼ਨਰ ਤੇ ਉਸਦੇ ਸਟਾਫ਼ ਤੇ ਗੈਰ ਸਰਕਾਰੀ ਅਧਿਕਾਰੀਆਂ ਸਮੇਤ ਅੱਠ ਹੋਰਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਏਜੰਸੀ ਸੂਤਰਾਂ ਅਨੁਸਾਰ, ਸੀਬੀਆਈ ਨੇ ਕਾਨਪੁਰ ਤੇ ਦਿੱਲੀ ‘ਚ ਸ਼ੁੱਕਰਵਾਰ ਦੇਰ ਰਾਤ ਚਲਾਏ ਅਭਿਆਨ ਤਹਿਤ ਸੈਂਟਰਲ ਐਕਸਾਈਜ਼ ਕਾਨਪੁਰ ‘ਚ ਕਮਿਸ਼ਨਰ ਦੇ ਤੌਰ ‘ਤੇ ਤਾਇਨਾਤ ਭਾਰਤੀ ਸਰਕਾਰੀ ਸੇਵਾ ਦੇ 1986 ਬੈਂਚ ਦੇ ਅਧਿਕਾਰੀ ਸੰਸਾਰ ਚੰਦ ਸਮੇਤ ਮਹਿਕਮੇ ਦੇ ਦੋ ਮੁਖੀ, ਇੱਕ ਨਿੱਜੀ ਸਟਾਫ਼ ਤੇ ਪੰਜ ਗੈਰ ਸਰਕਾਰੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਅਜਿਹਾ ਦੋਸ਼ ਹੈ ਕਿ ਕਮਿਸ਼ਨਰ ਆਦਤਨ ਅਪਰਾਧੀ ਹੈ ਤੇ ਕਾਰੋਬਾਰੀਆਂ ਤੋਂ ਮਹੀਨਾ ਤੇ ਹਫ਼ਤਾ ਅਧਾਰ ‘ਤੇ ਰਿਸ਼ਵਤ ਲੈਂਦਾ ਹੈ ਸ਼ੁੱਕਰਵਾਰ ਨੂੰ ਵੀ ਉਹ ਕਥਿੱਤ ਤੌਰ ‘ਤੇ ਡੇਢ ਲੱਖ ਰੁਪਏ ਦੀ ਰਿਸ਼ਵਤ ਲੈ ਰਿਹਾ ਸੀ ਉਦੋਂ ਉਸ ਨੂੰ ਫੜਲਿਆ ਗਿਆ। ਇੱਕ ਸੂਤਰ ਨੇ ਦੱਸਿਆ ਕਿ ਕਥਿੱਤ ਤੌਰ ‘ਤੇ ਰਿਸ਼ਵਤ ਦੇਣ ਵਾਲੇ ਵਿਅਕਤੀ ਨੂੰ ਵੀ ਹਿਰਾਸਤ ‘ਚ ਲੈ ਲਿਆ ਗਿਆ ਹੈ ਸੂਤਰਾਂ ਨੇ ਦੱਸਿਆ ਕਿ ਉਸਦੀ ਪਤਨੀ ਦਾ ਨਾਂਅ ਵੀ ਐਫਆਈਆਰ ‘ਚ ਹੈ ਪਰ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
ਤਰੀਕੇਬੱਧ ਵਸੂਲੀ ਕਰਨ ਦਾ ਗਿਰੋਹ
ਗੁਡਸ ਐਂਡ ਸਰਵਿਸੇਜ਼ (ਜੀਐੱਸਟੀ) ਨਾਲ ਜੁੜਿਆ ਹਾਲੇ ਤੱਕ ਦਾ ਇਹ ਵੱਖਰਾ ਮਾਮਲਾ ਹੈ, ਜਿਸ ‘ਚ ਉੱਚ ਅਧਿਕਾਰੀ ਦੀ ਗ੍ਰਿਫਤਾਰੀ ਵੀ ਕੀਤੀ ਗਈ ਜੀਐੱਸਟੀ ਅਧਿਕਾਰੀਆਂ ਨੇ ਵਿਭਾਗੀ ਕਾਰਵਾਈ ਨੂੰ ਰੋਕਣ ਲਈ ਕੰਪਨੀਆਂ ਤੋਂ ਰਿਸ਼ਵਤ ਲਈ ਸੀ ਰਿਸ਼ਵਤ ਦਾ ਪੈਸਾ ਹਵਾਲਾ ਰਾਹੀਂ ਮਹੀਨੇ ਜਾਂ ਤਿੰਨ ਮਹੀਨੇ ਕਿਸ਼ਤ ਦੀ ਤਰ੍ਹਾਂ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ 1986 ਬੈਂਚ ਦੇ ਇੱਕ ਆਈਆਰਐਸ ਅਧਿਕਾਰੀ ਸੰਸਾਰ ਚੰਦ ਵਰਤਮਾਨ ‘ਚ ਜੀਐੱਸਟੀ ਦੇ ਕਮਿਸ਼ਨਰ ਹਨ ਦੋਸ਼ ਹੈ ਉਹ ਕੇਂਦਰੀ ਉਤਪਾਦ ਟੈਕਸ, ਕਾਨਪੁਰ ‘ਚ ਆਪਣੇ ਅਧਿਕਾਰ ਖੇਤਰ ਨਾਲ ਸਬੰਧਿਤ ਮਾਮਲਿਆਂ ‘ਚ ਗੈਰ ਕਾਨੂੰਨੀ ਤੌਰ ‘ਤੇ ਉਗਾਹੀ ਕਰਨ ਵਾਲੇ ਇੱਕ ਸੰਗਠਿਤ ਗਿਰੋਹ ਦੀ ਅਗਵਾਈ ਕਰ ਰਹੇ ਸਨ।