ਸਾਡੇ ਨਾਲ ਸ਼ਾਮਲ

Follow us

11.9 C
Chandigarh
Thursday, January 22, 2026
More
    Home Breaking News Brazil Hot Ai...

    Brazil Hot Air Balloon Fire: ਬ੍ਰਾਜੀਲ ’ਚ 21 ਯਾਤਰੀਆਂ ਨੂੰ ਲੈ ਜਾ ਰਹੇ ਗਰਮ ਹਵਾ ਦੇ ਗੁਬਾਰੇ ਨੂੰ ਲੱਗੀ ਅੱਗ, 8 ਦੀ ਮੌਤ

    Brazil Hot Air Balloon Fire
    Brazil Hot Air Balloon Fire: ਬ੍ਰਾਜੀਲ ’ਚ 21 ਯਾਤਰੀਆਂ ਨੂੰ ਲੈ ਜਾ ਰਹੇ ਗਰਮ ਹਵਾ ਦੇ ਗੁਬਾਰੇ ਨੂੰ ਲੱਗੀ ਅੱਗ, 8 ਦੀ ਮੌਤ

    ਬ੍ਰਾਜ਼ੀਲ। Brazil Hot Air Balloon Fire: ਬ੍ਰਾਜ਼ੀਲ ਦੇ ਦੱਖਣੀ ਰਾਜ ਸਾਂਤਾ ਕੈਟਰੀਨਾ ’ਚ ਸ਼ਨਿੱਚਰਵਾਰ ਨੂੰ 21 ਯਾਤਰੀਆਂ ਨੂੰ ਲੈ ਕੇ ਜਾ ਰਹੇ ਇੱਕ ਗਰਮ ਹਵਾ ਵਾਲੇ ਗੁਬਾਰੇ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਸੂਬੇ ਦੇ ਫਾਇਰ ਵਿਭਾਗ ਦੇ ਅਨੁਸਾਰ, ਸੈਰ-ਸਪਾਟੇ ਲਈ ਚਲਾਏ ਜਾ ਰਹੇ ਗੁਬਾਰੇ ਨੂੰ ਸਵੇਰੇ ਉਡਾਣ ਦੌਰਾਨ ਅੱਗ ਲੱਗ ਗਈ। ਇਸ ਤੋਂ ਬਾਅਦ ਇਹ ਪ੍ਰਿਆ ਗ੍ਰਾਂਡੇ ਸ਼ਹਿਰ ’ਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ’ਚ 13 ਲੋਕ ਬਚ ਗਏ ਤੇ ਅੱਠ ਦੀ ਮੌਤ ਹੋ ਗਈ।

    ਇਹ ਖਬਰ ਵੀ ਪੜ੍ਹੋ : Gurugram Bus Accident: ਰਾਜਸਥਾਨ ਜਾ ਰਹੀ ਬਸ ਗੁਰੂਗ੍ਰਾਮ ’ਚ ਪਲਟੀ, ਪੁਲਿਸ ਮੁਲਾਜ਼ਮ ਦੀ ਮੌਤ, 20 ਜ਼ਖਮੀ

    ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ

    ਸਥਾਨਕ ਗਵਰਨਰ ਜੋਰਗਿਨਹੋ ਮੇਲੋ ਨੇ ਕਿਹਾ ਕਿ ਸੂਚਨਾ ਮਿਲਦੇ ਹੀ ਬਚਾਅ ਟੀਮ ਮੌਕੇ ’ਤੇ ਪਹੁੰਚ ਗਈ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ, ‘ਅਸੀਂ ਸਾਰੇ ਇਸ ਹਾਦਸੇ ਤੋਂ ਹੈਰਾਨ ਹਾਂ।’ ਫਾਇਰ ਵਿਭਾਗ ਅਨੁਸਾਰ, 13 ਬਚੇ ਲੋਕਾਂ ਨੂੰ ਨੇੜਲੇ ਹਸਪਤਾਲਾਂ ’ਚ ਲਿਜਾਇਆ ਗਿਆ। Brazil Hot Air Balloon Fire

    ਜ਼ਮੀਨ ਵੱਲ ਹੌਲੀ-ਹੌਲੀ ਡਿੱਗਦੇ ਹੋਏ ਵੇਖਿਆ | Brazil Hot Air Balloon Fire

    ਹਾਸਲ ਹੋਏ ਵੇਰਵਿਆਂ ਮੁਤਾਬਕ, ਸਥਾਨਕ ਨਿਊਜ਼ ਆਉਟਲੈਟ ਵੱਲੋਂ ਸਾਂਝੇ ਕੀਤੇ ਗਏ ਫੁਟੇਜ ’ਚ ਅੱਗ ’ਚ ਘਿਰੇ ਗੁਬਾਰੇ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਇਹ ਹੌਲੀ-ਹੌਲੀ ਜ਼ਮੀਨ ਵੱਲ ਡਿੱਗਦਾ ਦਿਖਾਈ ਦੇ ਰਿਹਾ ਹੈ। ਸਾਂਤਾ ਕੈਟਰੀਨਾ ਮਿਲਟਰੀ ਫਾਇਰ ਬ੍ਰਿਗੇਡ ਨੇ ਕਿਹਾ ਕਿ ਪਾਇਲਟ ਸਮੇਤ 21 ਲੋਕ ਗੁਬਾਰੇ ’ਚ ਸਵਾਰ ਸਨ।