ਜਿਉਂਦੇ ਜੀਅ ਲੀਵਰ ਦਾਨ ਕਰਨ ਵਾਲੀ ਨੇਹਾ ਇੰਸਾਂ ਨੂੰ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਨੇ ਕੀਤਾ ਸਨਮਾਨਿਤ | Liver Donation
ਸਰਸਾ (ਸੁਨੀਲ ਵਰਮਾ/ਰਵਿੰਦਰ ਸ਼ਰਮਾ)। ਅੱਜ ਦੇ ਦੌਰ ‘ਚ ਜਿੱਥੇ ਬੱਚੇ ਆਪਣੇ ਮਾਤਾ-ਪਿਤਾ ਦੀ ਸੰਭਾਲ ਤੋਂ ਭੱਜ ਰਹੇ ਹਨ ਉੱਥੇ ਹੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦੇ ਹੋਏ ਡੇਰਾ ਸ਼ਰਧਾਲੂ ਆਪਣੇ ਜਨਮ ਦਾਤਿਆਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਦੀ ਸਾਬਕਾ ਵਿਦਿਆਰਥਣ ਨੇਹਾ ਇੰਸਾਂ ਨੇ। ਐੱਮਸੀਏ ਪਾਸ ਆਊਟ ਦਿੱਲੀ ਦੇ ਗ੍ਰੇਟਰ ਕੈਲਾਸ਼ ਨਿਵਾਸੀ ਨੇਹਾ ਇੰਸਾਂ (31) ਨੇ ਮੌਤ ਦੇ ਨੇੜੇ ਪਹੁੰਚੇ ਆਪਣੇ ਪਿਤਾ ਮਨਮੋਹਨ ਇੰਸਾਂ ਨੂੰ ਆਪਣਾ ਲੀਵਰ ਦਾਨ Liver Donation ਕਰ ਕੇ ਉਨ੍ਹਾਂ ਦੀ ਜਾਨ ਬਚਾਈ। Brave Girl
ਨੇਹਾ ਇੰਸਾਂ ਦੇ ਹੌਸਲੇ ਭਰੇ ਇਸ ਕੰਮ ਨੂੰ ਸਮਰਪਿਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਸਰਸਾ ‘ਚ ਸੋਮਵਾਰ ਨੂੰ ਉਨ੍ਹਾਂ ਦੇ ਸਨਮਾਨ ‘ਚ ਇੱਕ ਪ੍ਰੋਗਰਾਮ ਰੱਖਿਆ ਗਿਆ। ਜਿਸ ‘ਚ ਪਰੋਫੈਸਰ ਗੁਰਦਾਸ ਇੰਸਾਂ, ਗੈਸਟ੍ਰੋਇਟੋਰੋਲੋਜਿਸਟ ਡਾ. ਭੰਵਰ ਸਿੰਘ, ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐੱਮਓ ਡਾ. ਗੌਰਵ ਇੰਸਾਂ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਿਕਰਤ ਕੀਤੀ। ਜਦੋਂਕਿ ਪ੍ਰੋਗਰਾਮ ਦੀ ਪ੍ਰਧਾਨਗੀ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਕੀਤੀ। ਸਾਰੇ ਮਹਿਮਾਨਾਂ ਨੇ ਨੇਹਾ ਇੰਸਾਂ ਨੂੰ ਸ਼ਾਲ ਪਹਿਨਾ ਕੇ, ਗੋਲਡ ਬੈਚ ਲਾ ਕੇ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਇਸ ਕਾਰਜ ਦੀ ਖੂਬ ਪ੍ਰਸ਼ੰਸਾ ਕੀਤੀ।
ਨੇਹਾ ਇੰਸਾਂ ਨੇ ਕੀਤਾ ਬਹਾਦੁਰੀ ਵਾਲਾ ਕੰਮ : ਡਾ. ਭੰਵਰ ਸਿੰਘ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੇ ਕੈਂਪਸ ‘ਚ ਹੋਏ ਸਨਮਾਨ ਸਮਾਹੋਰ ‘ਚ ਮੌਜ਼ੂਦ ਵਿਦਿਆਰਥੀਆਂ ਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਗੈਸਟ੍ਰੋਇੰਟੋਰੋਲੋਜਿਸਟ ਡਾ. ਭੰਵਰ ਸਿੰਘ ਨੇ ਕਿਹਾ ਕਿ ਨੇਹਾ ਇੰਸਾਂ ਨੇ ਆਪਣੇ ਪਿਤਾ ਲਈ ਲੀਵਰ ਦਾਨ ਕਰਕੇ ਬਹਾਦੁਰੀ ਦਾ ਕੰਮ ਕੀਤਾ ਹੈ। ਅਜਿਹੇ ਬੱਚੇ ਦੁਨੀਆਂ ਲਈ ਮਿਸਾਲ ਬਣਦੇ ਹਨ। ਉਨ੍ਹਾਂ ਲੀਵਰ ਦਾਨ ਬਾਰੇ ਫੈਲੇ ਡਰ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਲੀਵਰ ਡੋਨੇਸ਼ਨ ਨਾਲ ਸਰੀਰ ‘ਚ ਕਿਸੇ ਤਰ੍ਹਾਂ ਦੀ ਵੀ ਪ੍ਰੇਸ਼ਾਨੀ ਨਹੀਂ ਆਉਂਦੀ। ਇਸ ਦੀ ਜਿਉਂਦੀ-ਜਾਗਦੀ ਉਦਾਹਰਨ ਤੁਹਾਡੇ ਸਾਹਮਣੇ ਬੈਠੀ ਨੇਹਾ ਇੰਸਾਂ ਹੈ। ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਆਪਣੇ ਪਿਤਾ ਲਈ ਆਪਣਾ ਲੀਵਰ ਦਾਨ ਕੀਤਾ ਸੀ। Brave Daughter
ਨੇਹਾ ਇੰਸਾਂ ਦੀ ਬਹਾਦਰੀ ਨੂੰ ਸਲਾਮ: ਪਰੋਫੈਸਰ ਗੁਰਦਾਸ ਇੰਸਾਂ
ਪਰੋਫੈਸਰ ਗੁਰਦਾਸ ਇੰਸਾਂ ਨੇ ਇਸ ਬਹਾਦਰੀ ਭਰੇ ਕੰਮ ਨੂੰ ਸਲਾਮ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਜਿੱਥੇ ਬੱਚੇ ਆਪਣਾ ਮਾਤਾ-ਪਿਤਾ ਨੂੰ ਠੁਕਰਾ ਰਹੇ ਹਨ, ਉੱਥੇ ਹੀ ਨੇਹਾ ਇੰਸਾਂ ਨੇ ਲੜਕੀ ਹੋ ਕੇ ਵੀ ਲੀਵਰ ਡੋਨੇਟ ਕਰਨ ਦਾ ਇਹ ਹਿੰਮਤ ਭਰਿਆ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਕਮਾਲ ਹੈ ਕਿ ਜਿੱਥੇ ਦੁਨੀਆਂਦਾਰੀ ‘ਚ ਮਾਪਿਆਂ ਨੂੰ ਹੀ ਆਪਣੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਰਹਿੰਦੀ ਹੈ ਜਦੋਂਕਿ ਡੇਰਾ ਸ਼ਰਧਾਲੂਆਂ ਦੀ ਸੰਤਾਨ ਆਪਣੇ ਮਾਤਾ ਪਿਤਾ ਦੀ ਸੰਭਾਲ ਦੇ ਨਾਲ-ਨਾਲ ਲੋੜ ਪੈਣ ‘ਤੇ ਆਪਣੇ ਅੰਗ ਵੀ ਦਾਨ ਕਰ ਰਹੇ ਹਨ। ਸਾਨੂੰ ਅਜਿਹੇ ਬਚਿਆਂ ‘ਤੇ ਮਾਣ ਹੈ। ਪ੍ਰੋ. ਇੰਸਾਂ ਨੇ ਕਿਹਾ ਕਿ ਨੇਹਾ ਇੰਸਾਂ ਦੇ ਇਸ ਬਹਾਦਰੀ ਭਰੇ ਕੰਮ ਤੋਂ ਹੋਰ ਬੱਚਿਆਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ।
ਪਹਿਲਾਂ ਬ੍ਰੇਨ ਡੈੱਡ ‘ਤੇ ਹੀ ਹੁੰਦਾ ਸੀ ਡੋਨੇਟ : ਡਾ. ਗੌਰਵ ਇੰਸਾਂ
ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਜੁਆਇੰਟ ਸੀਐੱਮਓ ਡਾ. ਗੌਰਵ ਇੰਸਾਂ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਤੰਕ ਸਿਰਫ਼ ਬ੍ਰੇਨ ਡੈੱਡ ਦਾ ਹੀ ਲੀਵਰ ਡੋਨੇਟ ਕੀਤਾ ਜਾਂਦਾ ਸੀ ਪਰ ਹੁਣ ਲਾਈਵ ਡੋਨਰ ਦਾ ਵੀ ਲੀਡਰ ਡੋਨੇਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚਲਦਿਆਂ ਅੱਜ 60 ਹਜ਼ਾਰ ਤੋਂ ਜ਼ਿਆਦਾ ਡੇਰਾ ਸ਼ਰਧਾਲੂ ਗੁਰਦਾ ਦਾਨ ਕਰਨ ਲਈ ਤਿਆਰ ਬੈਠੇ ਹਨ ਜੋ ਕਿ ਸਮਾਜ ਦੇ ਸਾਹਮਣੇ ਇੱਕ ਉਦਾਹਰਨ ਹੈ। ਭਾਰਤ ਵਰਗੇ ਦੇਸ਼ ‘ਚ ਅੰਗ ਦਾਨ ਕਰਨ ਤੋਂ ਲੋਕ ਕਤਰਾਉਂਦੇ ਹਨ ਉੱਥੇ ਹੀ ਨੇਹਾ ਇੰਸਾਂ ਨੇ ਆਪਣੇ ਪਿਤਾ ਲਈ 65 ਫ਼ੀਸਦੀ ਲੀਵਰ ਦਾਨ ਕਰਕੇ ਇੱਕ ਬਹਾਦੁਰ ਬੱਚੀ ਹੋਣ ਦਾ ਸਬੂਤ ਦਿੱਤਾ ਹੈ।
ਮੈਨੂੰ ਮਾਨ ਹੈ ਆਪਣੀ ਇਸ ਵਿਦਿਆਰਥਣ ‘ਤੇ : ਡਾ. ਸ਼ੀਲਾ ਪੂਨੀਆ ਇੰਸਾਂ
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਇੰਸਾਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੈਨੂੰ ਮਾਨ ਹੈ ਆਪਣੀ ਇਸ ਵਿਦਿਆਰਥਣ ‘ਤੇ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ‘ਤੇ ਚਲਦੇ ਹੋਏ ਐਨੀ ਵੱਡੀ ਹਿੰਮਤ ਦਿਖਾਈ ਹੈ। ਉਨ੍ਹਾਂ ਕਿਹਾ ਕਿ ਸ਼ਾਹ ਸਤਿਨਾਮ ਜੀ ਸਿੱਖਿਆ ਸੰਸਥਾਵਾਂ ‘ਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਇਨਸਾਨੀਅਤ ਦਾ ਪਾਠ ਵੀ ਪੜ੍ਹਾਇਆ ਜਾਂਦਾ ਹੈ।
ਪੂਜਨੀਕ ਗੁਰੂ ਜੀ ਦੀ ਸਿੱਖਿਆ ਬਦੌਲਤ ਹੀ ਕੀਤੀ ਪਾਪਾ ਦੀ ਸੰਭਾਲ : ਨੇਹਾ ਇੰਸਾਂ
ਜਨਮਦਾਤਾ ਨੂੰ ਨਵਾਂ ਜੀਵਨ ਦੇਣ ਵਾਲੀ ਨੇਹਾ ਇੰਸਾਂ ਨੇ ਕਿਹਾ ਉਨ੍ਹਾਂ ਦੇ ਪਿਤਾ ਮਨਮੋਹਨ ਇੰਸਾਂ (62) ਦੇ ਲੀਵਰ ‘ਚ ਟਿਊਮਰ ਸੀ ਅਤੇ ਡਾਕਟਰਾਂ ਨੇ ਡਲਦੀ ਤੋਂ ਜਲਦੀ ਬਦਲਾਉਣ ਦੀ ਸਲਾਹ ਦਿੱਤੀ ਸੀ। ਇਸ ਬਾਅਦ ਲੀਵਰ ਡੋਨੇਟ ਲਈ ਭਰਾ-ਭਰਜਾਈ ਤੇ ਮਾਂ ਸਮੇਤ ਸਾਰੇ ਪਰਿਵਾਰਕ ਮੈਂਬਰ ਤਿਆਰ ਸਨ ਅਤੇ ਸਾਰਿਆਂ ਦੀ ਜਾਂਚ ਕਰਵਾਈ ਗਈ। ਪਰ ਮੇਰੀ ਇੱਥਾ ਸੀ ਕਿ ਮੈਂ ਆਪਣੇ ਪਿਤਾ ਨੂੰ ਆਪਣਾ ਲੀਵਰ ਡੋਨੇਟ ਕਰਾਂ। ਡਾਕਟਰਾਂ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ 27 ਦਸੰਬਰ 2019 ਨੂੰ ਦਿੱਲੀ ਦੇ ਮੈਕਸ ਹਸਪਤਾਲ ‘ਚ ਉਨ੍ਹਾਂ ਦਾ 65 ਫ਼ੀਸਦੀ ਲੀਵਰ ਟਰਾਂਸਪਲਾਂਟ (Liver Donation) ਕੀਤਾ ਗਿਆ।
ਨੇਹਾ ਇੰਸਾ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਲੀਵਰ ਡੋਨੇਟ ਕਰਨ ਤੋਂ ਪਹਿਲਾਂ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਲੱਗਿਆ ਅਤੇ ਕਰੀਬ ਇੱਕ ਮਹੀਨੇ ਬਾਅਦ ਬਿਲਕੁਲ ਸਿਹਤਮੰਦ ਹੋ ਗਈ। ਹੁਣ ਮੇਰੀ ਜਾਂਚ ਕੀਤੀ ਗਈ ਤਾਂ ਉਸ ‘ਚ ਮੇਰਾ ਲੀਵਰ 85 ਫ਼ੀਸਦੀ ਰਿਕਰਵ ਹੋ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਦੇ ਖਰਾਬ ਲੀਵਰ ਨੂੰ ਕੱਢਿਆ ਗਿਆ ਤੇ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸ ‘ਚ ਕੈਂਸਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।