IND vs AUS Test Match Score: ਮੈਲਬੋਰਨ ’ਚ ਅਸਟਰੇਲੀਆ ਹਾਵੀ, ਯਸ਼ਸਵੀ ਦੇ ਆਉਟ ਹੁੰਦੇ ਹੀ ਡਗਮਗਾਈ ਭਾਰਤੀ ਪਾਰੀ, ਰੋਹਿਤ-ਕੋਹਲੀ ਫਿਰ ਫਲਾਪ

ਵਿਰਾਟ ਤੇ ਜਾਇਸਵਾਲ ਵਿਚਕਾਰ ਹੋਈ ਹੈ ਸੈਂਕੜੇ ਵਾਲੀ ਸਾਂਝੇਦਾਰੀ

  • ਆਖਿਰ ’ਚ ਭਾਰਤ ਨੇ 22 ਦੌੜਾਂ ਵਿਚਕਾਰ 3 ਵੱਡੀਆਂ ਵਿਕਟਾਂ ਗੁਆਈਆਂ
  • ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਰਵਿੰਦਰ ਜਡੇਜ਼ਾ ਤੇ ਰਿਸ਼ਭ ਪੰਤ ਕ੍ਰੀਜ ’ਤੇ ਸਨ ਨਾਬਾਦ

ਸਪੋਰਟਸ ਡੈਸਕ। IND vs AUS Test Match Score: ਭਾਰਤ ਨੇ ਅਸਟਰੇਲੀਆ ਵਿਚਕਾਰ ਖੇਡੀ ਜਾ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਬਾਕਸਿੰਗ ਡੇ ਟੈਸਟ ਮੈਲਬੌਰਨ ਦੇ ਐਮਸੀਜੀ ਮੈਦਾਨ ’ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ’ਚ ਅਸਟਰੇਲੀਆ ਨੇ ਟਾਸ ਜਿੱਤਿਆ ਤੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਟੀਵ ਸਮਿਥ ਦੇ ਸੈਂਕੜੇ ਦੀ ਮੱਦਦ ਨਾਲ 474 ਦੌੜਾਂ ’ਤੇ ਜਾ ਕੇ ਪਾਰੀ ਸਮਾਪਤ ਹੋਈ। ਅਸਟਰੇਲੀਆ ਵੱਲੋਂ ਦੋਵੇਂ ਓਪਨਰਾਂ ਵੱਲੋਂ ਅਰਧਸੈਂਕੜੇ ਜੜੇ ਤੇ ਮਾਰਨਸ ਲਾਬੁਸ਼ੇਨ ਨੇ ਅਰਧਸੈਂਕੜੇ ਜੜੇ। ਕਪਤਾਨ ਪੈਟ ਕੰਮਿਸ ਨੇ 49 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਜਸਪ੍ਰੀਤ ਬੁਮਰਾਹ ਨੇ 4 ਜਦਕਿ ਰਵਿੰਦਰ ਜਡੇਜ਼ਾ ਨੇ 3 ਤੇ ਆਕਾਸ਼ ਦੀਪ ਨੇ 2 ਵਿਕਟਾਂ ਹਾਸਲ ਕੀਤੀਆਂ। IND vs AUS Test Match Score

IND vs AUS Test Match Score

ਇਹ ਖਬਰ ਵੀ ਪੜ੍ਹੋ : Virat Kohli: ਕੋਹਲੀ-ਕਾਂਸਟਾਸ ਵਿਚਕਾਰ ਹੋਏ ਝਗੜੇ ’ਤੇ ਕ੍ਰਿਕੇਟ ਮਾਹਿਰਾਂ ਦੀ ਪ੍ਰਤੀਕਿਰਿਆ, ICC ਕਰੇਗਾ ਇਸ ਮਾਮਲੇ ਦੀ ਜਾਂਚ

ਜਵਾਬ ’ਚ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ ਆਪਣੀਆਂ 5 ਵਿਕਟਾਂ ਗੁਆ ਕੇ 164 ਦੌੜਾਂ ਬਣਾ ਲਈਆਂ ਹਨ। ਰਿਸ਼ਭ ਪੰਤ ਤੇ ਰਵਿੰਦਰ ਜਡੇਜ਼ਾ ਕ੍ਰੀਜ ਤੋਂ ਨਾਬਾਦ ਪਰਤੇ ਹਨ। ਟੀਮ ਨੂੰ ਅਜੇ ਵੀ ਫਾਲੋਆਨ ਤੋਂ ਬਚਣ ਲਈ 111 ਦੌੜਾਂ ਹੋਰ ਬਣਾਉਂਣੀਆਂ ਪੈਣਗੀਆਂ। ਜਦਕਿ ਉਸ ਦੀਆਂ ਸਿਰਫ 5 ਵਿਕਟਾਂ ਹੀ ਬਾਕੀ ਹਨ। ਕਪਤਾਨ ਰੋਹਿਤ ਸ਼ਰਮਾ ਇਸ ਵਾਰ ਵੀ ਫਲਾਪ ਰਹੇ, ਸਿਰਫ 3 ਦੌੜਾਂ ਦੇ ਨਿਜੀ ਸਕੋਰ ’ਤੇ ਆਊਟ ਹੋ ਗਏ। ਲੋਕੇਸ਼ ਰਾਹੁਲ ਨੇ 23 ਦੌੜਾਂ ਬਣਾਈਆਂ, ਫਿਰ ਜਾਇਸਵਾਲ ਤੇ ਕੋਹਲੀ ਵਿਚਕਾਰ ਸੈਂਕੜੇ ਵਾਲੀ ਸਾਂਝੇਦਾਰੀ ਹੋਈ, ਪਰ ਜਾਇਸਵਾਲ ਵੀ ਰਨ ਆਊਟ ਹੋ ਗਏ।

ਜਾਇਸਵਾਲ ਨੇ 82 ਦੌੜਾਂ ਦੀ ਪਾਰੀ ਖੇਡੀ। ਵਿਰਾਟ ਕੋਹਲੀ ਨੇ 36 ਦੌੜਾਂ ਬਣਾਈਆਂ। ਉਸ ਸਮੇਂ ਭਾਰਤ ਚੰਗੀ ਸਥਿਤੀ ’ਚ ਸੀ, ਪਰ ਦਿਨ ਦੀ ਖੇਡ ਸਮਾਪਤ ਹੁੰਦੇ ਹੀ ਭਾਰਤ ਨੇ 22 ਦੌੜਾਂ ਵਿਚਕਾਰ ਆਪਣੀਆਂ 3 ਵਿਕਟਾਂ ਗੁਆ ਦਿੱਤੀਆਂ। ਟੀਮ ਨੇ 41ਵੇਂ ਓਵਰ ਦੀ ਆਖਿਰੀ ਗੇਂਦ ’ਤੇ ਆਕਾਸ਼ ਦੀਪ ਦੀ ਵਿਕਟ ਗੁਆਈ ਸੀ। ਉਹ ਖਾਤਾ ਵੀ ਨਹੀਂ ਖੋਲ੍ਹ ਸਕੇ। ਰੋਹਿਤ ਤੇ ਲੋਕੇਸ਼ ਰਾਹੁਲ ਨੂੰ ਕਪਤਾਨ ਪੈਟ ਕੰਮਿਸ ਨੇ ਪਵੇਲੀਅਨ ਭੇਜਿਆ। ਬਾਰਡਰ ਗਾਵਸਕਰ ਟਰਾਫੀ ਹੁਣ ਤੱਕ 1-1 ਦੀ ਬਰਾਬਰੀ ’ਤੇ ਹੈ। ਪਹਿਲਾ ਮੈਚ ਭਾਰਤ ਨੇ 295 ਦੌੜਾਂ ਨਾਲ ਜਿੱਤਿਆ ਸੀ ਜਦਕਿ ਦੂਜਾ ਮੈਚ ਅਸਟਰੇਲੀਆਈ ਟੀਮ ਨੇ 10 ਵਿਕਟਾਂ ਨਾਲ ਜਿੱਤਿਆ ਸੀ। ਸੀਰੀਜ਼ ਦਾ ਤੀਜਾ ਮੈਚ ਗਾਬਾ ਟੈਸਟ ਜਿਹੜਾ ਬ੍ਰਿਸਬੇਨ ’ਚ ਖੇਡਿਆ ਗਿਆ ਸੀ, ਉਹ ਮੀਂਹ ਕਾਰਨ ਡਰਾਅ ਰਿਹਾ ਸੀ। IND vs AUS Test Match Score

LEAVE A REPLY

Please enter your comment!
Please enter your name here