Bhagta Bhai Ka: ਭਗਤਾ ਭਾਈਕਾ (ਸਿਕੰਦਰ ਸਿੰਘ ਜੰਡੂ)। ਕਸਬਾ ਭਗਤਾ ਭਾਈ ਵਿਖੇ ਸਵੇਰੇ ਐਤਵਾਰ ਤੜਕਸਾਰ ਇੱਕ ਦੁਕਾਨ ਨੂੰ ਲੱਗੀ ਭਿਆਨਕ ਅੱਗ ਕਾਰਨ ਦੁਕਾਨ ਦੇ ਨਾਲ-ਨਾਲ ਇੱਕ ਕਾਰ ਵੀ ਸੜ ਕੇ ਸਵਾਹ ਹੋ ਗਈ । ਜਾਣਕਾਰੀ ਅਨੁਸਾਰ ਇਸ ਦੁਕਾਨ ਦੇ ਉਪਰਲੇ ਹਿੱਸੇ ਵਿਚ ਪ੍ਰਵਾਰ ਰਹਿੰਦਾ ਸੀ, ਜਿਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹੱਣ ਤੱਕ ਕੋਈ ਕਾਰਨ ਪਤਾ ਨਹੀਂ ਲੱਗਿਆ ਪ੍ਰੰਤੂ ਕਿਹਾ ਜਾ ਰਿਹਾ ਕਿ ਇਹ ਘਟਨਾ ਸ਼ਾਰਟ ਸਰਕਟ ਕਾਰਨ ਵਾਪਰੀ ਹੋ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਭਗਤਾ ਭਾਈ ਦੀ ਪੰਨੂ ਮਾਰਕੀਟ ਦੇ ਨਜ਼ਦੀਕ ਹੀ ਪ੍ਰਦੀਪ ਬੂਟੀਕ ਨਾ ਦੀ ਦੁਕਾਨ ਹੈ। ਜਿਸ ਦੇ ਉਪਰ ਰਿਹਾਇਸ਼ ਹੈ। ਸਭ ਤੋਂ ਪਹਿਲਾਂ ਇਸ ਬੂਟੀਕ ਦੀ ਦੁਕਾਨ ਨੂੰ ਅੱਗ ਲੱਗੀ ਤੇ ਉਸ ਤੋਂ ਬਾਅਦ ਦੁਕਾਨ ਦੇ ਬਾਹਰ ਖੜੀ ਕਾਰ ਵੀ ਇਸ ਦੀ ਚਪੇਟ ਵਿਚ ਆ ਗਈ। ਇਸ ਘਟਨਾ ਵਿੱਚ ਦੁਕਾਨ ਵਿੱਚ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ। ਪਰਿਵਾਰ ਨੂੰ ਆਸ-ਪਾਸ ਅਤੇ ਝੁੱਗੀਆਂ ਝੌਂਪੜੀਆਂ ਵਾਲਿਆਂ ਬੜੀ ਮੁਸ਼ੱਕਤ ਨਾਲ ਉਪਰੋਂ ਬਿਨਾਂ ਜਾਨੀ ਨੁਕਸਾਨ ਉਤਾਰ ਲਿਆ। Bhagta Bhai Ka
Read Also : Earthquake: ਦੇਸ਼ ਦੇ ਇਹ ਹਿੱਸੇ ‘ਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ, ਸਹਿਮੇ ਲੋਕ