ਲੋਕਤੰਤਰ ਆਧੁਨਿਕ ਤੇ ਮਾਨਵਵਾਦੀ ਮੁੱਲਾਂ ਵਾਲੀ ਰਾਜਨੀਤਕ ਪ੍ਰਣਾਲੀ ਹੈ ਜਿੱਥੇ ਇੱਕ ਆਮ ਆਦਮੀ ਤੋਂ ਲੈ ਕੇ ਸਮਾਜ ਦੇ ਨੁਮਾਇੰਦਗੀ ਕਰਨ ਵਾਲੇ ਆਗੂਆਂ ਨੇ ਦੇਸ਼ ਨੂੰ ਚਲਾਉਣ ਲਈ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਜੇਕਰ ਮੌਜ਼ੂਦਾ ਸਿਆਸੀ ਗਿਰਾਵਟ ਤੇ ਲੋਕ ਸਭਾ ਚੋਣਾਂ ਨੂੰ ਵੇਖੀਏ ਤਾਂ ਇਹ ਸਮਾਂ ਬੜਬੋਲੇਪਣ, ਅਸੱਭਿਅਕ ਵਿਹਾਰ ਤੇ ਅਸਹਿਣਸ਼ੀਲਤਾ ਦੀ ਸਿਖ਼ਰ ਦਾ ਸਮਾਂ ਹੈ ਘਟੀਆ ਤੋਂ ਘਟੀਆ ਸ਼ਬਦ ਤੇ ਘਟੀਆ ਤੋਂ ਘਟੀਆ ਹਰਕਤ ਕਰਨ ਦੀ ਹਰ ਕੋਸ਼ਿਸ਼ ਚੋਣਾਂ ਦੌਰਾਨ ਹੁੰਦੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਚੋਣ ਪ੍ਰਚਾਰ ਦੌਰਾਨ ਇੱਕ ਵਿਅਕਤੀ ਨੇ ਥੱਪੜ ਜੜ ਦਿੱਤਾ ਹੈ ਮੱਤਭੇਦ ਤੇ ਵਿਰੋਧ ਹੋਣਾ ਸੁਭਾਵਿਕ ਹੈ ਪਰ ਥੱਪੜ ਮਾਰ ਕੇ ਆਪਣੀ ਭੜਾਸ ਕੱਢਣਾ ਕਿਸੇ ਸੱਭਿਅਕ ਸਮਾਜ ਦੀ ਨਿਸ਼ਾਨੀ ਨਹੀਂ ਅਜਿਹਾ ਲੱਗਦਾ ਹੈ ਜਿਵੇਂ ਦੇਸ਼ ਅਜੇ ਕਬੀਲਾਈ ਯੁੱਗ ‘ਚੋਂ ਗੁਜ਼ਰ ਰਿਹਾ ਹੋਵੇ ਇੱਕ ਥਾਂ ਸੰਵਿਧਾਨ ਨਿਰਮਾਤਾ ਭੀਮ ਰਾਓ ਅੰਬੇਦਕਰ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ ਹੈ ਪੰਜਾਬ ‘ਚ ਇੱਕ ਆਗੂ ਦੇ ਪੋਸਟਰਾਂ ‘ਤੇ ਕਾਲੀ ਸਿਆਹੀ ਫੇਰ ਦਿੱਤੀ ਗਈ ਹੈ ਅਜੀਬੋ-ਗਰੀਬ ਸਨਸਨੀਖੇਜ਼ ਖੁਲਾਸੇ ਵੀ ਵੇਖਣ-ਸੁਣਨ ਨੂੰ ਮਿਲ ਰਹੇ ਹਨ ਕੋਈ ਪਾਰਟੀ ਪੁਲਵਾਮਾ ਹਮਲੇ ‘ਤੇ ਸਵਾਲ ਉਠਾ ਰਹੀ ਹੈ ਤੇ ਕੋਈ ਮੁੰਬਈ ਦੇ 26/11 ਹਮਲੇ ਨੂੰ ਫਿਕਸ ਹਮਲਾ ਦੱਸ ਰਿਹਾ ਹੈ ਦਸ ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਨੂੰ ਏਨੇ ਜ਼ੋਰਦਾਰ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਕੋਈ ਘਟਨਾ ਕੱਲ੍ਹ ਹੀ ਵਾਪਰੀ ਹੋਵੇ ਬਿਨਾ ਕਿਸੇ ਸਬੂਤ ਤੇ ਬਿਨਾ ਕਿਸੇ ਤਰਕ ਦੇ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਨੂੰ ਸਾਰੇ ਦੇਸ਼ ਅੰਦਰ ਫੈਲਾਇਆ ਜਾ ਰਿਹਾ ਹੈ ਧਰਮਾਂ ਦੇ ਨਾਂਅ ‘ਤੇ ਵੋਟਰਾਂ ਨੂੰ ਵੰਡਣ ਲਈ ਵੀ ਕੋਈ ਮੌਕਾ ਨਹੀਂ ਛੱਡਿਆ ਜਾ ਰਿਹਾ ਮੰਦਰ-ਮਸਜਿਦ ਦੇ ਨਾਂਅ ‘ਤੇ ਅਜਿਹੇ ਬਿਆਨ ਦਿੱਤੇ ਜਾ ਰਹੇ ਹਨ ਜਿਸ ਬਾਰੇ ਚੋਣ ਕਮਿਸ਼ਨ ਤਾਂ ਸਖ਼ਤ ਨੋਟਿਸ ਲੈ ਰਿਹਾ ਹੈ ਪਰ ਪਾਰਟੀ ਆਪਣੇ ਆਗੂ ਨੂੰ ਜ਼ਿੰਮੇਵਾਰੀ ਨਾਲ ਬੋਲਣ ਦੀ ਹਦਾਇਤ ਨਹੀਂ ਕਰ ਰਹੀ ਪਾਰਟੀ ਆਪਣੇ ਆਗੂ ਦੇ ਵਿਵਾਦਿਤ ਬਿਆਨ ਨੂੰ ਉਸ ਦਾ ਨਿੱਜੀ ਬਿਆਨ ਦੱਸ ਕੇ ਪੱਲਾ ਝਾੜ ਰਹੀ ਹੈ ਪਰ ਜੋ ਜ਼ਹਿਰ ਸਮਾਜ ‘ਚ ਫੈਲ ਜਾਂਦਾ ਹੈ ਪਾਰਟੀ ਉਸ ਦੀ ਜ਼ਿੰਮੇਵਾਰੀ ਨਹੀਂ ਲੈਂਦੀ ਧਾਰਮਿਕ ਸਦਭਾਵਨਾ ਕਾਇਮ ਰੱਖਣ ਦਾ ਦਾਅਵਾ ਕਰਨ ਵਾਲੀਆਂ ਪਾਰਟੀਆਂ ਦੇ ਸੀਨੀਅਰ ਆਗੂ ਵਿਵਾਦਮਈ ਬਿਆਨ ਦੇਣ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਕਿਉਂ ਨਹੀਂ ਵਿਖਾਉਂਦੇ ਦਰਅਸਲ ਪਾਰਟੀਆਂ ਨੂੰ ਜਿੱਤ ਚਾਹੀਦੀ ਹੈ, ਜਿਸ ਵਾਸਤੇ ਉਹ ਸਮਾਜ ਨੂੰ ਮੁਸੀਬਤ ‘ਚ ਪਾਉਣ ਦਾ ਤਜ਼ਰਬਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਲੋਕਤੰਤਰ ਰਾਜਾਸ਼ਾਹੀ ਖਿਲਾਫ ਲੋਕਾਂ ਦੀ ਅਵਾਜ਼ ਸੀ ਜੋ ਸੱਤਾ ਹਥਿਆਉਣ ਤੱਕ ਸੀਮਤ ਰਹਿ ਗਿਆ ਹੈ ਲੋਕਤੰਤਰ ਜਿਹੜੀਆਂ ਬੁਰਾਈਆਂ ਦੇ ਵਿਰੋਧ ‘ਚ ਹੋਂਦ ‘ਚ ਆਇਆ ਸੀ ਉਹੀ ਬੁਰਾਈਆਂ ਸਿਆਸਤਦਾਨਾਂ ਦਾ ਹਥਿਆਰ ਬਣ ਗਈਆਂ ਹਨ ਜਾਗਰੂਕ ਵੋਟਰ ਵੋਟ ਰਾਹੀਂ ਲੋਕਤੰਤਰ ਨੂੰ ਬਚਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।