6 ਵਿਅਕਤੀਆਂ ਦੀ ਮੌਤ
ਕਾਬੁਲ। ਅਫਗਾਨਿਸਤਾਨ ਦੇ ਗਜਨੀ ਪ੍ਰਾਂਤ ‘ਚ ਸੜਕ ਦੇ ਕਿਨਾਰੇ ਹੋਏ ਬੰਬ ਧਮਾਕੇ ‘ਚ 6 ਵਿਅਕਤੀਆਂ ਦੀ ਮੌਤ ਹੋ ਗਈ ਤੇ ਅੱਠ ਜ਼ਖਮੀ ਹੋ ਗਏ। ਪ੍ਰਾਂਤ ਦੇ ਗਵਰਨਰ ਦਫ਼ਤਰ ਦੇ ਸ਼ਨਿੱਚਰਵਾਰ ਨੂੰ ਦਿੱਤੇ ਗਏ ਬਿਆਨ ਦੇ ਅਨੁਸਾਰ ਗਜਨੀ ਪ੍ਰਾਂਤ ਦੇ ਜਘਾਤੂ ਜ਼ਿਲ੍ਹੇ ‘ਚ ਦਾਰਾ-ਏ-ਕਿਆਕ ਖੇਤਰ ‘ਚ ਸਥਾਨਕ ਸਮੇਂ ਅਨੁਸਾਰ ਕਰੀਬ ਚਾਰ ਵਜੇ ਧਮਾਕਾ ਹੋਇਆ।
ਬਿਆਨ ਦੇ ਅਨੁਸਾਰ ਮ੍ਰਿਤਕਾਂ ਤੇ ਜ਼ਖਮੀਆਂ ਚ ਔਰਤਾਂ ਤੇ ਬੱਚੇ ਸ਼ਾਮਲ ਹਨ, ਜ਼ਖਮੀਆਂ ਨੂੰ ਗਜਨੀ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਗਵਰਨਰ ਦੇ ਬੁਲਾਰੇ ਨੇ ਕਿਹਾ ਕਿ ਸ਼ਨਿੱਚਰਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕੇ ਪਿਛੇ ਤਾਲੀਬਾਨੀ ਅੱਤਵਾਦੀਆਂ ਦਾ ਹੱਥ ਹੈ। ਹਾਲੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।