ਬਿਕਰਮਜੀਤ ਮਜੀਠੀਆ ’ਤੇ ਦਰਜ਼ ਮਾਮਲੇ ’ਤੇ ਅਕਾਲੀ ਸਿਆਸਤ ’ਚ ਉਬਾਲ, ਪੰਜਾਬ ਸਰਕਾਰ ਵਿਰੁੱਧ 24 ਤੋਂ ਧਰਨੇ ਦੇਣ ਦਾ ਕੀਤਾ ਐਲਾਨ

ਪੰਜਾਬ ਸਰਕਾਰ ਵਿਰੁੱਧ 24 ਤੋਂ ਧਰਨੇ ਦੇਣ ਦਾ ਕੀਤਾ ਐਲਾਨ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅਕਾਲੀ ਆਗੂ ਬਿਕਰਮਜੀਤ ਮਜੀਠੀਆ ਡਰੱਗ ਕੇਸ ’ਚ ਦਰਜ਼ ਮਾਮਲੇ ’ਤੇ ਅਕਾਲੀ ਦਲ ਕਾਫੀ ਗਰਮ ਹੋ ਗਿਆ।  ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਦਾਗੀ ਅਫਸਰ ਤੋਂ ਇਹ ਐਫ.ਆਈ.ਆਰ. ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ (ਬ) ਵੱਲੋਂ ਪੰਜਾਬ ਸਰਕਾਰ ਵਿਰੁੱਧ 24 ਤੋਂ ਧਰਨੇ ਦੇਣ ਦਾ ਐਲਾਨ ਕੀਤਾ। ਉਨਾਂ ਕਿਹਾ ਕਿ ਸਰਕਾਰ ਨੇ ਬਦਲਾਖੋਰੀ ਦਾ ਮਾਹੌਲ ਸ਼ੁਰੂ ਕਰ ਦਿੱਤਾ ਹੈ।

ਸਰਕਾਰ ਨੇ ਗਲਤ ਪੰਗਾ ਲੈ ਲਿਆ : ਰੋਮਾਣਾ

 ਸਰਕਾਰ ਨੇ ਗਲਤ ਪੰਗਾ ਲੈ ਲਿਆ ਹੈ ਤੇ ਹੁਣ ਅਕਾਲੀ ਦਲ ਵੱਲੋਂ ਸਾਰੇ ਐਸ. ਐਸ. ਪੀ. ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਹ ਸਰਾਸਰਾ ਮਜੀਠੀਆ ਨੂੰ ਫਸਾਉਣ ਦੀ ਚਾਲ ਹੈ। ਉਨਾਂ ਕਿਹਾ ਕਿ 17 ਸਾਲ ਪੁਰਾਣੇ ਮਾਮਲੇ ਨੂੰ ਅੱਜ ਮਜੀਠੀਆ ਨਾਲ ਜੋੜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਇਹ ਸਾਰਾ ਕੁਝ ਸਰਕਾਰ ਦੀ ਸ਼ਹਿ ’ਤੇ ਹੋ ਰਿਹਾ ਹੈ। ਰਾਤ ਦੇ ਹਨ੍ਹੇਰੇ ’ਚ ਐਫ. ਆਈ. ਆਰ. ਦਰਜ ਕੀਤੀ ਜਾਂਦੀ ਹੈ ਤੇ ਪੂਰਾ ਦਿਨ ਇਸ ਸਬੰਧੀ ਕੋਈ ਐਫ. ਆਈ. ਆਰ ਦੀ ਕਾਪੀ ਤੱਕ ਨਹੀਂ ਦਿੱਤੀ ਜਾਂਦੀ। ਚੰਡੀਗੜ੍ਹ ‘ਚ ਰੋਮਾਣਾ ਨੇ ਕਿਹਾ ਕਿ ਮਾਮਲਾ ਦਰਜ ਕਰਨ ਵਾਲੇ ਆਈਜੀ ਗੌਤਮ ਚੀਮਾ ਖਿਲਾਫ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਹਨ। ਇਨ੍ਹਾਂ ਵਿੱਚੋਂ ਇੱਕ ਕੇਸ ਸੀਬੀਆਈ ਕੋਲ ਅਤੇ ਦੂਜਾ ਪੰਜਾਬ ਪੁਲਿਸ ਕੋਲ ਚੱਲ ਰਿਹਾ ਹੈ। ਉਕਤ ਆਈਜੀ ਦੇ ਨਾਲ ਆਏ ਅਧਿਕਾਰੀ ਏ.ਡੀ.ਜੀ.ਪੀ. ਅਜਿਹੇ ‘ਚ ਉਨ੍ਹਾਂ ਨੂੰ ਅਜਿਹਾ ਕੀ ਹੋ ਗਿਆ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਇਹ ਐੱਫ.ਆਈ.ਆਰ. ਦਰਜ ਕੀਤੀ ਹੈ।

ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਰਿਪੋਰਟ ‘ਤੇ ਕੇਸ ਦਰਜ ਕੀਤਾ ਗਿਆ ਸੀ, ਉਹ ਮਜੀਠੀਆ ਪਰਿਵਾਰ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਹਾਲਾਂਕਿ, 14-15 ਸਾਲਾਂ ਤੋਂ ਉਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਸੰਪਰਕ ਨਹੀਂ ਹੈ। ਰੋਮਾਣਾ ਨੇ ਸਵਾਲ ਖੜਾ ਕੀਤਾ ਕਿਾ ਆਖਰ ਅਜਿਹੇ ‘ਚ ਬਿਕਰਮ ਮਜੀਠੀਆ ਖਿਲਾਫ ਹਰਪ੍ਰੀਤ ਸਿੱਧੂ ਦਾ ਜਾਂਚ ਦਾ ਹੱਕ ਬਣਦਾ ਸੀ। ਰੋਮਾਣਾ ਨੇ ਕਿਹਾ ਕਿ ਏਡੀਜੀਪੀ ਹਰਪ੍ਰੀਤ ਸਿੱਧੂ ਨੇ ਖੁਦ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਮੈਂ ਕੋਈ ਜਾਂਚ ਨਹੀਂ ਕੀਤੀ। ਮੇਰੀ ਰਿਪੋਰਟ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਬਿਆਨਾਂ ਅਤੇ ਨਿਰੀਖਣਾਂ ‘ਤੇ ਅਧਾਰਤ ਹੈ। ਇਸ ਲਈ ਇਸ ਸਬੰਧੀ ਕੋਈ ਨਵਾਂ ਸਬੂਤ ਨਹੀਂ ਲਿਆ ਗਿਆ। ਫਿਰ ਇਹ ਜਾਂਚ ਕਿਵੇਂ ਹੋਈ?, ਕਿਹੜੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ। ਜੇਕਰ ਸਬੂਤ ਹੁੰਦੇ ਤਾਂ ਈਡੀ ਖੁਦ ਇਸ ਮਾਮਲੇ ‘ਚ ਚਲਾਨ ਪੇਸ਼ ਕਰ ਦਿੰਦਾ।

ਇਹ ਵੀ ਪੜ੍ਹੋ…..

ਬਿਕਰਮ ਮਜੀਠੀਆ ਖਿਲਾਫ ਲੁੱਕਆਊਟ ਨੋਟਿਸ ਜਾਰੀ

ਬਿਕਰਮ ਮਜੀਠੀਆ ਖਿਲਾਫ ਲੁੱਕਆਊਟ ਨੋਟਿਸ ਜਾਰੀ

(ਸੱਚ ਕਹੂੰ ਨਿਊਜ) ਚੰਡੀਗੜ੍ਹ। ਪੰਜਾਬ ‘ਚ ਡਰੱਗ ਮਾਮਲੇ ’ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਮਜੀਠੀਆ ਦੇ ਵਿਦੇਸ਼ ਭੱਜ ਜਾਣ ਦਾ ਖਦਸ਼ਾ ਹੈ। ਇਸ ਲਈ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਰਾਹੀਂ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਹੋਰ ਸਾਰੀਆਂ ਥਾਵਾਂ ‘ਤੇ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਜੋ ਜੇਕਰ ਮਜੀਠੀਆ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਫੜਿਆ ਜਾ ਸਕੇ।

ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਜਲਦ ਹੀ ਜੇਲ੍ਹ ‘ਚ ਹੋਣਗੇ। ਪੁਲਿਸ ਨੇ ਸੋਮਵਾਰ ਰਾਤ ਨੂੰ ਮਜੀਠੀਆ ਖਿਲਾਫ ਕ੍ਰਾਈਮ ਬ੍ਰਾਂਚ ਥਾਣੇ ‘ਚ ਮਾਮਲਾ ਦਰਜ ਕੀਤਾ ਸੀ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।

ਪੰਜਾਬ ਸਰਕਾਰ ਦੀ ਯੋਜਨਾ ਧਰੀ-ਧਰਾਈ ਰਹਿ ਗਏ, ਫਲੈਟ ’ਚੋਂ ਮਿਲਿਆ ਮਜੀਠੀਆ ਦਾ ਮੋਬਾਇਲ

ਇਹ ਵੀ ਦੱਸਣਯੋਗ ਹੈ ਕਿ ਸੂਬਾ ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੁੰਦੇ ਹੀ ਮਜੀਠੀਆ ਨੂੰ ਰਾਤ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੈਕ ਕੀਤੀ ਸੀ। ਮੋਬਾਈਲ ਲਗਾਤਾਰ ਚੰਡੀਗੜ੍ਹ ਸਥਿਤ ਉਸ ਦੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ। ਇਸ ਕਾਰਨ ਸਰਕਾਰ ਨੂੰ ਲੱਗਾ ਕਿ ਮਜੀਠੀਆ ਇਸ ਕੇਸ ਤੋਂ ਅਣਜਾਣ ਹੈ ਅਤੇ ਚੰਡੀਗੜ੍ਹ ਵਿਚ ਹੀ ਰਹਿ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਸੋਮਵਾਰ ਅੱਧੀ ਰਾਤ ਨੂੰ ਜਦੋਂ ਪੁਲਿਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਮਜੀਠੀਆ ਦੀ ਬਜਾਏ ਸਿਰਫ ਉਸ ਦਾ ਮੋਬਾਇਲ ਮਿਲਿਆ।

ਸਿਟ ਵੱਲੋਂ ਕਈ ਥਾਵਾਂ ਕੀਤੀ ਜਾ ਚੁੱਕੀ ਹੈ ਛਾਪੇਮਾਰੀ

ਸਿਟ ਨੇ ਹੁਣ ਤੱਕ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ ਪਰ ਮਜੀਠੀਆ ਦਾ ਕੋਈ ਪਤਾ ਨਹੀਂ ਲੱਗਾ ਹੈ। ਹੁਣ ਮਜੀਠੀਆ ਦੇ ਕਰੀਬੀਆਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋਂ ਇਲਾਵਾ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਰਿਪੋਰਟ ‘ਚ ਦਰਜ ਆਗੂਆਂ ਤੋਂ ਪੁੱਛਗਿੱਛ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

 

LEAVE A REPLY

Please enter your comment!
Please enter your name here