ਪਿੰਡ ਭੀਟੀਵਾਲਾ ਦਾ ਕਿਸਾਨ ਬੋਹੜ ਸਿੰਘ ਵੀ ਕਿਸਾਨੀ ਸੰਘਰਸ਼ ਕਰਦਿਆਂ ਹੋਇਆ ਫੌਤ

ਪਿੰਡ ਭੀਟੀਵਾਲਾ ਦਾ ਕਿਸਾਨ ਬੋਹੜ ਸਿੰਘ ਵੀ ਕਿਸਾਨੀ ਸੰਘਰਸ਼ ਕਰਦਿਆਂ ਹੋਇਆ ਫੌਤ

ਲੰਬੀ/ਕਿੱਲਿਆਂਵਾਲੀ ਮੰਡੀ, (ਮੇਵਾ ਸਿੰਘ) ਟਿਕਰੀ ਬਾਰਡਰ ’ਤੇ ਸੰਘਰਸ਼ ਕਰ ਰਹੇ ਬਲਾਕ ਲੰਬੀ ਦੇ ਪਿੰਡ ਭੀਟੀਵਾਲਾ ਦਾ 36 ਸਾਲਾ ਇੱਕ ਕਿਸਾਨ ਕਿਸਾਨੀ ਸੰਘਰਸ਼ ਦੌਰਾਨ ਫੌਤ ਹੋ ਗਿਆ ਹੈ। ਪਿੰਡ ਦੇ ਸਰਪੰਚ ਪਵਨਦੀਪ ਸਿੰਘ ਬਰਾੜ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨ ਬੋਹੜ ਸਿੰਘ ਪੁੱਤਰ ਕੁਲਵੰਤ ਸਿੰਘ ਕਰੀਬ 36 ਦਿਨਾਂ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਦੀ ਟਿਕਰੀ ਸਰਹੱਦ ’ਤੇ ਅੰਦੋਲਨ ਵਿਚ ਗਿਆ ਹੋਇਆ ਸੀ । ਬੀਤੀ ਰਾਤ ਉਹ ਦਿਨੇ 3 ਵਜੇ ਤੱਕ ਪਹਿਰੇ ਤੇ ਡਿਊਟੀ ਦੇ ਕੇ ਸੁੱਤਾ ਸੀ ਜਦੋਂ ਸਵੇਰੇ 9 ਵਜੇਂ ਉਸ ਦੇ ਸਾਥੀਆਂ ਨੇ ਵੇਖਿਆ ਤਾਂ ਉਸ ਦੀ ਮੌਤ ਹੋਈ ਪਈ ਸੀ। ਇਸ ਲਈ ਸਮਝਿਆ ਜਾ ਰਿਹਾ ਹੈ ਕਿ ਸੁੱਤੇ ਪਏ ਦਾ ਹੀ ਹਾਰਟ ਫੇਲ੍ਹ ਹੋ ਗਿਆ।

ਮ੍ਰਿਤਕ ਕਿਸਾਨ ਛੋਟਾ ਕਿਸਾਨ ਸੀ ਅਤੇ ਆਪਣੇ ਪਿੱਛੇ ਪਤਨੀ ਅਤੇ ਇਕ 12 ਸਾਲ ਦਾ ਬੇਟਾ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਦੇਰ ਰਾਤ ਉਸ ਦੀ ਮ੍ਰਿਤਕ ਦੇਹ ਪਿੰਡ ਪੁੱਜੇਗੀ ਤੇ ਭਲਕੇ ਐਤਵਾਰ ਨੂੰ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਨੌਜਵਾਨ ਕਿਸਾਨ ਦੀ ਮੌਤ ਦੀ ਖ਼ਬਰ ਨਾਲ ਪੂਰੇ ਇਲਾਕੇ ਵਿਚ ਸੋਗ ਦਾ ਮਾਹੌਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.