ਮੈਡੀਕਲ ਖੋਜਾਂ ਲਈ ਮੈਡੀਕਲ ਕਾਲਜ ਨੂੰ ਦਾਨ ਕੀਤਾ ਗਿਆ ਮ੍ਰਿਤਕ ਸਰੀਰ
ਭਵਾਨੀਗੜ੍ਹ (ਵਿਜੈ ਸਿੰਗਲਾ)। Body Donation: ਸਥਾਨਕ ਸ਼ਹਿਰ ਦੇ ਨੇੜੇ ਪਿੰਡ ਝਨੇੜੀ ਬਲਾਕ ਭਵਾਨੀਗੜ੍ਹ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੁਰਜੀਤ ਕੌਰ ਇੰਸਾਂ ਪਤਨੀ ਬਘੇਲ ਸਿੰਘ ਇੰਸਾਂ ਉਮਰ 82 ਸਾਲ ਦੇ ਦੇਹਾਂਤ ਉਪਰੰਤ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਸਰੀਰਦਾਨੀ ਕੀਤਾ ਗਿਆ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ਼ਾਂ ਲਈ ਕੈਰੀਅਰ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਤੇ ਹਸਪਤਾਲ, ਲਖਨਊ (ਯੂਪੀ) ਨੂੰ ਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਸਰੀਰਦਾਨ ਬਲਾਕ ਭਵਾਨੀਗੜ੍ਹ ਦਾ 37ਵਾਂ ਤੇ ਪਿੰਡ ਝਨੇੜੀ ਦਾ ਤੀਸਰਾ ਸਰੀਰਦਾਨ ਹੈ। ਸਰੀਰਦਾਨ ਕਰਨ ਤੋਂ ਪਹਿਲਾਂ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਐਂਬੂਲੈਂਸ ’ਚ ਰੱਖਿਆ ਗਿਆ।
ਇਹ ਖਬਰ ਵੀ ਪੜ੍ਹੋ : Sunam News: ਮਨੁੱਖਤਾ ਦੀ ਸੇਵਾ ਲਈ ਕੀਤੇ ਪ੍ਰਣ ‘ਤੇ ਫੁੱਲ ਚੜ੍ਹਾ ਗਈ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਂਟ
ਜਿਸ ਨੂੰ ਪਿੰਡ ਝਨੇੜੀ ਦੇ ਵਸਨੀਕ ਗੁਰਤੇਜ ਸਿੰਘ ਝਨੇੜੀ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ ਤੇ ਐਫਸੀਆਈ ਦੇ ਮੈਂਬਰ ਭਾਜਪਾ ਪੰਜਾਬ ਤੇ ਪਿੰਡ ਦੇ ਸਰਪੰਚ ਗੁਰਮੀਤ ਸਿੰਘ ਮੀਤਾ ਵੱਲੋਂ ਸਾਂਝੇ ਤੌਰ ’ਤੇ ਹਰੀ ਝੰਡੀ ਦੇ ਕੇ ਐਂਬੂਲੈਂਸ ਨੂੰ ਰਵਾਨਾ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਸਾਡੇ ਪਿੰਡ ਦੇ ਵਸਨੀਕ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਤਾ ਸੁਰਜੀਤ ਕੌਰ ਇੰਸਾਂ ਦਾ ਅੱਜ ਸਰੀਰਦਾਨ ਕੀਤਾ ਗਿਆ ਹੈ ਜੋ ਕਿ ਸਰੀਰਦਾਨ ਕਰਨਾ ਬਹੁਤ ਹੀ ਵੱਡਾ ਪੁੰਨ ਦਾ ਕੰਮ ਹੈ। ਇਸ ਮ੍ਰਿਤਕ ਸਰੀਰ ਤੋਂ ਮੈਡੀਕਲ ਦੇ ਬੱਚੇ ਖੋਜ਼ ਕਰਕੇ ਆਉਣ ਵਾਲੀਆਂ ਭਿਆਨਕ ਬਿਮਾਰੀਆਂ ਦੀ ਖੋਜ਼ ਕਰਦੇ ਹਨ। Body Donation
ਉਕਤ ਪਰਿਵਾਰ ਵੱਲੋਂ ਰੀਰਦਾਨ ਕਰਕੇ ਬਹੁਤ ਵੱਡਾ ਉਪਕਾਰ ਕੀਤਾ ਹੈ ਤੇ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕੰਮ ਬਹੁਤ ਹੀ ਸ਼ਲਾਘਾਯੋਗ ਹਨ। ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਆਪਣੇ ਪਿੰਡਾਂ ਸ਼ਹਿਰਾਂ ’ਚ ਲੋੜਵੰਦਾਂ ਦੀ ਬਹੁਤ ਮੱਦਦ ਕਰਦੀ ਹੈ। ਇਸ ਮੌਕੇ ਪਿੰਡ ਦੇ ਸਰਪੰਚ ਵੱਲੋਂ ਉਕਤ ਪਰਿਵਾਰ ਤੇ ਸਾਧ-ਸੰਗਤ ਧੰਨਵਾਦ ਕੀਤਾ ਗਿਆ। ਇਸ ਮੌਕੇ ਇਕੱਠੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ, ਸਾਧ ਸੰਗਤ ਤੇ ਪਿੰਡ ਦੇ ਪੰਤਵੰਤਿਆਂ ਨੇ ਮਾਤਾ ਸੁਰਜੀਤ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਇਕ ਵੱਡੇ ਕਾਫਲੇ ਦੇ ਰੂਪ ’ਚ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ 85 ਮੈਂਬਰ ਰਾਮ ਕਰਨ ਇੰਸਾਂ, 85 ਮੈਂਬਰ ਪ੍ਰੇਮ ਕੁਮਾਰ ਸਿੰਗਲਾ, ਬਲਾਕ ਪ੍ਰੇਮੀ ਸੇਵਕ ਜਗਦੀਸ਼ ਚੰਦ ਇੰਸਾਂ, ਪਿੰਡ ਦੇ ਪ੍ਰੇਮੀ ਸੇਵਕ ਸੰਦੀਪ ਇੰਸਾਂ, ਗੁਰਮੇਲ ਦਾਸ ਝਨੇੜੀ ਆਸਟਰੇਲੀਆ ਵਾਲੇ, ਦਰਸ਼ਨ ਮਾਸਟਰ ਘਰਾਚੋਂ, ਸੱਤਪਾਲ ਇੰਸਾਂ ਘਰਾਚੋਂ, ਸੁੰਦਰ ਇੰਸਾਂ, ਜੀਵਨ ਇੰਸਾਂ, ਗੁਰਧਿਆਨ ਸਿੰਘ ਮੈਂਬਰ ਬਲਾਕ ਸੰਮਤੀ, ਹਰਮੇਲ ਸਿੰਘ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ (ਸਾਰੇ ਪੰਚ), ਸਾਬਕਾ ਸਰਪੰਚ ਮਾਲਵਿੰਦਰ ਸਿੰਘ ਤੋਂ ਇਲਾਵਾ ਪਿੰਡਾਂ ਦੇ ਪ੍ਰੇਮੀ ਸੰਮਤੀ ਮੈਂਬਰ, ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ, ਸਾਧ ਸੰਗਤ, ਰਿਸ਼ਤੇਦਾਰ ਤੇ ਪਿੰਡ ਦੇ ਪੰਤਵੰਤੇ ਭਾਰੀ ਗਿਣਤੀ ’ਚ ਹਾਜ਼ਰ ਸਨ। Body Donation