ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਦਨ ਮੋਹਨ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਦੱਸਿਆ ਕਿ ਪ੍ਰੇਮੀ ਮਦਨ ਮੋਹਨ (ਪਿੰਕੀ) ਇੰਸਾਂ ਜਿਉਂਦੇ ਜੀਅ ਵੀ ਮਾਨਵਤਾ ਦੀ ਸੇਵਾ ’ਚ ਜੁਟੇ ਰਹੇ ਤੇ ਦੇਹਾਂਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਏ ਉਨ੍ਹਾਂ ਕਿਹਾ ਕਿ ਦੇਹਾਂਤ ਮਗਰੋਂ ਉਨ੍ਹਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰੋਹਿਲਖੰਡ ਮੈਡੀਕਲ ਕਾਲਜ ਬਰੇਲੀ (ਉੱਤਰ ਪ੍ਰਦੇਸ਼) ਭੇਜਿਆ ਗਿਆ। Body Donation
ਉਨ੍ਹਾਂ ਕਿਹਾ ਕਿ ਸਰੀਰਦਾਨ ਕਰਨ ਵਾਲੇ ਪਰਿਵਾਰ ਵੀ ਬਹੁਤ ਹੀ ਕੁਰਬਾਨੀ ਵਾਲੇ ਹੁੰਦੇ ਹਨ ਅੱਜ ਵੱਡੀ ਗਿਣਤੀ ’ਚ ਸਾਧ ਸੰਗਤ ਅੱਖਾਂ ਦਾਨ, ਖੂਨ ਦਾਨ ਤੇ ਦੇਹਾਂਤ ਉਪਰੰਤ ਸਰੀਰਦਾਨ ਕਰ ਰਹੀ ਹੈਇਸ ਮੌਕੇ 85 ਮੈਂਬਰ ਰੇਨੂ ਇੰਸਾਂ, 85 ਮੈਂਬਰ ਭੈਣ ਸੀਮਾ ਰਾਣੀ, 85 ਮੈਂਬਰ ਭੈਣ ਸਰਬਜੀਤ ਇੰਸਾਂ ਤੇ ਬਲਾਕ ਨਾਭਾ, ਸਾਧੋਹੇੜੀ, ਭਾਦਸੋਂ ਤੇ ਮੱਲੇਵਾਲ ਦੇ ਬਲਾਕ ਪ੍ਰੇਮੀ ਸੇਵਕ, ਪ੍ਰੇਮੀ ਸੰਮਤੀ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਪਿੰਡਾਂ ਦੇ ਪ੍ਰੇਮੀ ਸੇਵਕ, ਵੱਡੀ ਗਿਣਤੀ ’ਚ ਸਾਧ ਸੰਗਤ ਤੇ ਸਮਾਜ ਸੇਵੀਆਂ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਮੈਂਬਰਾਂ ਨੇ ਸਰੀਰਦਾਨੀ ਮਦਨ ਮੋਹਨ ਇੰਸਾਂ ਨੂੰ ਅੰਤਿਮ ਵਿਦਾਇਗੀ ਦਿੱਤੀ। Body Donation