Body Donation: ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

Body Donation
Body Donation: ਜਰਨੈਲ ਸਿੰਘ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ

ਮ੍ਰਿਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ, ਪਿੰਡ ਰਟੌਲਾਂ ਦੇ ਤੀਜੇ ਤੇ ਬਲਾਕ ਦੇ 14ਵੇਂ ਸਰੀਰਦਾਨੀ ਬਣੇ | Body Donation

Body Donation: ਮਹਿਲਾਂ ਚੌਂਕ/ਸੰਗਰੂਰ (ਨਰੇਸ਼ ਕੁਮਾਰ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਜਰਨੈਲ ਸਿੰਘ ਇੰਸਾਂ (70) ਵਾਸੀ ਰਟੌਲ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਇਹ ਪਿੰਡ ਰਟੌਲ ਦਾ ਤੀਜਾ ਤੇ ਬਲਾਕ ਮਹਿਲਾਂ ਚੌਂਕ ਦਾ 14ਵਾਂ ਸਰੀਰਦਾਨ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲਾਂ ਚੌਂਕ ਦੇ 85 ਮੈਂਬਰ ਰਣਜੀਤ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਨੇ ਜਿਉਂਦੇ ਜੀਅ ਪ੍ਰਣ ਕੀਤਾ ਸੀ ਕਿ ਦੇਹਾਂਤ ਉਪਰੰਤ ਉਸ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਪਰਿਵਾਰ ਵੱਲੋਂ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਬਰੇਲੀ (ਯੂਪੀ) ਵਿਖੇ ਭੇਜਿਆ ਗਿਆ।

ਇਹ ਖਬਰ ਵੀ ਪੜ੍ਹੋ : ਹਰ ਸਾਲ ਗਰਮੀ ਦੇ ਮੌਸਮ ’ਚ ਪੰਛੀਆਂ ਦੀ ਜਿੰਦ-ਜਾਨ ਬਚਾਉਣ ’ਚ ਆਪਣਾ ਪੂਰਾ ਵਾਹ ਲਾ ਰਹੀ ਹੈ ਮਲੋਟ ਦੀ ਸਾਧ-ਸੰਗਤ

ਜਰਨੈਲ ਸਿੰਘ ਦੀ ਮਿ੍ਰਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ’ਚ ਰੱਖਿਆ ਗਿਆ ਤੇ ਜਰਨੈਲ ਸਿੰਘ ਅਮਰ ਰਹੇ, ਡੇਰਾ ਸੱਚਾ ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ ਨਾਅਰੇ ਲਾਏ ਗਏ। ਇਸ ਮੌਕੇ ਗੁਰਸੇਵਕ ਸਿੰਘ ਸਰਪੰਚ ਨੇ ਮਿ੍ਰਤਕ ਦੇਹ ਵਾਲੀ ਐਂਬੂਲੈਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪਰਿਵਾਰਿਕ ਮੈਂਬਰ ਬਲਵਿੰਦਰ ਸਿੰਘ, ਸਿਕੰਦਰ ਸਿੰਘ (ਪੁੱਤਰ), ਹਰਜੀਤ ਕੌਰ, ਰਾਜਵੀਰ ਕੌਰ, ਸੰਦੀਪ ਕੌਰ, ਜਸਕਰਨ ਸਿੰਘ, ਸਹਿਜਵੀਰ ਕੌਰ, ਚਰਨਜੀਤ ਕੌਰ, ਰਮਨਦੀਪ ਕੌਰ ਤੋਂ ਇਲਾਵਾ 85 ਮੈਂਬਰ ਬਲਜੀਤ ਸਿੰਘ, ਜੋਰਾ ਸਿੰਘ, ਗੁਰਦਿਆਲ ਸਿੰਘ, ਵਿੱਕੀ ਸਿੰਘ, 85 ਮੈਂਬਰ ਦਰਸਨਾ ਕੌਰ, ਨਿਰਮਲਾ ਕੌਰ। Body Donation

ਪ੍ਰੇਮੀ ਸੇਵਕ ਗੁਰਤੇਜ ਸਿੰਘ ਰਟੌਲਾ, ਗੁਰਦੀਪ ਸਿੰਘ ਮੌੜਾਂ, ਦੇਵ ਸਿੰਘ ਸੰਘਰੇੜੀ, ਗੁਰਚਰਨ ਸਿੰਘ ਨਾਗਰਾ, ਜੋਗਾ ਸਿੰਘ ਘਰਾਂਟ, ਹਾਕਮ ਸਿੰਘ ਅਕਬਰਪੁਰ, ਧੰਨਾ ਸਿੰਘ ਖਡਿਆਲ, ਲਖਵੀਰ ਚੰਦ ਮਹਿਲਾਂ, ਜਗਤਾਰ ਸਿੰਘ ਢੰਡੋਲੀ, ਕਰਨੈਲ ਸਿੰਘ ਖਾਨਪੁਰ, ਸੁਰਜਨ ਸਿੰਘ ਖਾਨਪੁਰ, ਰਾਮਪਾਲ ਸਿੰਘ ਮੌੜਾਂ, ਗੋਬਿੰਦ ਸਿੰਘ ਮੌੜਾਂ, 15 ਮੈਂਬਰ ਗੁਰਜੀਤ ਸਿੰਘ, ਬਲਕਾਰ ਸਿੰਘ, ਨੈਬ ਸਿੰਘ, ਗਗਨ ਸਿੰਘ, ਹਰਦੀਪ ਸਿੰਘ, ਅਮਰੀਕ ਸਿੰਘ, ਮੁਖਤਿਆਰ ਸਿੰਘ, ਲਾਡੀ ਸਿੰਘ, ਸੁਰਜੀਤ ਸਿੰਘ, ਬਲਬੀਰ ਸਿੰਘ, ਬੰਤ ਸਿੰਘ, ਮਹਿੰਦਰ ਸਿੰਘ, ਸੌਣ ਸਿੰਘ ਤੇ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਮੈਂਬਰ, ਸਕੂਲ ਆਫ ਐਮੀਨਸ ਛਾਜਲੀ ਸਮੂਹ ਸਟਾਫ਼ ਤੇ ਸਮੂਹ ਰਿਸ਼ਤੇਦਾਰ ਤੇ ਸਾਧ ਸੰਗਤ ਹਾਜ਼ਰ ਸੀ। Body Donation