ਬਜਰੰਗ ਇੰਸਾਂ ਦੀ ਮ੍ਰਿਤਕ ਦੇਹ ’ਤੇ ਵੀ ਹੋਣਗੀਆਂ ਮੈਡੀਕਲ ਖੋਜਾਂ

Body Donation
ਰਾਮਾਂ ਨਸੀਬਪੁਰਾ : ਮ੍ਰਿਤਕ ਦੇਹ ਵਾਲੀ ਐਂਬੁਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਐਮਸੀ ਤੇਲੂ ਰਾਮ ਲਹਿਰ ਤੇ ਇਨਸੈਟ ’ਚ ਬਜਰੰਗ ਇੰਸਾਂ ਦੀ ਫਾਈਲ ਫੋਟੋ। ਤਸਵੀਰਾਂ : ਪੁਸ਼ਪਿੰਦਰ ਸਿੰਘ

ਬਲਾਕ ਰਾਮਾਂ ਨਸੀਬਪੁਰਾ ਦੇ 69ਵੇਂ ਤੇ ਰਾਮਾਂ ਮੰਡੀ ਦੇ 21ਵੇਂ ਸਰੀਰਦਾਨੀ ਬਣੇ | Body Donation

  • ਬਜਰੰਗ ਇੰਸਾਂ ਲੱਗੇ ਮਾਨਵਤਾ ਲੇਖੇ

ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਬਲਾਕ ਰਾਮਾਂ ਨਸੀਬਪੁਰਾ ਦੇ ਰਾਮਾਂ ਮੰਡੀ ਵਾਸੀ ਬਜਰੰਗ ਇੰਸਾਂ (46) ਨੇ ਬਲਾਕ ਦੇ 69ਵੇਂ ਤੇ ਰਾਮਾਂ ਮੰਡੀ ਦੇ 21ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਵੀਰ ਇੰਸਾਂ ਚੀਨੂੰ ਨੇ ਦੱਸਿਆ ਕਿ ਬਜਰੰਗ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਮੌਤ ਉਪਰੰਤ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। (Body Donation)

Read This : ਬਲਾਕ ਲੌਂਗੋਵਾਲ ਦੇ 13ਵੇਂ ਸਰੀਰਦਾਨੀ ਬਣੇ ਜਰਨੈਲ ਸਿੰਘ ਇੰਸਾਂ

ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਮਾਤਾ ਵਿੱਦਿਆ ਦੇਵੀ ਇੰਸਾਂ, ਧਰਮ ਪਤਨੀ ਨੀਰੂ ਇੰਸਾਂ, ਪੁੱਤਰ ਮਨੋਜ ਇੰਸਾਂ, ਨਵੀਨ ਇੰਸਾਂ, ਸੰਚਿਤ ਇੰਸਾਂ ਨੇ ਉਨ੍ਹਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਏਮਜ ਮੈਡੀਕਲ ਐਂਡ ਇੰਸੀਚਊਟ ਰਿਸ਼ੀਕੇਸ ਦੇਹਰਾਦੂਨ ਉੱਤਰਾਖੰਡ ਨੂੰ ਦਾਨ ਕੀਤਾ ਗਿਆ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ ਅਤੇ ਵੱਡੀ ਗਿਣਤੀ ਸਾਧ-ਸੰਗਤ ਨੇ ਮ੍ਰਿਤਕ ਦੇ ਨਿਵਾਸ ਸਥਾਨ ਤੋਂ ‘ਬਜਰੰਗ ਇੰਸਾਂ ਅਮਰ ਰਹੇ’ ਅਤੇ ‘ਸਰੀਰਦਾਨ ਮਹਾਂਦਾਨ’ ਦੇ ਆਕਾਸ਼ ਗੁਜਾਊਂ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ। (Body Donation)

ਮ੍ਰਿਤਕ ਦੇਹ ਵਾਲੀ ਫੁੱਲਾਂ ਨਾਲ ਸਜਾਈ ਹੋਈ ਐਂਬੂਲੈਂਸ ਨੂੰ ਰਾਮਾਂ ਮੰਡੀ ਦੇ ਐਮਸੀ ਤੇਲੂ ਰਾਮ ਲਹਿਰੀ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਗਿਆਨਾ ਨੇ ਦੱਸਿਆ ਕਿ ਬਜਰੰਗ ਇੰਸਾਂ ਨੇ ਬਲਾਕ ਰਾਮਾਂ ਨਸੀਬਪੁਰਾ ਵਿੱਚੋਂ 69ਵੇਂ ਅਤੇ ਰਾਮਾਂ ਮੰਡੀ ਦੇ 21ਵੇਂ ਸਰੀਰ ਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਇਸ ਮੌਕੇ 85 ਮੈਂਬਰ ਮਨਜੀਤ ਸਿੰਘ ਇੰਸਾਂ, ਪਵਨ ਕੁਮਾਰ ਇੰਸਾਂ, ਭੈਣ ਸ਼ਾਂਤੀ ਦੇਵੀ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਵਿੰਗ ਦੇ ਸੇਵਾਦਾਰ, ਰਾਮਾਂ ਮੰਡੀ ਦੇ ਸ਼ਹਿਰੀ ਪ੍ਰੇਮੀ ਸੇਵਕ ਸੁਰਿੰਦਰ ਤਨੇਜਾ ਇੰਸਾਂ, ਪਰਿਵਾਰਿਕ ਮੈਂਬਰ, ਰਿਸ਼ਤੇਦਾਰ ਅਤੇ ਬਲਾਕ ਦੀ ਸਾਧ-ਸੰਗਤ ਨੇ ਅੰਤਿਮ ਵਿਦਾਈ ਦਿੱਤੀ। (Body Donation)

ਪੂਜਨੀਕ ਗੁਰੂ ਜੀ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜ ਸ਼ਲਾਘਾਯੋਗ : ਐੱਮਸੀ

ਰਾਮਾਂ ਮੰਡੀ ਦੇ ਐੱਮਸੀ ਤੇਲੂ ਲਹਿਰੀ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਜੋ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਘਾਯੋਗ ਹਨ। ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਇਸ ਪਰਿਵਾਰ ਵੱਲੋਂ ਬਜਰੰਗ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਹੈ, ਜੋ ਕਿ ਬਹੁਤ ਵੱਡੀ ਗੱਲ ਹੈ। ਇਸ ਨਾਲ ਮੈਡੀਕਲ ਰਿਸਰਚ ਵਿੱਚ ਬਹੁਤ ਯੋਗਦਾਨ ਮਿਲੇਗਾ। (Body Donation)