ਸਰੀਰਦਾਨੀ ਤੇ ਨੇਤਰਦਾਨੀ ਅੰਮ੍ਰਿਤ ਲਾਲ ਇੰਸਾਂ ਨੂੰ ਨਾਮ ਚਰਚਾ ਕਰਕੇ ਕੀਤੇ ਸ਼ਰਧਾ ਦੇ ਫੁੱਲ ਭੇਂਟ | Naam Charcha
Naam Charcha: (ਅਸ਼ੋਕ ਗਰਗ) ਬਾਂਡੀ। ਪੰਜਾਬ ਦੇ 85 ਮੈਂਬਰ ਜੀਵਨ ਕੁਮਾਰ ਇੰਸਾਂ ਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਮੈਂਬਰ ਬਿਨੂ ਕੁਮਾਰ ਇੰਸਾਂ ਦੇ ਪਿਤਾ ਸਰੀਰਦਾਨੀ ਤੇ ਨੇਤਰਦਾਨੀ ਅੰਮ੍ਰਿਤ ਲਾਲ ਇੰਸਾਂ ਵਾਸੀ ਗਹਿਰੀ ਭਾਗੀ ਦੀ ਦੂਜੀ ਬਰਸੀ ਮੌਕੇ ਪਰਿਵਾਰ ਵੱਲੋਂ ਅੱਜ ਐਤਵਾਰ ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਜੱਸੀ ਬਾਗਵਾਲੀ ਵਿਖੇ ਬਲਾਕ ਪੱਧਰ ਤੇ ਨਾਮ ਚਰਚਾ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਸਾਧ-ਸੰਗਤ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਪੁੱਜ ਕੇ ਸਰੀਦਾਨੀ ਤੇ ਨੇਤਰਦਾਨੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਹ ਵੀ ਪੜ੍ਹੋ: Welfare Work: ਮਾਂ ਦੀ ਬਰਸੀ ’ਤੇ ਕੀਤੇ ਭਲਾਈ ਕਾਰਜ, ਲੋੜਵੰਦਾਂ ਨੂੰ ਰਾਸ਼ਨ ਤੇ ਕੰਬਲ ਵੰਡੇ
ਇਸ ਮੌਕੇ ਕਵੀਰਾਜ ਵੀਰਾਂ ਵੱਲੋਂ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦਬਾਣੀ ਕੀਤੀ ਗਈ ਅਤੇ ਇਸ ਤੋਂ ਬਾਅਦ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਗਹਿਰੀ ਭਾਗੀ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ। ਇਸ ਮੌਕੇ 85 ਮੈਂਬਰ ਪੰਜਾਬ ਛਿੰਦਰ ਪਾਲ ਇੰਸਾਂ ਨੇ ਸਰੀਰਦਾਨੀ ਤੇ ਨੇਤਰਦਾਨੀ ਅਮ੍ਰਿੰਤ ਲਾਲ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਹ ਮਾਨਵਤਾ ਭਲਾਈ ਕੰਮਾਂ ਵਿੱਚ ਹਮੇਸ਼ਾ ਅੱਗੇ ਰਹਿੰਦੇ ਸਨ, ਉਨ੍ਹਾਂ ਨੇ ਕਾਫੀ ਸਮਾਂ ਬਲਾਕ ਬਾਂਡੀ ਦੇ ਪ੍ਰੇਮੀ ਸੇਵਕ ਦੀ ਸੇਵਾ ਨਿਭਾਈ ਅਤੇ 15 ਮੈਂਬਰ ਵਜੋਂ ਵੀ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਈਆਂ।
ਇਸ ਤੋਂ ਇਲਾਵਾ ਸ਼ਾਹੀ ਦਰਬਾਰ ਸਰਸਾ ਵਿਖੇ ਲੰਗਰ ਸੰਮਤੀ ਵਿੱਚ ਵੀ ਸੇਵਾ ਕਰਦੇ ਰਹੇ ਸਨ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਦੇਣ ਸਦਕਾ ਅੱਜ ਉਨ੍ਹਾਂ ਦਾ ਪੁੱਤਰ ਜੀਵਨ ਕੁਮਾਰ ਇੰਸਾਂ ਪੂਰੇ ਪੰਜਾਬ ਵਿੱਚ 85 ਮੈਂਬਰ ਦੀ ਸੇਵਾ ਨਿਭਾ ਰਿਹਾ ਹੈ ਅਤੇ ਇਨ੍ਹਾਂ ਦਾ ਸਾਰਾ ਹੀ ਪਰਿਵਾਰ ਵੱਧ-ਚੜ੍ਹ ਕੇ ਮਾਨਵਤਾ ਭਲਾਈ ਕੰਮਾਂ ਵਿੱਚ ਯੋਗਦਾਨ ਪਾ ਰਿਹਾ ਹੈ। ਸੇਵਾ ਸੰਮਤੀ ਦੇ ਸੇਵਾਦਾਰ ਸੁਖਤੇਜ ਸਿੰਘ ਧਾਲੀਵਾਲ ਨੇ ਕਿਹਾ ਕਿ ਸਰੀਰਦਾਨੀ ਅਮ੍ਰਿੰਤ ਲਾਲ ਇੰਸਾਂ ਨੇ ਆਪਣੀ ਜਿੰਦਗੀ ਵਿੱਚ ਉਨ੍ਹਾਂ ਨੂੰ ਬਹੁਤ ਕੁੱਝ ਸਿੱਖਿਆ ਅਤੇ ਉਹ ਬਲਾਕ ਦੇ ਹਰ ਇੱਕ ਕੰਮ ਨੂੰ ਚਲਾਉਣ ਲਈ ਹਰ ਸਮੇਂ ਅੱਗੇ ਰਹਿੰਦੇ ਸਨ ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। Naam Charcha
ਪਰਿਵਾਰ ਵੱਲੋਂ ਦੀਨ-ਦੁਖੀਆਂ ਦੀ ਮੱਦਦ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ
ਉਨ੍ਹਾਂ ਦੇ ਜਾਣ ਨਾਲ ਜਿੱਥੇ ਬਲਾਕ ਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਪਰਿਵਾਰ ਨੂੰ ਬਹੁਤ ਘਾਟਾ ਪਿਆ ਹੈ ਪਰ ਨੇਕ ਕੰਮਾਂ ਕਾਰਨ ਉਨ੍ਹਾਂ ਦੀਆਂ ਯਾਦਾਂ ਹਮੇਸ਼ਾਂ ਤਾਜ਼ਾ ਰਹਿਣਗੀਆਂ। ਇਸ ਸਮੇਂ ਪਰਿਵਾਰ ਵੱਲੋਂ ਦੀਨ-ਦੁਖੀਆਂ ਦੀ ਮੱਦਦ ਲਈ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਗਿਆ। ਬਲਾਕ ਪ੍ਰੇਮੀ ਸੇਵਕ ਨੇ ਨਾਮ ਚਰਚਾ ਦੀ ਕਾਰਵਾਈ ਚਲਾਉਂਦਿਆਂ ਪਹੁੰਚੀ ਹੋਈ ਸਾਧ-ਸੰਗਤ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਪਵਨ ਕੁਮਾਰ ਇੰਸਾਂ, 85 ਮੈਂਬਰ ਹਰਪਾਲ ਚੰਦ ਇੰਸਾਂ, 85 ਮੈਂਬਰ ਮਨਜੀਤ ਸਿੰਘ ਇੰਸਾਂ, 85 ਮੈਂਬਰ ਭੈਣ ਅਮਨਪੀ੍ਰਤ ਕੌਰ ਇੰਸਾਂ, ਵੱਖ ਪਿੰਡਾਂ ਦੇ ਪ੍ਰੇਮੀ ਸੇਵਕ,15 ਮੈਂਬਰ, ਸੀਪੀਐਸ ਦੇ ਮੈਂਬਰ, ਜਿੰਮੇਵਾਰ ਭੈਣਾਂ, ਰਿਸ਼ਤੇਦਾਰ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਸੇਵਾਦਾਰਾਂ ਤੋਂ ਹੋਰ ਵੀ ਸਾਧ-ਸੰਗਤ ਹਾਜ਼ਰ ਸੀ।