ਭਾਗਲਪੁਰ ‘ਚ ਕਿਸ਼ਤੀ ਪਲਟੀ, 30 ਵੱਧ ਲੋਕਾਂ ਦੇ ਡੁੱਬਣ ਦੀ ਸੰਭਾਵਨਾ
ਭਾਗਲਪੁਰ। ਬਿਹਾਰ ‘ਚ ਭਾਗਲਪੁਰ ਜ਼ਿਲ੍ਹੇ ਦੇ ਗੋਪਾਲਪੁਰ ਥਾਣਾ ਖੇਤਰ ‘ਚ ਤੀਨਟੰਗਾ ਪਿੰਡ ਦੇ ਨੇੜੇ ਗੰਗਾ ਨਦੀ ‘ਚ ਕਿਸ਼ਤੀ ਪਲਟਣ ਨਾਲ 30 ਵੱਧ ਵਿਅਕਤੀਆਂ ਦੇ ਡੁੱਬ ਜਾਣ ਦੀ ਸੰਭਾਵਨਾ ਹੈ।
ਥਾਣਾ ਇੰਚਾਰਜ਼ ਕੁਣਾਲ ਚੱਕਰਵਰਤੀ ਨੇ ਅੱਜ ਦੱਸਿਆ ਕਿ ਤੀਨਟੰਗਾ ਪਿੰਡ ਦੇ ਨੇੜੇ ਗੰਗਾ ਨਦੀ ਦੇ ਦਰਸ਼ਨ ਮਾਂਝੀ ਘਾਟ ਤੋਂ ਇੱਕ ਕਿਸ਼ਤੀ ‘ਤੇ 40 ਤੋਂ ਵੱਧ ਵਿਅਕਤੀਆਂ ਦੇ ਸਵਾਰ ਹੋ ਕੇ ਨਦੀ ਦੇ ਦੂਜੇ ਪਾਸੇ ਮੱਕੇ ਦੀ ਖੇਤੀ ਕਰਨ ਲਈ ਜਾ ਰਹੇ ਸਨ ਉਦੋਂ ਵਿਚਾਲੇ ਨਦੀ ‘ਚ ਕਿਸ਼ਤੀ ਪਲਟ ਗਈ। ਇਹ ਹਾਦਸਾ ਕਿਸ਼ਤੀ ‘ਚ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਕਾਰਨ ਵਾਪਰਿਆ। ਚੱਕਰਵਰਤੀ ਨੇ ਦੱਸਿਆ ਕਿ ਕਿਸ਼ਤੀ ‘ਤੇ ਸਵਾਰ ਲੋਕਾਂ ‘ਚੋਂ 8 ਵਿਅਕਤੀ ਕਿਸੇ ਤਰ੍ਹਾਂ ਤੈਰ ਕੇ ਬਾਹਰ ਨਿਕਲ ਗਏ। ਪੁਲਿਸ ਪ੍ਰਸ਼ਾਸਨ ਗੋਤਾਖੋਰਾਂ ਦੀ ਮੱਦਦ ਨਾਲ ਬਾਕੀ ਲਾਪਤਾ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਨਾਲ ਹੀ ਭਾਗਲਪੁਰ ਤੋਂ ਸੂਬਾ ਸੰਕਟ ਮੋਚਨ ਬਲ (ਐਸਡੀਆਰਐਫ) ਦੀ ਟੀਮ ਨੂੰ ਵੀ ਸੱਦਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.