ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਤੇ ਬਲੱਡ ਡੌਨਰਜ ਸੁਸਾਇਟੀ ਨੇ ਲਾਇਆ ਖੂਨਦਾਨ ਕੈਂਪ

Blood Donation Camp

59 ਡੋਨਰਾਂ ਕੀਤਾ ਖੂਨਦਾਨ | Blood Donation Camp

ਗੁਰਦਾਸਪੁਰ (ਰਾਜਨ ਮਾਨ)। ਸ਼ਹੀਦ ਉਧਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਤੇ ਬਲੱਡ ਡੌਨਰਜ ਸੁਸਾਇਟੀ ਗੁਰਦਾਸਪੁਰ ਵੱਲੋਂ ਸਲਾਨਾਂ ਖੂਨਦਾਨ ਕੈਂਪ ਲਾਇਆ ਗਿਆ। ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ’ਚ ਆਯੋਜਿਤ ਇਸ ਖੂਨਦਾਨ ਕੈਂਪ ’ਚ ਐਕਸੀਅਨ ਪੰਜਾਬ ਮੰਡੀ ਬੋਰਡ ਸ. ਬਲਦੇਵ ਸਿੰਘ ਬਾਜਵਾ ਤੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮੇਸ਼ ਕੁਮਾਰ ਅੱਤਰੀ ਵੱਲੋਂ ਵਿਸ਼ੇਸ਼ ਮਹਿਮਾਨ ਪਹੁੰਚ ਕੇ ਖੂਨਦਾਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਖੂਨਦਾਨ ਕਰਨ ਵਾਲਿਆਂ ਦਾ ਸਨਮਾਨ ਕੀਤਾ ਗਿਆ। Blood Donation Camp

ਇਸ ਮੌਕੇ ’ਤੇ ਸੁਸਾਇਟੀ ਦੇ ਨੁਮਾਇੰਦੇ ਕਾਕਾ ਮਹਾਂਦੇਵ, ਪ੍ਰਦੀਪ ਬਲਹੋਤਰਾ, ਰੋਹਿਤ ਵਰਮਾਂ ਨੇ ਦੱਸਿਆ ਕਿ ਇਸ ਕੈਂਪ ’ਚ ਸਿਵਲ ਹਸਪਤਾਲ ਬਟਾਲਾ ਤੋਂ ਬਲੱਡ ਟ੍ਰਾਂਸਮਿਸ਼ਨ ਅਫਸਰ ਪ੍ਰਿਆਗੀਤ ਕਲਸੀ ਦੀ ਅਗਵਾਈ ਹੇਠ ਟੀਮ ਨੇ ਸ਼ਿਰਕਤ ਕੀਤੀ ਅਤੇ 59 ਸਮਾਜਸੇਵਕਾਂ ਵੱਲੋਂ ਖੂਨਦਾਨ ਕੀਤਾ ਗਿਆ। ਜਿਸ ’ਚ ਤਿੰਨ ਔਰਤਾਂ ਵੀ ਸ਼ਾਮਲ ਸਨ। ਉਨ੍ਹਾਂ ਵੱਲੋਂ ਵੀ ਖੂਨਦਾਨ ਕਰਕੇ ਸੁਨੇਹਾ ਦਿੱਤਾ ਕਿ ਇਸ ਮਹਾਂਨ ਦਾਨ ’ਚ ਹਰੇਕ ਤੰਦਰੁਸਤ ਨੂੰ ਖੂਨ ਦੇ ਕੇ ਯੋਗਦਾਨ ਪਾਊਣਾ ਚਾਹੀਦਾ ਹੈ। Blood Donation Camp

Read This : Imd Alert: ਹੁੰਮਸ ਭਰੀ ਗਰਮੀ ਤੋਂ ਪਰੇਸ਼ਾਨ ਲੋਕ, ਜਾਣੋ ਕਦੋਂ ਪਵੇਗਾ ਮੀਂਹ, IMD ਵੱਲੋਂ ਅਪਡੇਟ ਜਾਰੀ

ਉਨ੍ਹਾਂ ਕਿਹਾ ਕਿ ਤੰਦਰੁਸਤ ਮਨੁੱਖ ਦਾ 24 ਘੰਟੇ ’ਚ ਖੂਨ ਪੂਰਾ ਹੋ ਜਾਂਦਾ ਹੈ ਜਦਕਿ ਉਸ ਦੇ ਖੂਨ ਨਾਲ ਹੋਰਨਾਂ ਦੀਆਂ ਜਾਨਾਂ ਬਚ ਜਾਂਦੀਆਂ ਹਨ। ਇਸ ਮੌਕੇ ’ਤੇ ਬਲੱਡ ਡੌਨਰਜ ਸੁਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ, ਪਿ੍ਰੰ. ਸੁਰਿੰਦਰ ਵਰਧਨ, ਸੁਖਵਿੰਦਰ ਸਿਘ ਮੱਲ੍ਹੀ, ਜੀਐਸ ਪੁਰੇਵਾਲ, ਰਜ਼ਨੀਸ਼ ਸ਼ਰਮਾਂ, ਰਾਜਨ ਆਨੰਦ, ਸੁਰਿੰਦਰ ਮੱਲ੍ਹੀ, ਹਰਪ੍ਰੀਤ ਸਿੰਘ ਮਾਨ, ਡਾ. ਅਰਜਨ ਭੰਡਾਰੀ, ਜੇਈ ਨਿਸ਼ਾਨ ਸਿੰਘ ਖੈਹਿਰਾ, ਪੀਕੇ ਸ਼ਰਮਾਂ ਬਿਜਲੀ ਵਿਭਾਗ, ਫਾਰਮੈਸੀ ਅਫਸਰ ਪ੍ਰਭਜੀਤ ਸਿੰਘ, ਫਾਰਮੈਸੀ ਅਫਸਰ ਰਣਬੀਰ ਸਿੰਘ ਰੰਧਾਵਾ, ਗੁਰਪ੍ਰੀਤ ਪਾਲ ਬੀਈਈ, ਸੁਖਜਿੰਦਰ ਸਿੰਘ ਸੰਧੂ ਐਲਟੀ, ਪ੍ਰਭਜੋਤ ਸਿੰਘ ਹੈਲਥ ਇੰਸਪੈਕਟਰ। Blood Donation Camp

ਗੁਰਮੇਜ ਸਿੰਘ ਅਰਲੀਭੰਨ, ਗੁਰਸ਼ਰਨ ਸਿੰਘ ਲੈਬ ਟੈਕਨੀਸ਼ਨ, ਜੰਗਬਹਾਦਰ ਆਨੰਦ, ਅਮਨਦੀਪ ਸਿੰਘ ਗੋਲਡੀ ਕੁੰਜਰ, ਦੀਪਕ ਕੋਹਲੀ, ਮਨਦੀਪ ਕੋਹਲੀ, ਗੁਰਦੇਵ ਸਿੰਘ ਰਜਾਦਾ, ਲਵਦੀਪ ਸਿੰਘ ਖੁਸ਼ੀਪੁਰ, ਨਰਿੰਦਰ ਕੁਮਾਰ ਡਿੰਪਲ, ਮਲਕੀਤ ਸਿੰਘ ਬਾਜਵਾ, ਡਾ. ਰੇਸ਼ਮ ਅਲੀ ਖਾਨ, ਸਤਨਾਮ ਸਿੰਘ ਸਾਲ੍ਹੇਚੱਕ, ਬਲਬੀਰ ਸਿੰਘ ਘੁੰਮਣ, ਅਮਿੱਤ ਅਗਰਵਾਲ, ਅਪਰਅਪਾਰ ਸਿੰਘ ਵਡਾਲਾ ਬਾਂਗਰ, ਰਾਜ ਕੁਮਾਰ, ਸਲਵਿੰਦਰ ਸਿੰਘ ਗੋਸਲ, ਲਖਵਿੰਦਰ ਪਾਲ, ਦਰਸ਼ਨ ਸਿੰਘ ਪੁਰੇਵਾਲ, ਵਜਿੰਦਰ ਕੁਮਾਰ, ਕਾਲਾ ਸੰਧੂ ਵੀ ਹਾਜ਼ਰ ਰਹੇ। Blood Donation Camp

ਸਰਕਾਰੀ ਹਸਪਤਾਲ ’ਚ ਖੂਨਦਾਨ ਕੈਂਪ ਦੌਰਾਨ ਆਗੂ।