ਸਰਸਾ (ਸੱਚ ਕਹੂੰ ਨਿਊਜ਼)। Sirsa News: ਜਿਸ ਤਰ੍ਹਾਂ ਡੇਰਾ ਸ਼ੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਮਾਨਵਤਾ ਭਲਾਈ ਦੇ ਕਾਰਜ਼ਾਂ ’ਚ ਅੱਗੇ ਰਹਿੰਦੇ ਹਨ, ਉਸੇ ਤਹਿਤ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੀ ਦੁਨੀਆਂ ’ਚ ਚਮਕਾਇਆ ਹੈ। ਇਸੇ ਲੜੀ ਤਹਿਤ ਗੁਰਪ੍ਰੀਤ ਇੰਸਾਂ ਵਾਸੀ ਫਿਰੋਜ਼ਪੁਰ ਤੇ ਸੇਵਕ ਇੰਸਾਂ ਵਾਸੀ ਸੰਗਰੂਰ ਨੇ ਆਪਣੇ ਦੋਸਤ ਦੇ ਵਿਆਹ ਦੀ ਖੁਸ਼ੀ ’ਚ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਸਰਸਾ ਵਿਖੇ ਇੱਕ-ਇੱਕ ਯੂਨਿਟ ਖੂਨਦਾਨ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੇਵਕ ਇੰਸਾਂ ਵਾਸੀ ਸੰਗਰੂਰ 16 ਵਾਰ ਖੂਨਦਾਨ ਕਰ ਚੁੱਕਿਆ ਹੈ, ਜਦਕਿ ਗੁਰਪ੍ਰੀਤ ਇੰਸਾਂ ਨੇ 3 ਵਾਰ ਖੂਨਦਾਨ ਕੀਤਾ ਹੈ।
Indian Railways News: ਰੇਲਵੇ ਯਾਤਰੀਆਂ ਲਈ ਅਹਿਮ ਖਬਰ, ਇਸ ਐਕਸਪ੍ਰੈੱਸ ਦੇ ਟਾਈਮ ਟੇਬਲ ’ਚ ਹੋਇਆ ਬਦਲਾਅ