ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਮਨਾਇਆ ‘ਫਾਦਰਸ ਡੇਅ’

Father's Day

ਫ਼ਰੀਦਕੋਟ (ਗੁਰਪ੍ਰੀਤ ਪੱਕਾ) Father’s Day : ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜਾਂ ਤੇ ਚਲਦਿਆਂ ਅੱਜ ਜ਼ਿਲ੍ਹਾ ਫਰੀਦਕੋਟ ਦੇ ਬਲਾਕ ਢਿੱਲਵਾਂ ਕਲਾਂ (ਫ਼ਰੀਦਕੋਟ) ਦੇ ਪਿੰਡ ਢਿੱਲਵਾਂ ਕਲਾਂ ਦੀ ਸਾਧ-ਸੰਗਤ ਵੱਲੋਂ 9 ਯੂਨਿਟ ਬਲੱਡ ਦਾਨ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ 85 ਮੈਂਬਰ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਅੱਜ ਫਾਦਰਸ ਡੇਅ ਨੂੰ ਮੁੱਖ ਰੱਖਦੇ ਹੋਏ ਪੂਜਨੀਕ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸਿੱਖਿਆ ’ਤੇ ਚਲਦੇ ਹੋਏ ਥੈਲੇਸੀਮੀਆ ਦੇ ਮਰੀਜ਼ਾਂ ਤੇ ਹੋਰ ਲੋੜਵੰਦ ਮਰੀਜ਼ਾਂ ਲਈ ਫਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਵਿਖੇ ਖੂਨਦਾਨ ਕੀਤਾ ਗਿਆ।

ਖ਼ੂਨਦਾਨੀਆਂ ਵਿਚ ਢਿੱਲਵਾਂ ਕਲਾਂ ਦੇ ਨੌਜਵਾਨ ਪ੍ਰੇਮੀ ਆਸ਼ੂਤੋਸ਼ ਤਾਂਗੜੀ ਇੰਸਾਂ, ਮਾ. ਦਵਿੰਦਰ ਸਿੰਘ ਇੰਸਾਂ, ਹਰਮੇਲ ਸਿੰਘ ਇੰਸਾਂ, ਗੁਰਮੀਤ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਦਿਲਬਾਗ ਸਿੰਘ ਇੰਸਾਂ, ਹੈਪੀ ਸਿੰਘ ਇੰਸਾਂ, ਸੁਖਵੀਰ ਸਿੰਘ ਇੰਸਾਂ, ਸੰਦੀਪ ਸਿੰਘ ਇੰਸਾਂ ਅਤੇ ਜਸਮੇਲ ਸਿੰਘ ਇੰਸਾਂ ਤੇ 85 ਮੈਂਬਰ ਹਰਪ੍ਰੀਤ ਸਿੰਘ ਇੰਸਾਂ ਫ਼ਰੀਦਕੋਟ ਅਤੇ ਬਲਾਕ ਢਿੱਲਵਾਂ ਕਲਾਂ ਦੇ 85 ਮੈਂਬਰ ਜਗਤਾਰ ਸਿੰਘ ਇੰਸਾਂ ਨੇ ਇਸ ਮੌਕੇ ਨੌਜਵਾਨਾਂ ਦਾ ਧੰਨਵਾਦ ਕਰਦਿਆਂ ਮਾਨਵਤਾ ਭਲਾਈ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। (Father’s Day)

Also Read : ਮਲੋਟ ਦੀ ਸਾਧ-ਸੰਗਤ ਕਰ ਰਹੀ ‘ਪੰਛੀਆਂ ਦੇ ਪਾਲਣ ਪੋਸ਼ਣ’ ’ਚ ਸਹਿਯੋਗ, ਪੰਛੀਆਂ ਲਈ ਕੀਤਾ ਪਾਣੀ ਅਤੇ ਚੋਗੇ ਦਾ ਪ੍ਰਬੰਧ

ਸਮਾਜ ਸੇਵੀ ਮੋਤੀ ਲਾਲ ਇੰਸਾਂ ਨੇ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਨੂੰ ਦੇਖਦਿਆਂ ਪੂਜਨੀਕ ਗੁਰੂ ਜੀ ਨੂੰ ‘ਫ਼ਾਦਰਸ ਡੇ’ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਅਤੇ ਡੇਰਾ ਸੱਚਾ ਸੌਦਾ ਵੱਲੋਂ ਖੂਨ ਦਾਨ ਦੀ ਚਲਾਈ ਮੁਹਿੰਮ ਵਿੱਚ ਲੋਕਾਂ ਨੂੰ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ।

LEAVE A REPLY

Please enter your comment!
Please enter your name here