ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੀਤਾ ਖੂਨਦਾਨ

Sirsa News
ਪੂਜਨੀਕ ਗੁਰੂ ਜੀ ਦੇ ਆਗਮਨ ਦੀ ਖੁਸ਼ੀ ’ਚ ਕੀਤਾ ਖੂਨਦਾਨ। ਤਸਵੀਰ : Satveer Insan

ਸਰਸਾ (ਸੱਚ ਕਹੂੰ ਨਿਊਜ਼)। Sirsa News: ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਮੇਸ਼ਾ ਹੀ ਮਾਨਵਤਾ ਭਲਾਈ ਕਾਰਜ਼ਾਂ ’ਚ ਅੱਗੇ ਰਹਿੰਦੇ ਹਨ, ਉਸੇ ਤਹਿਤ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਹਮੇਸ਼ਾ ਹੀ ਡੇਰਾ ਸੱਚਾ ਸੌਦਾ ਦਾ ਨਾਂਅ ਪੂਰੀ ਦੁਨੀਆਂ ’ਚ ਚਮਕਾਇਆ ਹੈ। ਇਸੇ ਲੜੀ ’ਚ ਭੈਣ ਅਨੀਤਾ ਇੰਸਾਂ ਪਤਨੀ ਬਿੰਟੂ ਇੰਸਾਂ ਉਮਰ 48 ਸਾਲ ਵਾਸੀ ਉਪਕਾਰ ਕਾਲੋਨੀ ਸਰਸਾ (ਹਰਿਆਣਾ) ਨੇ ਅੱਜ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਗਮਨ ਦੀ ਖੁਸ਼ੀ ’ਚ 48ਵੀਂ ਵਾਰ ਖੂਨਦਾਨ ਕੀਤਾ। ਇਹ ਉਪਕਾਰੀ ਕਾਰਜ਼ ਉਨ੍ਹਾਂ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬੱਲਡ ਸੈਂਟਰ ਸਰਸਾ ਵਿਖੇ ਖੂਨਦਾਨ ਕਰਕੇ ਕੀਤਾ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਲਗਾਤਾਰ 3 ਮਹੀਨਿਆਂ ਬਾਅਦ ਖੂਨਦਾਨ ਕਰਦੇ ਹਨ ਤੇ ਉਨ੍ਹਾਂ ਨੇ 2004 ਤੋਂ ਖੂਨਦਾਨ ਕਰਨਾ ਸ਼ੁਰੂ ਕੀਤਾ ਸੀ। Sirsa News

ਇਹ ਖਬਰ ਵੀ ਪੜ੍ਹੋ : ਪੂਜਨੀਕ ਗੁਰੂ ਜੀ ਸਰਸਾ ਪਧਾਰੇ