ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ : ਐਸਪੀਡੀ ਰਕੇਸ਼ ਯਾਦਵ, ਡੀਐਸਪੀ ਗੁਰਦੀਪ ਸਿੰਘ
Blood Donation Camp: (ਅਨਿਲ ਲੁਟਾਵਾ) ਅਮਲੋਹ। ਬਾਬਾ ਬੰਦਾ ਸਿੰਘ ਬਹਾਦਰ ਵੈਲਫੇਅਰ ਸੋਸਾਇਟੀ ( ਰਜਿ) ਅਮਲੋਹ ਵੱਲੋਂ ਪ੍ਰਧਾਨ ਜਸਵੰਤ ਸਿੰਘ ਅਲਾਦਾਦਪੁਰ ਦੀ ਯੋਗ ਅਗਵਾਈ ਹੇਠ , ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਦੂਜਾ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਅਮਲੋਹ ਵਿਖੇ ਲਗਾਇਆ ਗਿਆ, ਜਿਸ ਵਿੱਚ 133 ਯੂਨਿਟ ਖੂਨਦਾਨ ਕੀਤਾ ਗਿਆ। ਕੈਂਪ ਵਿੱਚ ਬਸੀ ਨਰਸਿੰਗ ਹੋਮ ਲੁਧਿਆਣਾ ਟੀਮ ਨੇ ਖੂਨ ਇਕੱਤਰ ਕੀਤਾ।
ਇਹ ਵੀ ਪੜ੍ਹੋ: Punjab: ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ, ਇਨ੍ਹਾਂ ਖਾਲੀ ਅਸਾਮੀਆਂ ’ਤੇ ਹੋਵੇਗੀ ਭਰਤੀ ਪ੍ਰਕਿਰਿਆ, ਜਾਣੋ
ਕੈਂਪ ਦੀ ਉਦਘਾਟਨ ਕਮਲਜੀਤ ਸਿੰਘ ਗਿੱਲ ਵੱਲੋਂ ਕੀਤਾ ਗਿਆ ਅਤੇ ਐਸਪੀਡੀ ਰਕੇਸ਼ ਕੁਮਾਰ ਯਾਦਵ ‘ਤੇ ਡੀਐਸਪੀ ਅਮਲੋਹ ਗੁਰਦੀਪ ਸਿੰਘ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਐਸਪੀਡੀ ਰਕੇਸ਼ ਯਾਦਵ ਤੇ ਡੀਐਸਪੀ ਗੁਰਦੀਪ ਸਿੰਘ ਨੇ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਕਾਰਜ਼ ਹੈ ਅਤੇ ਖੂਨਦਾਨ ਤੋਂ ਵੱਡਾ ਕੋਈ ਹੋਰ ਦਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ ਜਿਸ ਨਾਲ ਅਨਮੋਲ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਹਰੇਕ ਸਿਹਤਮੰਦ ਵਿਅਕਤੀ ਨੂੰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ। ਇਸ ਮੌਕੇ ਐਸਐਚਓ ਅਮਲੋਹ ਬਲਬੀਰ ਸਿੰਘ ,ਡਾਕਟਰ ਤੀਰਥ ਬਾਲਾ, ਦਰਸ਼ਨ ਸਿੰਘ ਚੀਮਾ ,ਸੁਸਾਇਟੀ ਦੇ ਮੈਂਬਰ ਜਸਵਿੰਦਰ ਸਿੰਘ ਸਪੇਨ ਅਤੇ ਸਤਿੰਦਰ ਸਿੰਘ ਰਾਜੂ ਵੱਲੋਂ ਕੈਂਪ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਤੇ 40 ਲੋੜਵੰਦ ਪਰਿਵਾਰਾਂ ਨੂੰ ਗਰਮ ਕੰਬਲ ਦਿੱਤੇ। Blood Donation Camp
ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਅਲਾਦਪੁਰ, ਸਰਪਰਸਤ ਪਰਮਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਮੁਢੜੀਆ, ਰਵਿੰਦਰ ਸਿੰਘ, ਜਗਤਾਰ ਸਿੰਘ ਗਿੱਲ, ਐਸਡੀਓ ਗੁਰਦਰਸ਼ਨ ਸਿੰਘ,ਸੇਵਾ ਮੁਕਤ ਬਲਦੇਵ ਸਿੰਘ ਘਟੌੜੇ, ਸੀਨੀਅਰ ਬੈਂਕ ਮੈਨੇਜਰ ਜਸਪਾਲ ਸਿੰਘ,ਪੰਚਾਇਤ ਅਫਸਰ ਬਲਪਿੰਦਰ ਸਿੰਘ ,ਬਲਵਿੰਦਰ ਸਿੰਘ ਸਿੱਧੂ, ਕੁਲਜਿੰਦਰ ਨਿਰਵਾਲ, ਨਾਹਰ ਸਿੰਘ, ਪਵਿੱਤਰ ਸਿੰਘ, ਇੰਸਪੈਕਟਰ ਵੀਰ ਦਵਿੰਦਰ ਸਿੰਘ,ਕੈਸ਼ੀਅਰ ਮਾਸਟਰ ਗਗਨ ਗੁਪਤਾ,ਜਨਰਲ ਸੈਕਟਰੀ ਸੁਖਵਿੰਦਰ ਸਿੰਘ ਕਾਲਾ ਅਰੋੜਾ, ਹਰਪ੍ਰੀਤ ਸਿੰਘ, ਰੇਸ਼ਮ ਸਿੰਘ, ਸਰਪੰਚ ਹਰਿੰਦਰ ਸੇਖੋ, ਸਰਪੰਚ ਗੁਰਦੀਪ ਸਿੰਘ, ਨਰਿੰਦਰ ਪਾਲ ਸਿੰਘ, ਰੋਸ਼ਨ ਲਾਲ ਸੂਦ, ਗੁਰਨਾਮ ਪੁਰੀ, ਹਰਮੇਸ ਸਿੰਘ, ਮੋਹਨ ਸਿੰਘ , ਹਰਮੋਹਨ ਸਿੰਘ, ਡਾ. ਅਰਜਨ ਸਿੰਘ, ਪਵਨਦੀਪ ਸਿੰਘ, ਜਗਤਾਰ ਸਿੰਘ, ਹਰਬੰਸ ਸਿੰਘ, ਤਰਸੇਮ ਸਿੰਘ ਕੇਸਰ ਸਿੰਘ ਆਦਿ ਮੌਜੂਦ ਸਨ।