Blood Donation Camp: ਵਿਸਾਖੀ ਮੇਲਾ ਮੌਕੇ ਲਗਾਇਆ ਖੂਨਦਾਨ ਕੈਂਪ

Blood Donation Camp
Blood Donation Camp: ਵਿਸਾਖੀ ਮੇਲਾ ਮੌਕੇ ਲਗਾਇਆ ਖੂਨਦਾਨ ਕੈਂਪ

ਕੈਂਪ ’ਚ 31 ਯੂਨਿਟ ਖੂਨ ਇਕੱਠਾ ਕੀਤਾ ਗਿਆ : ਗੁਰਜੀਤ ਹੈਰੀ ਢਿੱਲੋਂ

Blood Donation Camp: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਵਿਸਾਖੀ ਮੇਲਾ ਮੌਕੇ ਪੰਚਾਇਤ, ਮੇਲਾ ਪ੍ਰਬੰਧਕ ਕਮੇਟੀ, ਨਗਰ ਵਾਸੀਆਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ (ਰਜਿ:) ਫਰੀਦਕੋਟ ਪੰਜਾਬ ਦੇ ਸਰਪ੍ਰਸਤ ਗੁਰਜੀਤ ਹੈਰੀ ਢਿੱਲੋਂ ਨੇ ਜਾਣਕਾਰੀ ਦਿੱਤੀ ਕੀ ਪਿੰਡ ਪੱਕਾ- 2 , ਫਰੀਦਕੋਟ ਵਿਖੇ ਵਿਸਾਖੀ ਮੇਲਾ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਸੰਗਤ ਤੇ ਸਮੂਹ ਸੁਸਾਇਟੀ ਮੈਂਬਰਾਂ ਨੇ ਹਿੱਸਾ ਲਿਆ। ਧੰਨ ਧੰਨ ਬਾਬਾ ਰਾਮ ਸ਼ਾਲੂ ਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ ਅੱਜ 31 ਯੂਨਿਟ ਖੂਨ ਇਕੱਠਾ ਕੀਤਾ ਗਿਆ। ਇਹ ਕੈਂਪ ਬਾਲਾ ਜੀ ਬਲੱਡ ਬੈਂਕ ਦੇ ਸਹਿਯੋਗ ਨਾਲ ਲਗਾਇਆ ਗਿਆ।

ਇਹ ਵੀ ਪੜ੍ਹੋ: PM Modi: ਜਾਣੋ, ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ 7 ਵੱਡੀਆਂ ਗੱਲਾਂ

Blood Donation Camp
Blood Donation Camp

ਇਸ ਦੇ ਨਾਲ-ਨਾਲ ਸੱਭਿਆਚਾਰਕ ਮੇਲਾ, ਮੇਲਾ ਪ੍ਰਬੰਧਕ ਕਮੇਟੀ, ਪਿੰਡ ਪੱਕਾ-2 , ਫਰੀਦਕੋਟ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਗੁਰਮੀਤ ਸਿੰਘ ਮੋਰਾਂਵਾਲੀ ਨੇ ਦੱਸਿਆ ਕੇ ਸਾਰੇ ਸੇਵਾਦਾਰ, ਸ. ਪ੍ਰਮਜੀਤ ਸਿੰਘ ਸਰਪੰਚ, ਸੁਖਜਿੰਦਰ ਸਿੰਘ (ਜਿੰਦੂ), ਬਲਵਿੰਦਰ ਸਿੰਘ, ਪਾਲ ਦਾਸ, ਹਰਨੇਕ ਦਾਸ, ਗੁਰਸੇਵਕ ਸਿੰਘ ਖਜ਼ਾਨਚੀ, ਜਗਮੋਹਨ ਸਿੰਘ, ਹਰਭਗਵਾਨ ਸਿੰਘ ਬਲਜਿੰਦਰ ਸਿੰਘ, ਰਵਿੰਦਰ ਸਿੰਘ ,ਗੁਰਤੇਜ ਖੋਸਾ, ਗੁਰਪਿਆਰ ਸਿੰਘ, ਸੀਪਾ ਸਰਾਂ,ਜਗਪਾਲ ਸਿੰਘ, ਰਾਜ ਗਿੱਲ ਭਾਣਾ, ਮਨਮੋਹਨ ਸਿੰਘ,ਆਦਿ ਹਾਜ਼ਰ ਸਨ। Blood Donation Camp

Blood Donation Camp
Blood Donation Camp: ਵਿਸਾਖੀ ਮੇਲਾ ਮੌਕੇ ਲਗਾਇਆ ਖੂਨਦਾਨ ਕੈਂਪ