Malout News: ਬਲਾਕ ਮਲੋਟ ਇਸ ਵਾਰ ਵੀ ਬਣਿਆ ਪੰਛੀਆਂ ਲਈ ਮਸੀਹਾ, ਇਲਾਕੇ ’ਚ ਹੋ ਰਹੀ ਐ ਚਰਚਾ

Malout News
Malout News: ਬਲਾਕ ਮਲੋਟ ਇਸ ਵਾਰ ਵੀ ਬਣਿਆ ਪੰਛੀਆਂ ਲਈ ਮਸੀਹਾ, ਇਲਾਕੇ ’ਚ ਹੋ ਰਹੀ ਐ ਚਰਚਾ

Malout News: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੁਆਰਾ ਚਲਾਇਆ ਗਿਆ 42ਵਾਂ ਮਾਨਵਤਾ ਭਲਾਈ ਕਾਰਜ ‘ਪੰਛੀਆਂ ਦਾ ਪਾਲਣ ਪੋਸ਼ਣ’ ਤਹਿਤ ਬਲਾਕ ਮਲੋਟ ਦੀ ਸਾਧ-ਸੰਗਤ ਹਰ ਸਾਲ ਤਿੱਖੜ ਗਰਮੀ ਵਿੱਚ ਪੰਛੀਆਂ ਦੀ ਸਾਂਭ-ਸੰਭਾਲ ਕਰਦੀ ਹੈ ਅਤੇ ਮਿੱਟੀ ਵਾਲੇ ਕਟੋਰੇ ਤੇ ਚੋਗਾ ਵੰਡ ਕੇ ਪੰਛੀਆਂ ਦੀ ਭੁੱਖ ਤੇ ਪਿਆਸ ਮਿਟਾਉਂਦੀ ਹੈ ਤਾਂ ਭਿਆਨਕ ਗਰਮੀ ਦੌਰਾਨ ਪੰਛੀਆਂ ਦੀ ਹੋਂਦ ਨੂੰ ਬਚਾਇਆ ਜਾ ਸਕੇ।

ਜੇਕਰ ਸਾਲ 2024 ਦੇ ਵੇਰਵਿਆਂ ਦੀ ਗੱਲ ਕਰੀਏ ਤਾਂ 9 ਅਪ੍ਰੈਲ ਨੂੰ ਜੋਨ ਨੰਬਰ 6 ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ‘ਪੰਛੀ ਉਦਾਰ ਮੁਹਿੰਮ’ ਤਹਿਤ 117 ਪਾਣੀ ਵਾਲੇ ਕਟੋਰੇ ਤੇ ਚੋਗੇ ਦੇ ਪੈਕਟ ਵੰਡੇ ਗਏ ਸਨ। ਇਸੇ ਤਰਾਂ 12 ਮਈ ਨੂੰ ਜੋਨ ਨੰਬਰ 2 ਦੀ ਸਾਧ-ਸਗਤ ਨੇ 70 ਮਿੱਟੀ ਦੇ ਕਟੋਰੇ ਤੇ ਚੋਗੇ ਦੇ ਪੈਕਟ ਵੰਡੇ ਗਏ ਸਨ। ਇੱਥੇ ਹੀ ਬਸ ਨਹੀਂ, ਸਗੋਂ 25 ਮਈ ਨੂੰ ਜੋਨ ਨੰਬਰ 3 ਦੀ ਸਾਧ-ਸੰਗਤ ਨੇ 100 ਮਿੱਟੀ ਦੇ ਭਾਂਡੇ ਤੇ ਚੋਗੇ ਦੇ ਪੈਕਟ ਵੰਡੇ। Malout News

Malout News

ਇਸੇ ਤਰ੍ਹਾਂ 11 ਜੂਨ ਨੂੰ ਸਾਧ-ਸੰਗਤ ਨੇ ਸੱਚ ਕਹੂੰ ਦੀ 22ਵੀਂ ਵਰੇਗੰਢ ਮੌਕੇ 70 ਮਿੱਟੀ ਦੇ ਕਟੋਰੇ ਤੇ ਚੋਗਾ ਦੇ ਪੈਕਟ ਵੰਡੇ ਗਏ ਸਨ। 15 ਜੂਨ ਨੂੰ ਜੋਨ ਨੰਬਰ 5 ਦੀ ਸਾਧ-ਸੰਗਤ ਨੇ ਸਵਾਮੀ ਰਾਮ ਤੀਰਥ ਪਾਰਕ ਵਿੱਚ 107 ਮਿੱਟੀ ਦੇ ਕਟੋਰੇ ਤੇ ਚੋਗਾ ਦੇ ਪੈਕਟ ਵੰਡੇ ਗਏ ਸਨ। 18 ਜੁਲਾਈ ਨੂੰ ਜੋਨ ਨੰਬਰ 4 ਦੀ ਸਾਧ-ਸੰਗਤ ਨੇ ਤਹਿਸੀਲ ਕੰਪਲੈਕਸ ਮਲੋਟ ’ਚ 30 ਦੇ ਕਰੀਬ ਮਿੱਟੀ ਵਾਲੀ ਪਾਣੀ ਦੇ ਕਟੋਰੇ ਦਰੱਖਤਾਂ ’ਤੇ ਟੰਗੇ ਗਏ ਸਨ। ਇਸ ਤਰ੍ਹਾਂ ਇਸ ਗਰਮੀ ਦੇ ਮੌਸਮ ’ਚ ਕੁੱਲ 494 ਮਿੱਟੀ ਦੇ ਕਟੋਰੇ ਵੰਡੇ ਗਏ ਸਨ।

Read Also : Eye Camp: 33ਵੇਂ ‘ਯਾਦ-ਏ-ਮੁਰਸ਼ਿਦ ਪਰਮੋ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਫਰੀ ਆਈ ਕੈਂਪ ਦਾ ਚੌਥਾ ਦਿਨ

ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜ ‘ਪੰਛੀ ਉਦਾਰ ਮੁਹਿੰਮ’ ਤਹਿਤ ਗਰਮੀਆਂ ਦੇ ਦਿਨਾਂ ’ਚ ਸਾਧ-ਸੰਗਤ ਆਪਣੇ ਘਰਾਂ ਦੇ ਬਾਹਰ, ਛੱਤਾਂ ’ਤੇ ਅਤੇ ਸਾਂਝੀਆਂ ਥਾਵਾਂ ’ਤੇ ਪੰਛੀਆਂ ਦੀ ਪਿਆਸ ਬੁਝਾਉਣ ਲਈ ਕਟੋਰੇ ਅਤੇ ਚੋਗੇ ਦਾ ਪ੍ਰਬੰਧ ਕਰਦੀ ਹੈ ਅਤੇ ਇਹ ਮਾਨਵਤਾ ਭਲਾਈ ਦਾ ਕਾਰਜ ਪਿਛਲੇ ਕਈ ਸਾਲਾਂ ਤੋਂ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਅਨੁਸਾਰ ਕਰ ਰਹੀ ਹੈ।

ਸਾਲ 2023 ’ਚ ਵੀ ਗਰਮੀ ਦੇ ਮੌਸਮ ਦੌਰਾਨ ਪੂਰੀ ਯਤਨਸ਼ੀਲ ਰਹੀ ਸਾਧ-ਸੰਗਤ

ਆਪ ਜੀ ਨੂੰ ਇਹ ਵੀ ਦੱਸਣਾ ਬਣਦਾ ਹੈ ਕਿ ਸਾਲ 2023 ਵਿੱਚ ਵੀ ਗਰਮੀ ਦੇ ਮੌਸਮ ਦੌਰਾਨ ਬਲਾਕ ਮਲੋਟ ਦੇ ਸਾਰੇ ਜੋਨ ਅਤੇ ਪਿੰਡਾਂ ਦੀ ਸਾਧ-ਸੰਗਤ ਪੂਰੀ ਯਤਨਸ਼ੀਲ ਰਹੀ ਅਤੇ 461 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਪਸ਼ੂਆਂ ਲਈ ਪਾਣੀ ਵਾਲੀਆਂ ਹੋਦੀਆਂ ਵੰਡੀਆਂ ਗਈਆਂ ਸਨ।

ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕਰਨਾ ਬਹੁਤ ਹੀ ਵਧੀਆ ਉਪਰਾਲਾ : ਐੱਸਡੀਓ ਅਨਿਲ ਕੁਮਾਰ

ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਲੋਟ ਦੇ ਐੱਸਡੀਓ ਅਨਿਲ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸੰਗਤ ਵੱਲੋਂ ਗਰਮੀਆਂ ’ਚ ਪੰਛੀਆਂ ਲਈ ਪਾਣੀ ਤੇ ਚੋਗੇ ਦਾ ਪ੍ਰਬੰਧ ਕਰਦੀ ਹੈ, ਸਾਨੂੰ ਵੀ ਸੇਵਾਦਾਰਾਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਸੀਂ ਹਰ ਇੱਕ ਘਰ ਵਿੱਚ ਜਿਨ੍ਹਾਂ ਘਰ ਦਰੱਖਤ ਲੱਗੇ ਹੋਏ ਹਨ ਉਥੇ ਕਟੋਰੇ ਟੰਗੀਏ, ਛੱਤਾਂ ’ਤੇ ਵੀ ਕਟੋਰੇ ਰੱਖ ਕੇ ਤੇ ਚੋਗਾ ਰੱਖਣਾ ਚਾਹੀਦਾ ਹੈ।

ਚੰਗੇ ਤੇ ਨੇਕ ਕਾਰਜ ਕਰਨ ਲਈ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ ਇਸ ਮੌਕੇ ਰਿਟਾਇਰਡ ਐੱਸਡੀਓ ਸ਼ਗਨ ਲਾਲ ਗੋਇਲ ਦਾ ਕਹਿਣਾ ਸੀ ਕਿ ਸਾਧ-ਸੰਗਤ ਚੰਗੇ ਤੇ ਨੇਕ ਕਾਰਜ ਕਰਨ ਲਈ ਪੱਬਾਂ ਭਾਰ ਹੈ ਤੇ ਦਿਨ ਰਾਤ ਦੀ ਪ੍ਰਵਾਹ ਨਾ ਕਰਦੇ ਹੋਏ ਸੇਵਾਦਾਰ ਮਾਨਵਤਾ ਦੀ ਸੇਵਾ ਕਰ ਰਹੇ ਹਨ ਇਸ ਲਈ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ ਥੋੜ੍ਹੀ ਹੈ।