ਪਿੰਡ ਬੱਧਨੀ ਕਲਾਂ ਵਿਖੇ ਪਵਿੱਤਰ ਅਵਤਾਰ ਮਹੀਨੇ ਸਬੰਧੀ ਬਲਾਕ ਪੱਧਰੀ ਨਾਮ ਚਰਚਾ ਹੋਈ, ਲੋੜਵੰਦਾਂ ਨੂੰ ਦਿੱਤਾ ਰਾਸ਼ਨ    

namechrcha

ਪਿੰਡ ਬੱਧਨੀ ਕਲਾਂ ਵਿਖੇ ਪਵਿੱਤਰ ਅਵਤਾਰ (Incarnation Month) ਮਹੀਨੇ ਸਬੰਧੀ ਬਲਾਕ ਪੱਧਰੀ ਨਾਮ ਚਰਚਾ ਹੋਈ, ਲੋੜਵੰਦਾਂ ਨੂੰ ਦਿੱਤਾ ਰਾਸ਼ਨ    

ਬੱਧਨੀ ਕਲਾਂ/ਅਜੀਤਵਾਲ (ਕਿਰਨ ਰੱਤੀ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ (Incarnation Month) ਦੀ ਬਲਕਾ ਪੱਧਰੀ ਨਾਮ ਚਰਚਾ ਬੱਧਨੀ ਕਲਾਂ ਵਿਖੇ 15 ਮੈਂਬਰ ਤਾਰਾ ਸਿੰਘ ਦੇ ਗ੍ਰਹਿ ਵਿਖੇ ਹੋਈ। ਜਿਸ ਵਿਚ ਬਲਾਕ ਬੁੱਟਰ ਬੱਧਨੀ ਦੇ ਪਿੰਡਾਂ ’ਚੋਂ ਸਾਧ-ਸੰਗਤ ਪਹੁੰਚੀ। ਇਸ ਮੌਕੇ ਕਵੀ ਰਾਜ ਵੀਰਾਂ ਨੇ ਸ਼ਬਦ ਬਾਣੀ ਕੀਤੀ। ਇਸ ਮੌਕੇ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਜਨਮ ਦੀ ਸਾਧ-ਸੰਗਤ ਨੂੰ ਵਧਾਈ ਦਿੰਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ 8ਵੀਂ ਸ਼ਾਹੀ ਚਿੱਠੀ ਸਾਧ-ਸੰਗਤ ਨੂੰ ਪਡ਼੍ਹ ਕੇ ਸੁਣਾਈ ਤੇ ਸਾਧ-ਸੰਗਤ ਨੇ ਹੱਥ ਖਡ਼੍ਹੇ ਕਰਕੇ ਏਕੇ ਵਿਚ ਰਹਿਣ ਦਾ ਪ੍ਰਣ ਕੀਤਾ।

138 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵਧ-ਚੜ੍ਹ ਕੇ ਕਰ ਰਹੀ ਹੈ ਸਾਧ-ਸੰਗਤ

ਇਸ ਤੋਂ ਬਾਅਦ ਸੁਭਾਸ਼ ਕੁਮਾਰ ਇੰਸਾਂ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਦੇ ਕਾਰਜਾਂ ਨੂੰ ਵਧ-ਚੜ੍ਹ ਕੇ ਕਰਨ ਲਈ ਸਾਧ-ਸੰਗਤ ਨੂੰ ਅਪੀਲ ਕੀਤੀ। ਸੱਚ ਕਹੂੰ ਨਾਲ ਗੱਲਬਾਤ ਕਰਦਿਆਂ ਬਲਾਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸੰਗਤ ਵੱਧ-ਚਡ਼੍ਹ ਕੇ ਕਰ ਰਹੀ ਅਤੇ ਹੁਣ ਤੱਕ ਅਸੀਂ 20 ਲੋੜਵੰਦਾਂ ਨੂੰ ਘਰ ਬਣਾ ਕੇ ਦਿੱਤੇ, 22 ਸਰੀਰਦਾਨ ਮੈਡੀਕਲ ਖੋਜਾਂ ਲਈ ਦਾਨ ਕੀਤੇ,13 ਲੋੜਵੰਦ ਮਰੀਜ਼ਾਂ ਦਾ ਇਲਾਜ ਕਰਵਾਇਆ ਤੇ ਹੋਰ ਬਹੁਤ ਸਾਰੇ ਮਾਨਵਤਾ ਭਲਾਈ ਦੇ ਕਾਰਜ ਸਾਧ ਸੰਗਤ ਵੱਲੋਂ ਨਿਰੰਤਰ ਕੀਤੇ ਜਾ ਰਹੇ ਹਨ।

ਨਾਮ ਚਰਚਾ ਦੇ ਅਖ਼ੀਰ ਵਿੱਚ ਕਮੇਟੀ ਮੈਂਬਰਾਂ ਨੇ ਸਾਧ-ਸੰਗਤ ਮੀਨੀਆਂ ਵੱਲੋਂ 5 ਲੋਡ਼ਵੰਦ ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ। ਇਸ ਮੌਕੇ 45 ਮੈਂਬਰ ਰਣਜੀਤ ਸਿੰਘ ਇੰਸਾਂ ਚੂਹੜਚੱਕ’ ਬਲਾਕ ਭੰਗੀਦਾਸ ਸੁਭਾਸ਼ ਕੁਮਾਰ ਇੰਸਾਂ, 15 ਮੈਂਬਰ ਤਾਰਾ ਸਿੰਘ ਇੰਸਾਂ,15 ਮੈਂਂਬਰ ਰਣਜੀਤ ਸਿੰਘ ਇੰਸਾਂ ਸੋਨੀ ਲੋਪੋ, 15 ਮੈਂਂਬਰ ਸਾਧੂ ਸਿੰਘ ਇੰਸਾਂ, 15 ਮੈਬਰ ਰਣਇੰਦਰ ਸਿੰਘ ਚੁਗਾਵਾਂ, 15 ਮੈਂਬਰ ਹਰਜਿੰਦਰ ਸਿੰਘ ਰਾਉਂਕੇ ਕਲਾਂ, ਭੰਗੀਦਾਸ ਗੁਰਜੰਟ ਸਿੰਘ ਇੰਸਾਂ ਰਾਉਕੇ ਕਲਾਂ, ਦਰਸ਼ਨ ਪਲਤਾ ਬੱਧਨੀ ਕਲਾਂ, ਸੁਜਾਨ ਭੈਣ ਮਨਜੀਤ ਕੌਰ ਇੰਸਾਂ ਬੱਧਨੀ ਕਲਾਂ, ਸੁਜਾਨ ਭੈਣ  ਕਮਲ ਇੰਸਾਂ ਬੱਧਨੀ ਕਲਾਂ, ਸੁਜਾਨ ਭੈਣ ਲਖਵੀਰ ਕੌਰ, ਕ੍ਰਿਸ਼ਨਾ ਇੰਸਾਂ ਮੱਦੋਕੇ ਸੁਜਾਨ ਭੈਣ, ਭਾਗ ਸਿੰਘ ਮੀਨੀਆਂ,ਤਰਸੇਮ ਮੀਨੀਆ ਜ਼ਿਲ੍ਹਾ ਜ਼ਿੰਮੇਵਾਰ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਤੋਂ ਇਲਾਵਾ ਪਿੰਡਾਂ ਸ਼ਹਿਰਾਂ ਦੇ ਭੰਗੀਦਾਸ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here