Naamcharcha Amloh: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਗਾਇਆ ਗੁਰੂ ਜੱਸ

Naamcharcha Amloh
ਅਮਲੋਹ :ਨਾਮ ਚਰਚਾ ਸੁਣਦੀ ਹੋਈ ਸਾਧ-ਸੰਗਤ। ਤਸਵੀਰਾਂ : ਅਨਿਲ ਲੁਟਾਵਾ

Naamcharcha Amloh: (ਅਨਿਲ ਲੁਟਾਵਾ) ਅਮਲੋਹ। ਬਲਾਕ ਅਮਲੋਹ ਦੀ ਬਲਾਕ ਪੱਧਰੀ ਨਾਮ ਚਰਚਾ ਪਿੰਡ ਅੰਨੀਆ ਵਿਖੇ ਹੋਈ। ਨਾਮ ਚਰਚਾ ਵਿੱਚ ਅਮਲੋਹ ਬਲਾਕ ਦੀ ਸਾਧ-ਸੰਗਤ ਵੱਡੀ ਗਿਣਤੀ ’ਚ ਪਹੁੰਚੀ। ਨਾਮ ਚਰਚਾ ਭੰਡਾਲ ਨੂੰ ਰੰਗ-ਬਿਰੰਗੀਆਂ ਝੰਡੀਆਂ, ਗੁਬਾਰਿਆਂ ਤੇ ਪ੍ਰੇਰਨਾਦਾਇਕ ਬੈਨਰਾਂ ਨਾਲ ਬਹੁਤ ਹੀ ਸੁਚੱਜੇ ਢੰਗ ਨਾਲ ਸਜਾਇਆ ਗਿਆ ਸੀ। ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਰਾਜਿੰਦਰ ਸਿੰਘ ਇੰਸਾਂ ਘੁੱਲੂਮਾਜਰਾ ਨੇ ਪਵਿੱਤਰ ਨਾਅਰਾ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਨਾਲ ਸ਼ੁਰੂ ਕੀਤੀ ਤੇ ਆਏ ਹੋਏ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਸੁਣਾਏ।

ਇਹ ਵੀ ਪੜ੍ਹੋ: UK News: ਯੂਕੇ ਦੀ ਸਾਧ-ਸੰਗਤ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਾਏ

ਨਾਮਚਰਚਾ ਦੌਰਾਨ ਰਾਜਿੰਦਰ ਸਿੰਘ ਘੁੱਲੂਮਾਜਰਾ ਨੇ ਡੇਰਾ ਸੱਚਾ ਸੌਦਾ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ 167 ਕਾਰਜਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਸਾਧ-ਸੰਗਤ ਨੂੰ ਪਰਮਾਰਥੀ ਕਾਰਜਾਂ ਲਈ ਪ੍ਰੇਰਿਤ ਕੀਤਾ। ਨਾਮ ਚਰਚਾ ਦੇ ਅੰਤ ’ਚ ਪੂਜਨੀਕ ਗੁਰੂ ਜੀ ਦੇ ਰਿਕਰਾਡਿਡ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਸਾਧ-ਸੰਗਤ ਵੱਲੋਂ ਪੂਜਨੀਕ ਗੁਰੂ ਜੀ ਨੂੰ ਸਜਦਾ ਕਰਦਿਆਂ ਮਾਨਵਤਾ ਦੀ ਭਲਾਈ ਹਿੱਤ ਸਿਮਰਨ ਕੀਤਾ। ਇਸ ਮੌਕੇ 85 ਮੈਂਬਰ ਨਿਰਮਲ ਸਿੰਘ ਇੰਸਾਂ,ਡਾ.ਕੁਲਜੀਵਨ ਟੰਡਨ ਤੇ ਅਮਲੋਹ ਬਲਾਕ ਦੀ ਬਲਾਕ ਕਮੇਟੀ, ਸਾਰੀਆਂ ਸੰਮਤੀਆਂ ਦੇ ਜਿੰਮੇਵਾਰ, ਸ਼ਾਹ ਸਤਿਨਾਮ ਜੀ ਗਰੀਨ ਐੱਸ ਦੇ ਮੈਂਬਰ ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਹਾਜ਼ਰ ਸੀ।