ਸਾਧ-ਸੰਗਤ ਨੇ ਮਾਨਵਤਾ ਭਲਾਈ ਕਾਰਜਾਂ ਨੂੰ ਵੱਧ-ਚੜ੍ਹ ਤੇ ਕਰਨ ਦਾ ਪ੍ਰਣ ਲਿਆ
ਚੰਡੀਗੜ੍ਹ (ਐਮ. ਕੇ ਸ਼ਾਇਨਾ)। ਬਲਾਕ ਚੰਡੀਗੜ੍ਹ ’ਚ ਐਤਵਾਰ ਨੂੰ ਬਲਾਕ ਪੱਧਰੀ ਨਾਮ ਚਰਚਾ ਕੀਤੀ ਗਈ। ਜਿਸ ’ਚ ਸਾਧ-ਸੰਗਤ ਦੀ ਸ਼ਰਧਾ, ਵਿਸ਼ਵਾਸ ਤੇ ਗੁਰੂ ਭਗਤੀ ਦਾ ਬੇਮਿਸਾਲ ਸੰਗਮ ਦੇਖਣ ਨੂੰ ਮਿਲਿਆ। ਨਾਮ ਚਰਚਾ ਦੌਰਾਨ 7 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਤੇ ਪੰਛੀ ਉਧਾਰ ਮੁਹਿੰਮ ਤਹਿਤ 275 ਤੋਂ ਵੱਧ ਕਟੋਰੇ ਵੰਡੇ ਗਏ। (Naamcharcha Chandigarh)
ਸਵੇਰੇ 9 ਵਜੇ ਤੋਂ 11 ਵਜੇ ਤੱਕ ਹੋਈ ਬਲਾਕ ਪੱਧਰੀ ਨਾਮ ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਵੱਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਇਲਾਹੀ ਨਾਅਰਾ ਲਾ ਕੇ ਕੀਤੀ ਗਈ। ਜਿਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਵੱਖ-ਵੱਖ ਭਗਤੀਮਈ ਸ਼ਬਦਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ ਤੇ ਪਵਿੱਤਰ ਗ੍ਰੰਥ ’ਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਜਿਸ ਨੂੰ ਸਾਧ-ਸੰਗਤ ਨੇ ਬਹੁਤ ਹੀ ਧਿਆਨਪੂਰਵਕ ਸੁਣਿਆ।
ਅੰਤ ’ਚ ਸਾਧ-ਸੰਗਤ ਨੇ 10 ਮਿੰਟਾਂ ਦਾ ਸਿਮਰਨ ਕੀਤਾ ਤੇ ਪ੍ਰਸ਼ਾਦ ਵੀ ਵੰਡਿਆ ਗਿਆ। ਨਾਮ ਚਰਚਾ ਦੌਰਾਨ ਮੌਜ਼ੂਦ ਸਾਧ-ਸੰਗਤ ਨੂੰ ਬਲਾਕ ਭੰਗੀਦਾਸ ਤੇ ਹੋਰ ਜਿੰਮੇਵਾਰਾਂ ਨੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ 139 ਮਾਨਵਤਾ ਭਲਾਈ ਕਾਰਜਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਬੇਜੁਬਾਨ ਪੰਛੀਆਂ ਦੀ ਸਾਰ ਲੈਂਦਿਆਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੀ ਪੰਛੀ ਉਧਾਰ ਮੁਹਿੰਮ ਨੂੰ ਅੱਗੇ ਵਧਾਉਂਦਿਆਂ 275 ਮਿੱਟੀ ਦੇ ਕਟੋਰੇ ਸਾਧ-ਸੰਗਤ ’ਚ ਮੁਫ਼ਤ ਵੰਡੇ ਗਏ। ਇਸ ਦੌਰਾਨ ਡੇਰਾ ਸ਼ਰਧਾਲੂਆਂ ਨੇ ਹੱਥ ਖੜੇ ਕਰਕੇ ਕਟੋਰਿਆਂ ’ਚ ਰੋਜ਼ਾਨਾ ਪਾਣੀ ਤੇ ਦਾਣਾ ਪਾਉਣ ਦਾ ਪ੍ਰਣ ਲਿਆ। ਨਾਮ ਚਰਚਾ ’ਚ ਵੱਡੀ ਗਿਣਤੀ ’ਚ ਬਲਾਕ ਚੰਡੀਗੜ੍ਹ ਤੇ ਆਸ-ਪਾਸ ਦੇ ਪਿੰਡਾਂ ਸ਼ਹਿਰਾਂ ਤੋਂ ਆਈ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ