ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਗਾਇਆ ਗੁਰੂ ਜੱਸ

Naamcharcha
ਸਮਾਣਾ : ਨਾਮ ਚਰਚਾ ਦੌਰਾਨ ਵੱਡੀ ਗਿਣਤੀ ’ਚ ਸ਼ਿਰਕਤ ਕਰਦੀ ਹੋਈ ਸਾਧ-ਸੰਗਤ। ਤਸਵੀਰ :ਸੁਨੀਲ ਚਾਵਲਾ

(ਸੁਨੀਲ ਚਾਵਲਾ) ਸਮਾਣਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਵਿਖੇ ਬਲਾਕ ਪੱਧਰੀ ਨਾਮ ਚਰਚਾ ਹੋਈ ਜਿਸ ਵਿਚ ਵੱਡੀ ਗਿਣਤੀ ’ਚ ਸਾਧ ਸੰਗਤ ਨੇ ਸ਼ਿਰਕਤ ਕੀਤੀ। (Naamcharcha)

ਇਹ ਵੀ ਪੜ੍ਹੋ : ਤੀਰਅੰਦਾਜ਼ ਪਰਨੀਤ ਕੌਰ ਤੇ ਕੋਚ ਸੁਰਿੰਦਰ ਸਿੰਘ ਰੰਧਾਵਾ ਦਾ ਭਰਵਾਂ ਸਵਾਗਤ

ਇਸ ਮੌਕੇ 85 ਮੈਂਬਰ ਬਾਵਾ ਸਿੰਘ ਇੰਸਾਂ ਨੇ ਸਾਧ ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਤੇ ਦੱਸਿਆ ਕਿ ਬਲਾਕ ਸਮਾਣਾ ਦੀ ਸਾਧ-ਸੰਗਤ ਮਾਨਵਤਾ ਭਲਾਈ ਦੇ ਕਰਾਜ ’ਚ ਹਮੇਸ਼ਾ ਹੀ ਮੋਹਰੀ ਰਹੀ ਹੈ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ਮੌਕੇ ਪੂਰੇ ਵਿਸ਼ਵ ’ਚ ਪੌਦਾ ਰੋਪਣ ਕੀਤਾ ਗਿਆ ਸੀ, ਜਿਹੜੇ ਪੌਦੇ ਸਾਧ-ਸੰਗਤ ਵੱਲੋਂ ਲਾਏ ਗਏ ਸਨ ਉਨ੍ਹਾਂ ਦੀ ਦੇਖਭਾਲ ਸਾਰਿਆਂ ਨੇ ਕਰਨੀ ਹੈ। (Naamcharcha)

ਉਨ੍ਹਾਂ ਕਿਹਾ ਕਿ ਸਾਧ ਸੰਗਤ ਨੇ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 159 ਕਾਰਜ ਵੱਧ ਚੜ੍ਹ ਕੇ ਕਰਨੇ ਹਨ। ਇਸ ਮੌਕੇ ਬਲਾਕ ਪ੍ਰੇਮੀ ਸੇਵਕ ਲਲਿਤ ਇੰਸਾਂ, 85 ਮੈਂਬਰ ਨਰੇਸ਼ ਇੰਸਾਂ, ਗੁਰਚਰਨ ਇੰਸਾਂ, ਸੰਦੀਪ ਇੰਸਾਂ, 85 ਮੈਂਬਰ ਭੈਣ ਪੂਜਾ ਇੰਸਾਂ, ਗੀਤਾ ਇੰਸਾਂ, ਨੀਲਮ ਇੰਸਾਂ, ਮਮਤਾ ਇੰਸਾਂ, ਸਮੂਹ ਪ੍ਰੇਮੀ ਸੇਵਕ, ਸਮੂਹ 15 ਮੈਂਬਰ,ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫ਼ੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਸਣੇ ਵੱਡੀ ਗਿਣਤੀ ’ਚ ਸਾਧ ਸੰਗਤ ਹਾਜ਼ਰ ਸੀ।