ਸਾਡੇ ਨਾਲ ਸ਼ਾਮਲ

Follow us

12.9 C
Chandigarh
Saturday, February 7, 2026
More
    Home Breaking News ਬਲਾਕ ਬਠਿੰਡਾ ਨ...

    ਬਲਾਕ ਬਠਿੰਡਾ ਨੇ ਪਵਿੱਤਰ ਐੱਮ.ਐੱਸ.ਜੀ ਅਵਤਾਰ ਮਹੀਨੇ ਅਤੇ ਨਵੇਂ ਸਾਲ ਦਾ ਮਾਨਵਤਾ ਭਲਾਈ ਕਾਰਜਾਂ ਨਾਲ ਕੀਤਾ ਆਗਾਜ਼

    Welcome MSG Bhandara Month
    ਬਠਿੰਡਾ: ਬਲਾਕ ਪੱਧਰੀ ਨਾਮ ਚਰਚਾ ਦੌਰਾਨ ਜ਼ਰੂਰਤਮੰਦਾਂ ਨੂੰ ਕੰਬਲ ਵੰਡਣ ਮੌਕੇ ਜਿੰਮੇਵਾਰ ਸੇਵਾਦਾਰ ਅਤੇ ਪਰਿਵਾਰਕ ਮੈਂਬਰ। ਤਸਵੀਰ : ਸੁਖਨਾਮ

    ਬਲਾਕ ਪੱਧਰੀ ਨਾਮ ਚਰਚਾ ’ਚ 25 ਜ਼ਰੂਰਤਮੰਦਾਂ ਨੂੰ ਦਿੱਤੇ ਕੰਬਲ

    (ਸੁਖਨਾਮ) ਬਠਿੰਡਾ। ਹਰ ਵਾਰ ਦੀ ਤਰ੍ਹਾਂ ਇਸ ਸਾਲ ਵੀ ਬਲਾਕ ਬਠਿੰਡਾ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਅਤੇ ਨਵੇਂ ਸਾਲ ਦਾ ਆਗਾਜ਼ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਕੀਤਾ ਗਿਆ ਜਿਸ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਸਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ਖੁਸ਼ੀ ’ਚ ਮਹਾਂਨਗਰ ਬਠਿੰਡਾ ਦੀ ਬਲਾਕ ਪੱਧਰੀ ਨਾਮ ਚਰਚਾ ਐੱਮ.ਐੱਸ.ਜੀ. ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਮਲੋਟ ਰੋਡ ਵਿਖੇ ਬੜੀ ਧੂਮ-ਧਾਮ ਨਾਲ ਕੀਤੀ ਗਈ। Welcome MSG Bhandara Month

    ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਸਬੰਧੀ ਦਿੱਤੀ ਜਾਣਕਾਰੀ

    ਇਸ ਮੌਕੇ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਕਵੀਰਾਜ ਵੀਰਾਂ ਵੱਲੋਂ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੇ ਸਬੰਧ ’ਚ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਨਾਮ ਚਰਚਾ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ। ਇਸ ਮੌਕੇ 85 ਮੈਂਬਰ ਪੰਜਾਬ ਗੁਰਮੇਲ ਸਿੰਘ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦੀ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਇਲਾਹੀ ਨਾਅਰਾ ਲਗਾ ਕਿ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ 161 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਨ੍ਹਾਂ ਸਾਧ ਸੰਗਤ ਨੂੰ ਅੱਗੇ ਤੋਂ ਵੀ ਵੱਧ ਚੜ੍ਹ ਕੇ ਇਨ੍ਹਾਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। (Welcome MSG Bhandara Month)

    ਇਹ ਵੀ ਪੜ੍ਹੋ : ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਬਲਾਕ ਪੱਧਰੀ ਨਾਮ ਚਰਚਾ

    ਉਨ੍ਹਾਂ ਕਿਹਾ ਕਿ ਅੱਜ ਬਹੁਤ ਹੀ ਪਵਿੱਤਰ ਐੱਮ.ਐੱਸ.ਜੀ. ਅਵਤਾਰ ਮਹੀਨੇ ਦਾ ਪਹਿਲਾ ਦਿਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੈ ਇਸ ਲਈ ਸਾਧ ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ ਜਿਸ ਵਿਚ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ ਅਤੇ 85 ਮੈਂਬਰ ਰਜਿੰਦਰ ਗੋਇਲ ਇੰਸਾਂ ਰਾਜੂ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏ ਹਨ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ।

    ਸਾਧ-ਸੰਗਤ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦੇਵੇਗੀ

    ਉਨ੍ਹਾਂ ਕਿਹਾ ਕਿ ਸਾਧ-ਸੰਗਤ ਦੇ ਸਹਿਯੋਗ ਨਾਲ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ। ਉਨ੍ਹਾਂ ਸਾਧ-ਸੰਗਤ ਨੂੰ ਵੱਧ ਤੋਂ ਸੇਵਾ ਅਤੇ ਸਿਮਰਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਐੱਮ.ਐੱਸ.ਜੀ. ਆਈ ਵਿੰਗ ਦੇ ਸੇਵਾਦਾਰ ਕੁਨਾਲ ਇੰਸਾਂ ਨੇ ਵੀ ਸਾਧ-ਸੰਗਤ ਨੂੰ ਸੋਸ਼ਲ ਮੀਡੀਆ ਬਾਰੇ ਜਾਗਰੂਕ ਕੀਤਾ। ਪਿਛਲੇ ਦਿਨੀਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੇ ਸ਼ਾਹੀ ਪੱਤਰ ਨੂੰ ਵੀ ਸਾਧ-ਸੰਗਤ ਨੂੰ ਸੁਣਾਇਆ ਗਿਆ।

    ਨਾਮ ਚਰਚਾ ਵਿਚ ਸਾਧ-ਸੰਗਤ ਦੇ ਵੱਡੀ ਗਿਣਤੀ ’ਚ ਪਹੁੰਚਣ ’ਤੇ ਬਲਾਕ ਪ੍ਰੇਮੀ ਸੇਵਕ ਇੰਜ. ਗੁਰਤੇਜ ਸਿੰਘ ਇੰਸਾਂ ਨੇ ਪਵਿੱਤਰ ਨਾਅਰਾ ਲਾ ਕੇ ਧੰਨਵਾਦ ਕੀਤਾ। ਮੌਕੇ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ, ਰਜਿੰਦਰ ਗੋਇਲ ਰਾਜੂ ਇੰਸਾਂ, ਵਿਕਾਸ ਇੰਸਾਂ, 85 ਮੈਂਬਰ ਪੰਜਾਬ ਭੈਣਾਂ ਊਸ਼ਾ ਇੰਸਾਂ, ਮਾਧਵੀ ਇੰਸਾਂ, ਅਮਰਜੀਤ ਇੰਸਾਂ, ਮੀਨੂੰ ਇੰਸਾਂ, ਜਸਵੰਤ ਇੰਸਾਂ, ਵੀਨਾ ਇੰਸਾਂ ਅਤੇ ਵੱਖ-ਵੱਖ ਏਰੀਆ ਦੀਆਂ ਪ੍ਰੇਮੀ ਸੰਮਤੀਆਂ, ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ, ਸੇਵਾਦਾਰ ਅਤੇ ਵੱਡੀ ਗਿਣਤੀ ਸਾਧ-ਸੰਗਤ ਹਾਜ਼ਰ ਸੀ।

    LEAVE A REPLY

    Please enter your comment!
    Please enter your name here