ਕੈਲਗਰੀ ‘ਚ ਬਰਫੀਲੇ ਤੂਫ਼ਾਨ ਦਾ ਹਮਲਾ

ਕਈ ਵਹੀਕਲ ਸਲਿੱਪ ਹੋ ਕੇ ਸੜਕੋਂ ਲੱਥੇ। ਘਰਾਂ ਅੱਗੇ ਗੋਡੇ ਗੋਡੇ ਬਰਫ ਚੜੀ

ਕੈਲਗਰੀ (ਕੈਨੇਡਾ) ਜੀਵਨ ਰਾਮਗੜ੍। ਲੰਘੀ ਰਾਤ ਕੈਨੇਡਾ ਦੇ ਕਈ ਸ਼ਹਿਰਾਂ ਨੂੰ ਬਰਫ ਦੇ ਤੂਫਾਨ ਨੇ ਆਪਣੀ ਲਪੇਟ ਚ ਲੈ ਲਿਆ। ਬੇਸ਼ੱਕ ਕ੍ਰਿਸਮਸ ਦੇ ਦਿਨਾਂ ਚ ਬਰਫਬਾਰੀ ਨੂੰ ਇਥੋਂ ਦੇ ਜੰਮਪਲ ਵਾਸੀ ਸ਼ੁਭ ਮੰਨਦੇ ਹਨ ਪ੍ਰੰਤੂ ਲੰਘੀ ਰਾਤ ਦੇ ਬਰਫੀਲੇ ਤੂਫਾਨ ਨੇ ਜਿੰਦਗੀ ਨੂੰ ਇੱਕ ਵਾਰ ਪੱਟੜੀ ਤੋਂ ਉਤਾਰ ਕੇ ਰੱਖ ਦਿੱਤਾ।

Blizzard Attack Calgary

ਕੈਲਗਰੀ ਵਿਖੇ 70 ਤੋਂ 80 ਸੈਂਟੀਮੀਟਰ ਹੋਈ ਬਰਫਬਾਰੀ ਕਾਰਨ ਇਥੋਂ ਦੀਆਂ ਸੜਕਾਂ , ਗਲੀਆਂ, ਘਰਾਂ ਦੀਆਂ ਛੱਤਾਂ, ਦਰਖਤ ਆਦਿ ਸਭ ਬਰਫ ਨੇ ਢੱਕ ਲਏ। ਕਈ ਰਿਹਾਇਸ਼ੀ ਖੇਤਰਾਂ ਚ ਬਰਫ ਗੋਡੇ ਗੋਡੇ ਚੜ ਗਈ। ਸੜਕਾਂ ਤੇ ਸਲਿਪਰੀ ਹੋਣ ਕਾਰਨ ਕਈ ਕਾਰਾਂ ਤੇ ਹੋਰ ਵਹੀਕਲ ਤਿਲਕ ਕੇ ਡਿੱਚ (ਸੜਕਾਂ ਦੇ ਆਸ ਪਾਸ ਦੀਆਂ ਡੂੰਘੀਆਂ ਥਾਵਾਂ) ਚ ਜਾ ਪਏ। ਕਈ ਕਾਰਾਂ ਚੌਰਾਹਿਆ ਚ ਸਲਿਪਰੀ ਕਾਰਨ ਫਸ ਗਈਆਂ। ਕੈਲਗਰੀ ਪੁਲਿਸ ਅਨੁਸਾਰ 70 ਤੋਂ ਵੱਧ ਬਰਫ ਦੇ ਤੂਫਾਨ ਕਾਰਨ ਹਾਦਸੇ ਵਾਪਰੇ ਹਨ ਜਿਸ ਚ ਖੁਸ਼ਕਿਸਮਤੀ ਨਾਲ ਜਾਨੀ ਬਚਾਅ ਰਿਹਾ। ਬਹੁਤ ਸਾਰੇ ਲੋਕ ਘਰਾਂ ਤੋਂ ਕੰਮ ਤੇ ਨਹੀਂ ਜ਼ਾ ਸਕੇ, ਕਿਉਂਕਿ ਗਲੀਆਂ ਚ ਬਰਫ ਜਿਆਦਾ ਹੋਣ ਕਾਰਨ ਗੱਡੀਆਂ ਚੱਲ ਨਹੀਂ ਸਕੀਆਂ।

ਸਥਾਨਕ ਵਾਸੀ ਨਰਿੰਦਰ ਸਿੰਘ ਰੰਧਾਵਾ, ਜਸਪ੍ਰੀਤ ਸਿੰਘ, ਸੰਦੀਪ ਪੁੰਜ ਨੇ ਦੱਸਿਆ ਕਿ ਇਸ ਭਾਰੀ ਬਰਫਬਾਰੀ ਦੀ ਸੂਚਨਾ ਬੇਸ਼ੱਕ ਵਾਤਾਵਰਨ ਵਿਭਾਗ ਨੇ ਪਹਿਲਾਂ ਹੀ ਦੇ ਦਿੱਤੀ ਸੀ ਪਰੰਤੂ ਫਿਰ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰਾਂ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਮੈਡੀਸਨ ਹੈਟ, ਵਿੰਨੀਪੈਗ, ਮੂਸ ਜਾਅ, ਐਡਮੰਟਨ, ਬਰੈਂਡਨ, ਸਸਕਾਟੋਨ ਨੌਰਥ ਬੇਅ, ਥੰਡਰ ਬੇਅ, ਉਪਸਲਾ ਆਦਿ ਵਿਖੇ ਵੀ ਭਾਰੀ ਬਰਫਬਾਰੀ ਹੋਈ ਅਤੇ ਤਾਪਮਾਨ ਮਾਈਨਸ 30 ਡਿਗਰੀ ਤੋਂ ਥੱਲੇ ਚਲਾ ਗਿਆ।Blizzard Attack Calgary ਕੈਨੇਡਾ ਦੇ ਕੈਲਗਰੀ ਵਿਖੇ ਬਰਫੀਲੇ ਤੂਫਾਨ ਦੇ ਵੱਖ ਵੱਖ ਦ੍ਰਿਸ਼। ਤਸਵੀਰਾਂ- ਜੀਵਨ ਰਾਮਗੜ੍ਹ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.