ਧਮਾਕਿਆਂ ‘ਚ 200 ਤੋਂ ਜ਼ਿਆਦਾ ਹੋਏ ਜ਼ਖਮੀ
ਕੋਲੰਬੋ, ਏਜੰਸੀ। ਸ੍ਰੀਲੰਕਾ ‘ਚ ਐਤਵਾਰ ਨੂੰ ਈਸਟਰ ਦੇ ਮੌਕੇ ‘ਤੇ ਰਾਜਧਾਨੀ ਕੋਲੰਬੋ ਦੀ ਇੱਕ ਚਰਚ ਸਮੇਤ ਕੁੱਲ ਤਿੰਨ ਚਰਚ ‘ਚ ਹੋਏ ਸੀਰੀਅਲ ਬਲਾਸਟ ‘ਚ ਲਗਭਗ 45 ਜਣਿਆਂ ਦੀ ਮੌਤ ਹੋ ਗਈ ਜਦਕਿ 200 ਤੋਂ ਜ਼ਿਆਦਾ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਤਿੰਨ ਹੋਟਲਾਂ ‘ਚ ਵੀ ਬਲਾਸਟ ਦੀ ਖਬਰ ਹੈ। ਸ੍ਰੀਲੰਕਾ ਪੁਲਿਸ ਅਨੁਸਾਰ 45 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾ ਨੈਸ਼ਨਲ ਹਾਸਪਿਟਲ ਨੇ 200 ਤੋਂ ਜ਼ਿਆਦਾ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਹੈ। (Blasts)
ਰਿਪੋਰਟਸ ਅਨੁਸਾਰ ਪਹਿਲਾ ਧਮਾਕਾ ਕੋਲੰਬੋ ‘ਚ ਸਥਿਤ ਸੇਂਟ ਏਂਥਨੀ ਚਰਚ ‘ਚ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 8: 45 ‘ਤੇ ਹੋਇਆ, ਇਸ ਤੋਂ ਬਾਅਦ ਨੇਗੋਂਬੋ ਦੇ ਕਤੁਵਪਿਤੀਆ ‘ਚ ਸਥਿਤ ਸੇਂਟ ਸੇਬੇਸਟੀਅਨ ਚਰਚ ਅਤੇ ਬੱਟੀਕਲੋਆ ਸਥਿਤ ਇੱਕ ਚਰਚ ‘ਚ ਧਮਾਕੇ ਹੋਏ। ਇਸ ਤੋਂ ਇਲਾਵਾ ਕੋਲੰਬੋ ‘ਚ ਸ਼ਾਂਗਰੀ ਲਾ ਹੋਟਲ, ਕਿੰਗਸਬਰੀ ਹੋਟਲ ਅਤੇ ਸਿਨਮਨ ਗ੍ਰਾਂਡ ਹੋਟਲ ‘ਚ ਵੀ ਧਮਾਕੇ ਹੋਏ। ਇਸੇ ਦਰਮਿਆਨ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਥਿਤੀ ‘ਤੇ ਨਜ਼ਰ ਰੱਖਣ ਦੀ ਗੱਲ ਆਖੀ। ਉਹਨਾਂ ਕੋਲੰਬੋ ‘ਚ ਸਥਿਤ ਭਾਰਤੀ ਹਾਈ ਕਮਿਸ਼ਨਰ ਨਾਲ ਲਗਾਤਾਰ ਸੰਪਰਕ ‘ਚ ਹੋਣ ਦੀ ਗੱਲ ਆਖੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।