ਕਾੱਲੀ ਫਲਾਵਰ ਚੀਜ

ਕਾੱਲੀ ਫਲਾਵਰ ਚੀਜ

ਸਮੱਗਰੀ: ਫੁੱਲ ਗੋਭੀ-1 (ਫੁੱਲ ਕੱਟੇ ਹੋਏ), ਮੱਖਣ-50 ਗ੍ਰਾਮ, ਜੀਰਾ-1/2 ਟੀ ਸਪੂਨ, ਮਿਰਚ ਪਾਊਡਰ-1/2 ਟੀ ਸਪੂਨ, ਦੁੱਧ 500 ਮਿਲੀ, ਆਟਾ 50 ਗ੍ਰਾਮ, ਚੇਡਰ ਚੀਜ-1 ਕੱਪ (ਕੱਦੂਕਸ਼ ਕੀਤਾ), ਨਮਕ: ਸਵਾਦ ਅਨੁਸਾਰ, ਸਫੈਦ ਮਿਰਚ-1/4 ਟੀ ਸਪੂਨ (ਕੁੱਟੀ ਹੋਈ), ਹਰੀ ਮਿਰਚ-1 (ਬਾਰੀਕ ਕੱਟੀ)

ਤਰੀਕਾ: ਓਵਨ ਨੂੰ 180 ਡਿਗਰੀ ’ਤੇ ਪ੍ਰੀਹੀਟ ਕਰ ਲਓ ਫੁੱਲ ਗੋਭੀ ਨੂੰ ਪੰਜ ਤੋਂ ਸੱਤ ਮਿੰਟ ਤੱਕ ਉਬਾਲ ਲਓ ਅਤੇ ਪਾਣੀ ’ਚੋਂ ਕੱਢ ਕੇ ਵੱਖ ਰੱਖ ਦਿਓ ਸੌਸ ਜਾਂ ਗ੍ਰੇਵੀ ਬਣਾਉਣ ਲਈ ਇੱਕ ਪੈਨ ’ਚ ਮੱਖਣ, ਜ਼ੀਰਾ ਤੇ ਮਿਰਚ ਪਾਊਡਰ ਪਾ ਕੇ ਦੋ ਸਕਿੰਟ ਤੱਕ ਭੁੰਨ੍ਹ ਲਓ ਫਿਰ ਇਸ ’ਚ ਥੋੜ੍ਹਾ ਦੁੱਧ ਅਤੇ ਆਟਾ ਪਾ ਕੇ ਲਗਾਤਾਰ ਹਿਲਾਉਂਦੇ ਹੋਏ ਦੋ ਮਿੰਟਾਂ ਤੱਕ ਇਸ ਨੂੰ ਹੋਰ ਪਕਾ ਲਓ ਇਸ ਤੋਂ ਬਾਅਦ ਇਸ ’ਚ ਨਮਕ ਅਤੇ ਸਫੈਦ ਮਿਰਚ ਪਾ ਕੇ ਮਿਕਸ ਕਰ ਲਓ ਫਿਰ ਚੀਜ਼ ਪਾਓ ਅਤੇ ਇੱਕ ਮਿੰਟ ਤੱਕ ਹਿਲਾਉਂਦੇ ਹੋਏ ਪਕਾ ਲਓ ਥੋੜ੍ਹੀ ਸੌਸ ਬੇਕਿੰਗ ਟੇ੍ਰ ’ਚ ਪਾਓ ਇਸ ਤੋਂ ਬਾਅਦ ਉੱਪਰੋਂ ਫੁੱਲ ਗੋਭੀ ਦੇ ਪੀਸ ਰੱਖ ਦਿਓ ਫਿਰ ਬਾਕੀ ਬਚੀ ਸੌਸ, ਚੀਜ ਅਤੇ ਹਰੀ ਮਿਰਚ ਪਾ ਕੇ ਲਗਭਗ 20 ਮਿੰਟ ਤੱਕ ਬੇਕ ਕਰ ਲਓ ਇਸ ਨੂੰ ਸਰਵਿੰਗ ਬਾਊਲ ’ਚ ਕੱਢੋ ਤੇ ਗਰਮਾ-ਗਰਮ ਸਰਵ ਕਰੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.