ਭਾਜਪਾ ਦੀ ਦੱਖਣ ਭਾਰਤੀ ਮੁਹਿੰਮ
ਗਰੇਟਰ ਹੈਦਰਾਬਾਦ ਨਗਰ ਨਿਗਮ ਚੋਣਾਂ ‘ਚ 48 ਸੀਟਾਂ ਜਿੱਤ ਕੇ ਭਾਜਪਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਚੋਣ ਰਣਨੀਤੀ ‘ਚ ਪੂਰੀ ਤਰ੍ਹਾਂ ਮੁਹਾਰਤ ਹਾਸਲ ਕਰ ਚੁੱਕੀ ਹੈ ਸਿਰਫ ਦੋ ਵਿਧਾਇਕਾਂ ਵਾਲੀ ਭਾਜਪਾ ਨੇ ਬਹੁਮਤ ਨਾਲ ਸਰਕਾਰ ਚਲਾ ਰਹੀ ਟੀਆਰਐਸ ਨੂੰ ਚਿੱਤ ਕਰ ਦਿੱਤਾ ਹੈ ਪਿਛਲੀਆਂ ਚੋਣਾਂ ‘ਚ ਭਾਜਪਾ ਕੋਲ ਸਿਰਫ 4 ਸੀਟਾਂ ਸਨ ਪਾਰਟੀ ਨੂੰ ਪਿਛਲੀਆਂ ਚੋਣਾਂ ਦੇ ਮੁਕਾਬਲੇ 11 ਗੁਣਾਂ ਵੱਧ ਸੀਟਾਂ ਮਿਲੀਆਂ ਹਨ ਦੂਜੇ ਪਾਸੇ ਅਸਦੂਦੀਨ ਓਵੈਸੀ ਦੀ ਪਾਰਟੀ ਏਆਈਐਮਆਈਐਮ ਪਿਛਲੇ ਸਮੇਂ ਵਾਂਗ ਹੀ ਆਪਣੀਆਂ 44 ਸੀਟਾਂ ਬਚਾਉਣ ‘ਚ ਕਾਮਯਾਬ ਰਹੀ ਹੈ
ਪਰ ਓਵੈਸੀ ਦੀ ਪਾਰਟੀ ਦਾ ਪ੍ਰਦਰਸ਼ਨ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੀ ਫਿਰਕੂ ਬਿਆਨਬਾਜ਼ੀ ਤੇ ਟਕਰਾਅ ਵਾਲੀ ਰਾਜਨੀਤੀ ਕਾਰਨ ਪੁਰਾਣੇ ਹੈਦਰਾਬਾਦ ਤੋਂ ਅੱਗੇ ਨਹੀਂ ਵਧ ਸਕੇ ਭਾਜਪਾ ਦੀਆਂ ਸੀਟਾਂ ‘ਚ ਵਾਧਾ ਓਵੈਸੀ ਲਈ ਕਾਫੀ ਵੱਡੀ ਚੁਣੌਤੀ ਹੈ ਤੇ ਅੱਗੇ 2023 ‘ਚ ਵਿਧਾਨ ਸਭਾ ਚੋਣਾਂ ਦਾ ਮੈਦਾਨ ਤਿਆਰ ਹੈ ਓਵੈਸੀ ਨੂੰ ਇਹ ਤਾਂ ਸਮਝਣਾ ਹੀ ਪਵੇਗਾ ਕਿ ਉਹ ਧਰਮ ਦੇ ਨਾਂਅ ‘ਤੇ ਟਕਰਾਅ ਭਰੀ ਰਾਜਨੀਤੀ ਕਰਕੇ ਆਮ ਜਨਤਾ ਦਾ ਦਿਲ ਨਹੀਂ ਜਿੱਤ ਸਕਦੇ ਇੱਥੇ ਇਹ ਵੀ ਜ਼ਰੂਰੀ ਹੈ ਕਿ ਭਾਜਪਾ ਨੂੰ ਇੱਥੇ ਧਾਰਮਿਕ ਮੁੱਦਿਆਂ ਤੋਂ ਨਿਰਲੇਪ ਹੋ ਕੇ ਆਪਣੇ ‘ਸਭ ਲਈ ਵਿਕਾਸ’ ਵਾਲੇ ਨਾਅਰੇ ‘ਤੇ ਕੰਮ ਕਰਨਾ ਪਵੇਗਾ
ਕਿਉਂਕਿ ਸੂਬੇ ‘ਚ ਸੱਤਾਧਾਰੀ ਪਾਰਟੀ ਤੇਲੰਗਾਨਾ ਰਾਸ਼ਟਰੀ ਪਾਰਟੀ (ਟੀਆਰਐਸ) ਅਜੇ ਵੀ ਸਭ ਤੋਂ ਵੱਡੀ ਪਾਰਟੀ ਹੈ ਤੇ ਨਿਗਮ ‘ਚ ਆਪਣਾ ਮੇਅਰ ਬਣਾਵੇਗੀ ਉਂਜ ਟੀਆਰਐਸ ਲਈ ਇਹ ਚੋਣਾਂ ਬੜਾ ਵੱਡਾ ਸਬਕ ਹੈ ਹੈਦਰਾਬਾਦ ਵਾਲਿਆਂ ਨੇ ਸੱਤਾਧਾਰੀ ਪਾਰਟੀ ਨੂੰ ਸਬਕ ਸਿਖਾ ਦਿੱਤਾ ਹੈ ਮੁੱਖ ਮੰਤਰੀ ਚੰਦਰ ਸ਼ੇਖਰ ਰਾਓ ਪਿਛਲੇ 6 ਸਾਲਾਂ ਤੋਂ ਲਗਾਤਾਰ ਸੂਬੇ ਦੀ ਸੱਤਾ ਸੰਭਾਲ ਰਹੇ ਹਨ ਪਰ ਹੈਦਰਾਬਾਦ ਵਰਗਾ ਸ਼ਹਿਰ ਜੋ ਦੁਨੀਆ ਦੇ ਨਕਸ਼ੇ ‘ਤੇ ਆਪਣੀਆਂ ਕਈ ਖੂਬੀਆਂ ਲਈ ਚਰਚਾ ‘ਚ ਰਹਿੰਦਾ ਹੈ,
ਬੁਨਿਆਦੀ ਸਹੂਲਤਾਂ ਪੱਖੋਂ ਕਮਜ਼ੋਰ ਹੋ ਗਿਆ ਹੈ ਇਸ ਵਾਰ ਮਾਨਸੂਨ ਦੌਰਾਨ ਪੂਰਾ ਸ਼ਹਿਰ ਦੋ ਵਾਰ ਡੁੱਬ ਗਿਆ ਹਾਲਾਂਕਿ ਸ਼ਹਿਰੀ ਵਿਕਾਸ ਵਿਭਾਗ ਦੀ ਕਮਾਨ ਵੀ ਮੁੱਖ ਮੰਤਰੀ ਦੇ ਬੇਟੇ ਕੇ. ਟੀ. ਰਾਓ ਸੰਭਾਲ ਰਹੇ ਹਨ ਚੋਣਾਂ ‘ਚ ਲੋਕਾਂ ਨੇ ਟੀਆਰਐਸ ‘ਤੇ ਗੁੱਸਾ ਜ਼ਰੂਰ ਕੱਢਿਆ ਹੈ ਪਿਛਲੇ ਮਹੀਨੇ ਹੋਈਆਂ ਉਪ ਚੋਣਾਂ ‘ਚ ਆਪਣੀ ਗੜ੍ਹ ਮੰਨੀ ਜਾਣ ਵਾਲੀ ਵਿਧਾਨ ਸਭਾ ਸੀਟ ਦਾਬੁਕ ਵੀ ਗੁਆ ਚੁੱਕੀ ਹੈ ਟੀਆਰਐਸ ਨੂੰ ਪੂਰੀ ਸ਼ਿੱਦਤ ਨਾਲ ਹਾਰ ਦੀ ਸਮੀਖਿਆ ਕਰਨ ਦੀ ਜ਼ਰੂਰਤ ਹੈ ਹੈਦਰਾਬਾਦ ਦੀਆਂ ਨਿਗਮ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾਂਦਾ ਹੈ ਇਸ ਦੱਖਣੀ ਰਾਜ ਦੀ ਸਿਆਸਤ ‘ਚ ਇਹ ਬੜੀ ਵੱਡੀ ਤਬਦੀਲੀ ਹੈ ਜਿਸ ਦਾ ਅਸਰ ਆਉਂਦੇ ਸਮੇਂ ‘ਤੇ ਪੈਣਾ ਸੁਭਾਵਿਕ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.