ਜਲੰਧਰ ਤੋਂ ਭਾਜਪਾ ਵੱਡੀ ਲੀਡ ਨਾਲ ਜਿੱਤ ਹਾਸਲ ਕਰੇਗੀ : ਪੂਨੀਆ

Jalandhar Election

ਜ਼ਿਲ੍ਹੇ ਤੋਂ ਵੱਡੀ ਗਿਣਤੀ ਵਰਕਰਾਂ ਨਾਲ ਜਲੰਧਰ ਚੋਣ ਪ੍ਰਚਾਰ ਲਈ ਜਾਣਗੇ

(ਨਰੇਸ਼ ਕੁਮਾਰ) ਸੰਗਰੂਰ। ਆਉਣ ਵਾਲੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ (Jalandhar Election) ਭਾਜਪਾ ਵੱਡੀ ਲੀਡ ਨਾਲ ਜਿੱਤੇਗੀ। ਇਹ ਪ੍ਰਗਟਾਵਾ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਸਤਵੰਤ ਸਿੰਘ ਪੂਨੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੂਨੀਆ ਨੇ ਕਿਹਾ ਕਿ ਜ਼ਿਮਨੀ ਚੋਣ ਵਿੱਚ ਬੇਸ਼ੱਕ ਸਾਰੀਆਂ ਪਾਰਟੀਆਂ ਵੱਡੇ ਪੱਧਰ ’ਤੇ ਆਪਣੀ ਜ਼ੋਰ ਅਜਮਾਈ ਕਰ ਰਹੀਆਂ ਹਨ ਪਰ ਇਸ ਵਾਰ ਭਾਜਪਾ ਜ਼ਬਰਦਸਤ ਪ੍ਰਦਰਸ਼ਨ ਕਰੇਗੀ।

ਉਹਨਾਂ ਕਿਹਾ ਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਤੋਂ ਮੋਹ ਭੰਗ ਹੋ ਗਿਆ ਹੈ ਜਿਸ ਦਾ ਪਤਾ ਇਸ ਸੀਟ ’ਤੇ ਨਤੀਜੇ ਤੋਂ ਲੱਗ ਜਾਵੇਗਾ। (Jalandhar Election) ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਪੰਜਾਬ ਵਿਚੋਂ ਸਿਆਸੀ ਅਧਾਰ ਖ਼ਤਮ ਹੋ ਗਿਆ ਹੈ। ਪੂਨੀਆ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ 1 ਦੇ ਵਰਕਰਾਂ ਦੀਆਂ ਡਿਊਟੀਆਂ ਜਲੰਧਰ ਲੱਗੀਆਂ ਨੇ ਜਿਸ ਕਾਰਨ ਉਹ ਜ਼ਿਲ੍ਹਾ ਸੰਗਰੂਰ 1 ਦੇ ਆਗੂਆਂ ਦੇ ਵੱਡੇ ਜਥੇ ਨਾਲ ਜਲੰਧਰ ਚੋਣ ਪ੍ਰਚਾਰ ਕਰਨਗੇ ਅਤੇ ਭਾਜਪਾ ਦੀਆਂ ਨੀਤੀਆਂ ਨੂੰ ਘਰ-ਘਰ ਪਹੁਚਾਉਣਗੇ। ਇਸ ਮੌਕੇ ਉਹਨਾਂ ਦੇ ਨਾਲ ਜੋਗੀ ਰਾਮ ਸਾਹਨੀ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ, ਸੀਨੀਅਰ ਭਾਜਪਾ ਆਗੂ ਪਵਨ ਗਰਗ, ਵੋਨਿਦ ਕੁਮਾਰ ਬੋਦੀ ਨਗਰ ਕੌਂਸਲਰ, ਗੁਰਸੇਵਕ ਸਿੰਘ ਕਾਕੂ, ਦਫ਼ਤਰ ਸਕੱਤਰ ਮਾਸਟਰ ਸੁਰਿੰਦਰਪਾਲ, ਆਵਾ ਸਿੰਘ ਤੋਂ ਇਲਾਵਾ ਹੋਰ ਵੀ ਆਗੂ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here