ਕਿਹਾ, ਭਾਜਪਾ ਪੰਜ ਸਾਲ ’ਚ ਪੰਜਾਬ ਨੂੰ ਕਰੇਗੀ ਪੂਰੀ ਤਰਾਂ ਨਸ਼ਾ ਮੁਕਤ, (Amit Shah)
- ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥਾਂ ਵਿੱਚ ਸੁਰੱਖਿਆਤ ਨਹੀਂ ਹੈ: ਸ਼ਾਹ
(ਸੱਚ ਕਹੂੰ ਨਿਊਜ਼) ਲੁਧਿਆਣਾ। ਅੱਜ ਲੁਧਿਆਣਾ ਦੇ ਦਰੇਸੀ ਗਰਾਉਂਡ ’ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਵਲੋਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੇ ਹੱਕ ਵਿੱਚ ਰੈਲੀ ਕੀਤੀ ਗਈ। ਉਹਨਾਂ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਨੂੰ ਨਿਰੋਗ ਦੇ ਖੁਸ਼ਹਾਲ ਸੂਬਾ ਬਣਾਉਣ ਦੀ ਗੱਲ ਕਹਿੰਦੇ ਹੋਏ ਕਿਹਾ ਕਿ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥਾਂ ਵਿੱਚ ਸੁਰੱਖਿਆਤ ਨਹੀਂ ਹੈ। ਉਨਾਂ ਕਿਹਾ ਕਿ ਜੇ ਪੰਜਾਬ ’ਚ ਦੁਬਾਰਾ ਵਿਰੋਧੀ ਆਏ ਤਾਂ ਫਿਰ ਤੋਂ ਅੱਤਵਾਦ ਜਿੰਦਾ ਹੋ ਜਾਵੇਗਾ।
ਕੇਜਰੀਵਾਲ ਸਿਰਫ ਅਤੇ ਸਿਰਫ ਵੋਟਾਂ ਦੀ ਗੱਲ ਕਰਦਾ ਹੈ Amit Shah
ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਸਰਹੱਦੀ ਸੂਬਾ ਹੈ, ਇਸ ਨੂੰ ਅਜਿਹੀ ਸਰਕਾਰ ਦੀ ਲੋੜ ਹੈ, ਜਿਹੜੀ ਪੂਰੀ ਤਰਾਂ ਇਸ ਦੀ ਸੁਰੱਖਿਆ ਕਰੇ। ਕੋਈ ਅਸਥਿਰ ਸਰਕਾਰ ਪੰਜਾਬ ਦੀ ਸੁਰੱਖਿਆ ਨਹੀਂ ਕਰ ਸਕਦੀ। ਸ਼ਾਹ ਨੇ ਕਿਹਾ ਕਿ ਇਥੇ ਕੋਈ ਕਾਮੇਡੀ ਫਿਲਮ ਨਹੀਂ ਸਗੋਂ ਦੇਸ਼ ਚਲਾਉਣ ਦੀ ਗੱਲ ਹੈ। ਉਨਾਂ ਕਿਹਾ ਕਿ ਕੇਜਰੀਵਾਲ ਸਿਰਫ ਅਤੇ ਸਿਰਫ ਵੋਟਾਂ ਦੀ ਗੱਲ ਕਰਦਾ ਹੈ। ਉਨਾਂ ਨੂੰ ਸੁਰੱਖਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਜਿਕਰਯੋਗ ਹੈ ਕਿ ਕਰੀਬ ਦਸ ਸਾਲ ਪਹਿਲਾਂ ਇਸੇ ਗਰਾਉਂਡ ’ਚ ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਵੀ ਇਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਸੀ। ਅੱਜ ਦੀ ਰੈਲੀ ’ਚ ਭਾਜਪਾ ਵਰਕਰਾਂ ’ਚ ਭਾਰੀ ਉਤਸ਼ਾਹ ਦਿਖ ਰਿਹਾ ਸੀ। ਅਮਿਤ ਸ਼ਾਹ ਵੱਲੋਂ ਭਾਜਪਾ ਸਰਕਾਰ ਆਉਣ ’ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਚਾਰ ਜ਼ਿਲਿਆਂ ’ਚ ਨਾਰਕੋਟਿਕਸ ਬਿਓਰੋ ਬਣਾਉਣ ਤੇ ਐਮਐਸਐਮਈ ਖੇਤਰ ’ਚ 4 ਰੁਪਏ ਪ੍ਰਤੀ ਯੁਨਿਟ ਬਿਜਲੀ ਦੇਣ ਦੀ ਗੱਲ ਆਖੀ। ਗ੍ਰਹਿ ਮੰਤਰੀ ਨੇ ਕਿਹਾ ਕਿ ਚਰਨਜੀਤ ਚੰਨੀ ਸਾਬ ਪੰਜਾਬ ਵਿਚ ਫਿਰ ਕਾਂਗਰਸ ਦੀ ਸਰਕਾਰ ਬਨਾਉਣ ਦਾ ਸੁਫਨਾ ਦੇਖ ਰਹੇ ਹਨ ਪਰ ਜਿਹੜਾ ਮੁੱਖ ਮੰਤਰੀ ਆਪਣੇ ਪ੍ਰਧਾਨ ਮੰਤਰੀ ਦਾ ਰੂਟ ਸੁਰੱਖਿਅਤ ਨਹੀਂ ਰੱਖ ਸਕਦਾ ਉਹ ਪੰਜਾਬ ਦੀ ਸੁਰੱਖਿਆ ਕਿਵੇਂ ਕਰ ਸਕਦਾ ਹੈ। ਇਨਾਂ ਲੋਕਾਂ ਦੇ ਹੱਥਾਂ ਵਿਚ ਪੰਜਾਬ ਸੁਰੱਖਿਅਤ ਨਹੀਂ ਹੈ। ਪੰਜਾਬ ਨੂੰ ਸਿਰਫ ਤੇ ਸਿਰਫ ਮੋਦੀ ਦੀ ਅਗਵਾਈ ਵਿਚ ਸੁਰੱਖਿਅਤ ਕੀਤਾ ਜਾ ਸਕਦਾ ਹੈ।
ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਥਾਂ ਵਿੱਚ ਸੁਰੱਖਿਆਤ ਨਹੀਂ ਹੈ: ਸ਼ਾਹ
ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸੁਰੱਖਿਅਤ ਕਰਨ ਦਾ ਕੰਮ ਕੀਤਾ। ਪਹਿਲਾਂ ਯੂ. ਪੀ. ਏ. ਦੀ ਸਰਕਾਰ ਸੀ, ਉਸ ਸਮੇਂ ਰੋਜਾਨਾ ਦੇਸ਼ ਵਿਚ ਅੱਤਵਾਦੀ ਦਾਖਲ ਹੁੰਦੇ ਸਨ ਅਤੇ ਸਾਡੇ ਜਵਾਨਾਂ ਦੇ ਸਿਰ ਵੱਢ ਕੇ ਲੈ ਜਾਂਦੇ ਸਨ ਪਰ ਜਦੋਂ ਤੋਂ ਭਾਜਪਾ ਦੀ ਸਰਕਾਰ ਆਈ ਤਾਂ ਅੱਤਵਾਦੀ ਅੱਖ ਚੁੱਕ ਕੇ ਵੀ ਨਹੀਂ ਦੇਖ ਸਕਦੇ। ਅਸੀਂ ਪੁਲਵਾਮਾ ਹਮਲੇ ਦਾ ਬਦਲਾ ਲਿਆ।
ਏਅਰ ਸਟ੍ਰਾਈਕ ਅਤੇ ਸਰਜੀਕਲ ਸਟ੍ਰਾਈਕ ਕਰਕੇ ਦੇਸ਼ ਦੇ ਦੁਸ਼ਮਣਾ ਨੂੰ ਸਬਕ ਸਿਖਾਇਆ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ਦੇ ਧਰਮ ਪਰਿਵਰਤਨ ਹੋ ਰਿਹਾ ਹੈ ਨਾ ਸਿਰਫ਼ ਹਿੰਦੂ ਭਾਈਚਾਰੇ ਦਾ ਸਗੋਂ ਸਿੱਖ ਭਾਈਚਾਰੇ ਦਾ ਵੀ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ ਜਿਸ ਨੂੰ ਨਾ ਤਾਂ ਕੇਜਰੀਵਾਲ ਰੋਕ ਸਕਦਾ ਅਤੇ ਨਾ ਹੀ ਚੰਨੀ ਉਸ ਨੂੰ ਸਿਰਫ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹੀ ਰੋਕ ਸਕਦੀ ਹੈ।
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਭਾਜਪਾ ਦੀ ਲੋੜ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿਚ ਨਾ ਤਾਂ ਅਕਾਲੀ ਦਲ ਨਸ਼ੇ ਨੂੰ ਖਤਮ ਕਰ ਸਕਿਆ ਹੈ ਅਤੇ ਨਾ ਹੀ ਕਾਂਗਰਸ ’ਤੇ ਕਾਰਵਾਈ ਕਰ ਸਕੀ ਹੈ ਸਿਰਫ ਭਾਜਪਾ ਦੀ ਸਰਕਾਰ ਹੀ ਪੰਜਾਬ ਵਿਚ ਨਸ਼ੇ ਨੂੰ ਪੂਰੀ ਤਰਾਂ ਖਤਮ ਕਰ ਸਕਦੀ ਹੈ। ਉਨਾਂ ਕਿਹਾ ਕਿ ਜੇਕਰ ਐੱਨ. ਡੀ. ਏ. ਦੀ ਸਰਕਾਰ ਬਣਦੀ ਹੈ ਤਾਂ ਪੰਜ ਸਾਲਾਂ ਦੇ ਅੰਦਰ ਨਸ਼ੇ ਨੂੰ ਜੜੋਂ ਖ਼ਤਮ ਕਰ ਦਿੱਤਾ ਜਾਵੇਗਾ।
ਉਨਾਂ ਕਿਹਾ ਜੇਕਰ ਪੰਜਾਬ ਦੇ ਵਿਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਚਾਰ ਵੱਡੇ ਸ਼ਹਿਰਾਂ ਵਿਚ ਲੁਧਿਾਣਾ, ਜਲੰਧਰ, ਅੰਮਿ੍ਰਤਸਰ ਅਤੇ ਪਟਿਆਲੇ ਵਿਚ ਐਂਟੀ ਨਾਰਕੋਟਿਕ ਸੈੱਲ ਸਥਾਪਿਤ ਕੀਤੇ ਜਾਣਗੇ ਜੋ ਨਸ਼ੇ ’ਤੇ ਠੱਲ ਪਾਉਣਗੇ। ਅਮਿਤ ਸ਼ਾਹ ਨਾਲ ਸਟੇਜ ’ਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਗੁਰਦੇਵ ਸ਼ਰਮਾ ਦੇਬੀ, ਐਡਵੋਕੇਟ ਬਿਕਰਮ ਸਿੰਘ ਸਿੱਧੂ, ਪ੍ਰਵੀਨ ਬਾਂਸਲ, ਪ੍ਰੇਮ ਮਿੱਤਲ, ਜਗਮੋਹਨ ਸ਼ਰਮਾ, ਐਸ.ਆਰ.ਲੱਧੜ, ਜੀਵਨ ਗੁਪਤਾ ਹਾਜਰ ਸਨ। ਇਸ ਤੋਂ ਪਹਿਲਾਂ ਅਮਿਤ ਸ਼ਾਹ ਦਾ ਚੌਪਰ ਸਥਾਨਕ ਗੁਰ ਨਾਨਕ ਸਟੇਡੀਅਮ ’ਚ ਉਤਰਿਆ ਜਿੱਥੇ ਕੇਂਦਰੀ ਮੰਤਰੀ ਮਿਨਾਕਸ਼ੀ ਲੇਖੀ, ਡਾ. ਸੁਭਾਸ਼ ਸਰਮਾ, ਡੀਪੀ ਖੋਸਲਾ, ਦਿਨੇਸ਼ ਸਰਪਾਲ, ਰਾਜੀਵ ਕਤਨਾ, ਗੁਰਦੀਪ ਗੋਸ਼ਾ ਤੇ ਸੰਨੀ ਕੋਸਲਾ ਨੇ ਸਵਾਗਤ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ