ਪ੍ਰਭੂਨਾਥ ਸ਼ੁਕਲ
ਮਹਾਂਰਾਸ਼ਟਰ ਵਿਚ ਮਾਤੋਸ਼੍ਰੀ ਕੀ ਗਠਜੋੜ ਦੀ ਸਿਆਸਤ ਤੋਂ ਇਲਾਵਾ ਕੋਈ ਨਵਾਂ ਫਾਰਮੂਲਾ ਘੜੇਗੀ ਭਾਜਪਾ-ਸ਼ਿਵਸੈਨਾ ਦੀ ਕੀ ਤਿੰਨ ਦਹਾਕਿਆਂ ਦੀ ਪੁਰਾਣੀ ਦੋਸਤੀ ਖਿੰਡ ਜਾਵੇਗੀ ਭਾਜਪਾ-ਸ਼ਿਵਸੈਨਾ ਕੀ ਤੀਜੇ ਬਦਲ ਵੱਲ ਆਪਣਾ ਕਦਮ ਵਧਾਉਣਗੀਆਂ? ਭਾਜਪਾ ਅਤੇ ਸ਼ਿਵਸੈਨਾ ਕੀ ਲੋਕ-ਫ਼ਤਵੇ ਨੂੰ ਕਿਨਾਰੇ ਕਰਕੇ ਵੱਖੋ-ਵੱਖਰੇ ਰਸਤੇ ‘ਤੇ ਚੱਲਣ ਨੂੰ ਤਿਆਰ ਹਨ? ਕੀ ਭਾਜਪਾ ਐਨਸੀਪੀ ਤੋਂ ਸਮੱਰਥਨ ਲੈ ਕੇ ਸਰਕਾਰ ਬਣਾਏਗੀ? ਕਾਂਗਰਸ ਕੀ ਸ਼ਿਵਸੈਨਾ ਦੀ ਬਾਹਰੋਂ ਹਮਾਇਤ ਕਰੇਗੀ? ਇਸ ਤਰ੍ਹਾਂ ਦੇ ਕਈ ਸਵਾਲ ਹਨ ਭਾਜਪਾ ਅਤੇ ਸ਼ਿਵਸੈਨਾ ਨੇ ਚੋਣਾਂ ਗਠਜੋੜ ਕਰਕੇ ਬੇਸ਼ੱਕ ਲੜੀਆਂ ਹੋਣ, ਪਰ ਜ਼ਮੀਨੀ ਸੱਚਾਈ ਇਹ ਹੈ ਕਿ ਸ਼ਿਵਸੈਨਾ ਸਰਕਾਰ ‘ਚ ਰਹਿ ਕੇ ਵੀ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਰਹੀ ਅਤੇ ਕਈ ਅਹਿਮ ਮਸਲਿਆਂ ‘ਤੇ ਉਹ ਫਡਨਵੀਸ ਸਰਕਾਰ ਦੇ ਵਿਰੋਧ ‘ਚ ਖੜ੍ਹੀ ਰਹੀ ਸ਼ਿਵਸੈਨਾ ਦਾ ਮੁੱਖ ਪੱਤਰ ਸਾਮਨਾ ਗਠਜੋੜ ‘ਤੇ ਅੱਗ ਉਗਲਦਾ ਰਿਹਾ ਹੈ।
ਭਾਜਪਾ ਨੂੰ ਸਾਮਨਾ ਦੀਆਂ ਟਿੱਪਣੀਆਂ ਨਹੀਂ ਪਚ ਰਹੀਆਂ ਹਨ ਦੋਵਾਂ ਪਾਰਟੀਆਂ ‘ਚ ਤਲਖ਼ੀ ਵਧ ਗਈ ਹੈ ਮੁੱਖ ਮੰਤਰੀ ਦੇਵੇਂਦਰ ਫ਼ਡਨਵੀਸ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਾਂ ਤੋਂ ਪਹਿਲਾਂ 50-50 ਦਾ ਕੋਈ ਫਾਰਮੂਲਾ ਨਹੀਂ ਤੈਅ ਕੀਤਾ ਗਿਆ ਸੀ ਜਦੋਂ ਕਿ ਸ਼ਿਵਸੈਨਾ ਇਸ ਗੱਲ ‘ਤੇ ਅੜੀ ਹੈ ਕਿ ਕੌਮੀ ਪ੍ਰਧਾਨ ਅਮਿਤ ਸ਼ਾਹ ਵਿਚਕਾਰ ਸੱਤਾ ‘ਚ ਅੱਧੀ ਹਿੱਸੇਦਾਰੀ ਤੈਅ ਹੋਈ ਸੀ ਜਦੋਂਕਿ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਸਾਫ਼ ਕਰ ਦਿੱਤਾ ਹੈ ਕਿ ਅਗਲੇ ਪੰਜ ਸਾਲ ਤੱਕ ਭਾਜਪਾ ਦਾ ਮੁੱਖ ਮੰਤਰੀ ਸੂਬੇ ‘ਚ ਰਹੇਗਾ ਭਾਜਪਾ ਵਿਧਾਇਕ ਦਲ ਦੀ ਮੀਟਿੰਗ ‘ਚ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਆਗੂ ਚੁਣ ਲਿਆ ਗਿਆ ਹੈ ਸ਼ਿਵਸੈਨਾ ਇਹ ਸਭ ਕਿਉਂ ਕਰ ਰਹੀ ਹੈ? ਕੀ ਉਸਨੇ ਤੈਅ ਕਰ ਲਿਆ ਹੈ ਕਿ ਉਹ ਭਾਜਪਾ ਦੇ ਨਾਲ ਨਹੀਂ ਜਾਵੇਗੀ ਜੇਕਰ ਅਜਿਹਾ ਨਹੀਂ ਹੈ ਤਾਂ ਉਹ ਇਹ ਸਿਆਸੀ ਨਾਟਕ ਕਿਉਂ ਕਰ ਰਹੀ ਹੈ ਜਦੋਂ ਕਿ ਐਨਸੀਪੀ ਅਤੇ ਕਾਂਗਰਸ ਇਹ ਤੈਅ ਕਰ ਚੁੱਕੀਆਂ ਹਨ ਕਿ ਉਹ ਪ੍ਰਤੀਪੱਖ ਦੀ ਭੂਮਿਕਾ ਨਿਭਾਉਣਗੀਆਂ ਮਹਾਂਰਾਸ਼ਟਰ ਦੀ ਜਨਤਾ ਨੇ ਜੋ ਲੋਕ-ਫ਼ਤਵਾ ਦਿੱਤਾ ਹੈ ਕੀ ਉਹ ਭਾਜਪਾ ਅਤੇ ਸ਼ਿਵਸੈਨਾ ਗਠਜੋੜ ਨੂੰ ਦਿੱਤਾ ਹੈ ਸ਼ਿਵਸੈਨਾ ਕਿਹੜੇ ਬਦਲ ਦੀ ਗੱਲ ਕਰ ਰਹੀ ਹੈ ਉਸਦਾ ਇਸ਼ਾਰਾ ਸਾਫ਼ ਸ਼ਰਦ ਪਵਾਰ ਦੀ ਐਨਸੀਪੀ ਤੋਂ ਹੈ।
ਕਿਉਂਕਿ ਜੇਕਰ ਸ਼ਿਵਸੈਨਾ ਅਤੇ ਐਨਸੀਪੀ ਆਪਸ ‘ਚ ਮਿਲ ਜਾਂਦੀਆਂ ਹਨ ਅਤੇ ਕਾਂਗਰਸ ਬਾਹਰੋਂ ਹਮਾਇਤ ਕਰਦੀ ਹੈ ਤਾਂ ਅਰਾਮ ਨਾਲ ਸਰਕਾਰ ਬਣ ਜਾਵੇਗੀ ਪਰ ਇਹ ਬਦਲ ਭਾਜਪਾ ਕੋਲ ਵੀ ਹੈ ਉਹ ਵੀ ਐਨਸੀਪੀ ਨੂੰ ਮਿਲਾ ਕੇ ਰਾਜ ‘ਚ ਆਪਣੀ ਸਰਕਾਰ ਬਣਾ ਸਕਦੀ ਹੈ ਪਰ ਅਸਲ ‘ਚ ਕੀ ਸ਼ਿਵਸੈਨਾ ਆਪਣੀ ਅੜੀ ਕਾਇਮ ਰੱਖ ਪਾਏਗੀ ਅਜਿਹਾ ਲੱਗਦਾ ਨਹੀਂ ਹੈ ਕਿਉਂਕਿ ਸ਼ਿਵਸੈਨਾ ਹਰ ਵਾਰ ਸ਼ਰਤਾਂ ਦਾ ਭਾਰੀ ਪੁਲੰਦਾ ਰੱਖਦੀ ਹੈ ਅਤੇ ਰੁੱਸਣ-ਮਨਾਉਣ ਦਾ ਦੌਰ ਚੱਲਦਾ ਹੈ ਬਾਦ ‘ਚ ਸਭ ਕੁਝ ਆਮ ਹੋ ਜਾਂਦਾ ਹੈ ਪੰਜ ਸਾਲ ਸਰਕਾਰ ਵੀ ਚੱਲਦੀ ਹੈ ਇਹ ਗੱਲ ਖੁਦ ਸ਼ਿਵਸੈਨਾ ਆਗੂ ਸੰਜੈ ਰਾਵਤ ਨੇ ਸਾਫ਼ ਕਰ ਦਿੱਤੀ ਹੈ ਕਿ ਸ਼ਿਵਸੈਨਾ ਸਿਰਫ਼ ਸੱਤਾ ਦੀ ਨਹੀਂ ਵਿਚਾਰਾਂ ਦੀ ਰਾਜਨੀਤੀ ਵੀ ਕਰਦੀ ਹੈ ਸੱਤਾ ਲਈ ਕੁਝ ਵੀ ਕਰਨਾ ਲੋਕਤੰਤਰ ਦੀ ਹੱਤਿਆ ਦੇ ਸਮਾਨ ਹੈ ਸ਼ਿਵਸੈਨਾ ਬੁਲਾਰੇ ਅਤੇ ਰਾਜ ਸਭਾ ਸਾਂਸਦ ਰਾਵਤ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਹਰਿਆਣਾ ਵਾਂਗ ਇੱਥੇ ਕੋਈ ਦੁਸ਼ਿਅੰਤ ਨਹੀਂ ਹੈ ਜਿਸਦਾ ਪਿਤਾ ਜੇਲ੍ਹ ‘ਚ ਹੋਵੇ ਉਸ ਕੋਲ ਬਦਲ ਖੁੱਲ੍ਹਾ ਹੈ ਸਾਰੀ ਗੱਲ ਸ਼ਿਵਸੈਨਾ ਖੁਦ ਕਹਿ ਰਹੀ ਹੈ ਫ਼ਿਰ ਉਹ ਨਾਟਕ ਕਿਉਂ ਕਰ ਰਹੀ ਹੈ ਉਹ ਜਿਸ ਬਦਲ ਦੀ ਗੱਲ ਕਰ ਰਹੀ ਹੈ ਕੀ ਉਹ, ਐਨਸੀਪੀ ਦੇ ਨਾਲ ਪੰਜ ਸਾਲ ਸਰਕਾਰ ਚਲਾ ਲਵੇਗੀ ਕੀ ਕਾਂਗਰਸ ਤੋਂ ਬਗੈਰ ਸਰਕਾਰ ਬਣਨਾ ਸੰਭਵ ਹੈ ਸ਼ਿਵਸੈਨਾ ਦੀ ਸਰਕਾਰ ਕੀ ਪੰਜ ਸਾਲ ਦਾ ਕਾਰਜਕਾਲ ਪੂਰਾ ਕਰ ਲਵੇਗੀ ਜੇਕਰ ਅਜਿਹਾ ਸੰਭਵ ਨਹੀਂ ਹੈ ਤਾਂ ਇਹ ਸਿਆਸੀ ਨਾਟਕ ਤੋਂ ਸਿਵਾਏ ਕੁਝ ਵੀ ਨਹੀਂ ਹੈ।
ਸੂਬੇ ‘ਚ ਭਾਜਪਾ ਸਭਾ ਤੋਂ ਵੱਡੀ ਪਾਰਟੀ ਦੇ ਰੂਪ ‘ਚ Àੁੱਭਰੀ ਹੈ ਉਸ ਕੋਲ 105 ਵਿਧਾਇਕ ਹਨ ਇਸ ਤੋਂ ਪਹਿਲਾਂ ਦੋਵੇਂ ਪਾਰਟੀਆਂ ਦੇ ਆਗੂ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਮਿਲ ਚੁੱਕੇ ਹਨ ਸੂਬੇ ‘ਚ 8 ਨਵੰਬਰ ਤੱਕ ਸਰਕਾਰ ਬਣਨੀ ਚਾਹੀਦੀ ਹੈ ਹੁਣ ਸਿਆਸੀ ਨਾਟਕਬਾਜੀ ਦਾ ਚੰਗਾ ਮੌਕਾ ਹੈ ਸ਼ਿਵਸੈਨਾ ਕੀ ਅਦਿੱਤਿਆ ਠਾਕਰੇ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੀ ਹੈ ਜਿਸਦੀ ਵਜ੍ਹਾ ਨਾਲ ਉਹ 50-50 ਦੇ ਫਾਰਮੂਲੇ ਦੀ ਗੱਲ ਕਰ ਰਹੀ ਹੈ ਦੋਵੇਂ ਪਾਰਟੀਆਂ ਵਿਚਕਾਰ ਸੀਟਾਂ ਦਾ ਵੱਡਾ ਫਰਕ ਹੈ 2014 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਦੋਵਾਂ ਪਾਰਟੀਆਂ ਦੀਆਂ ਸੀਟਾਂ ਘੱਟ ਆਈਆਂ ਹਨ ਭਾਜਪਾ ਕੋਲ 105 ਸੀਟਾਂ ਹਨ ਜਦੋਂਕਿ ਸ਼ਿਵਸੈਨਾ ਕੋਲ ਉਸ ਤੋਂ ਅੱਧੀਆਂ ਯਾਨੀ 56 ਸੀਟਾਂ ਹਨ ਫਿਰ ਭਾਜਪਾ ਇਹ ਸ਼ਰਤ ਕਿਉਂ ਮੰਨੇਗੀ ਐਨੀ ਵੱਡੀ ਪਾਰਟੀ ਹੋਣ ਤੋਂ ਬਾਅਦ ਉਹ ਕਿਉਂ ਝੁਕੇਗੀ।
ਭਾਜਪਾ ਅਤੇ ਸ਼ਿਵਸੈਨਾ ਆਗੂਆਂ ਵਿਚਕਾਰ ਤਲ਼ਖੀ ਵਧ ਗਈ ਹੈ ਭਾਜਪਾ ਆਗੂ ਸੰਜੈ ਕਾਂਕੜੇ ਦੇ ਇੱਕ ਬਿਆਨ ਨੇ ਇਹ ਉਲਝਣ ਹੋਰ ਵਧਾ ਦਿੱਤੀ ਹੈ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਸ਼ਿਵਸੈਨਾ ਦੇ 40 ਤੋਂ 45 ਵਿਧਾਇਕ ਭਾਜਪਾ ਦੇ ਸੰਪਰਕ ‘ਚ ਹਨ ਫਿਲਹਾਲ ਕਾਂਕੜੇ ਦੇ ਇਸ ਬਿਆਨ ‘ਚ ਕੋਈ ਜ਼ਮੀਨੀ ਸੱਚਾਈ ਨਹੀਂ ਦਿਸਦੀ ਭਾਜਪਾ ਸੂਬੇ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਰਾਜਨੀਤੀ ਦੀ ਵਜ੍ਹਾ ਨਾਲ ਆਪਣਾ ਚੰਗਾ ਵਿਸਥਾਰ ਕਰ ਲਿਆ ਹੈ ਜਦੋਂ ਕਿ ਭਾਜਪਾ ਨੂੰ ਅੱਗੇ ਵਧਾਉਣ ਵਾਲੀ ਸ਼ਿਵਸੈਨਾ ਹੀ ਹੈ ਬਾਲਾ ਸਾਹਿਬ ਠਾਕਰੇ ਦੀ ਉਂਗਲੀ ਫੜ੍ਹ ਕੇ ਭਾਜਪਾ ਅੱਗੇ ਵਧੀ ਹੈ ਦੱਖਣੀ ਸੂਬਿਆਂ ‘ਚ ਭਾਜਪਾ ਦੀ ਕੋਈ ਹੋਂਦ ਨਹੀਂ ਸੀ ਸ਼ਹਿਰੀ ਰਾਜਨੀਤੀ ‘ਚ ਸ਼ਿਵਸੈਨਾ ਦੀ ਪਕੜ ਅੱਜ ਵੀ ਮਜ਼ਬੂਤ ਹੈ ਸ਼ਿਵਸੈਨਾ ਦਾ ਉਭਾਰ ਪਹਿਲਾਂ ਖੇਤਰੀ ਸੰਗਠਨ ਦੇ ਰੂਪ ‘ਚ ਹੋਇਆ ਬਾਲਾ ਸਾਹਿਬ ਠਾਕਰੇ ਕਦੇ ਚੋਣਾਂ ਨਹੀਂ ਲੜੇ ਪਰ ਫੈਲਦੀ ਸਿਆਸੀ ਜ਼ਮੀਨ ਅਤੇ ਸੂਬੇ ‘ਚ ਵਧਦੀ ਪੈਠ ਦੀ ਵਜ੍ਹਾ ਨਾਲ ਠਾਕਰੇ ਪਰਿਵਾਰ ਸਿਆਸਤ ‘ਚ ਅੱਗੇ ਵਧਿਆ ਬਾਲਾ ਸਾਹਿਬ ਦੇ ਜਾਣ ਤੋਂ ਬਾਦ ਹੁਣ ਉਦਵ ਤੋਂ ਬਾਦ ਹੁਣ ਤੀਜੀ ਪੀੜ੍ਹੀ ਰਾਜਨੀਤੀ ਕਰ ਰਹੀ ਹੈ ਪਰ ਉਸਦੀ ਰਣਨੀਤੀ ਕਿੰਨੀ ਕਾਮਯਾਬ ਹੋਵੇਗੀ, ਇਹ ਸਮਾਂ ਦੱਸੇਗਾ ਭਾਜਪਾ ਆਗੂ ਸੁਧੀਰ ਦੇ ਬਿਆਨ ਨੇ ਇਸ ਤਲਖ਼ੀ ਨੂੰ ਹੋਰ ਵਧਾ ਦਿੱਤਾ ਹੈ।
ਮਹਾਂਰਾਸ਼ਟਰ ‘ਚ ਕਾਂਗਰਸ ਅੱਜ ਚਾਹੇ ਹਾਸ਼ੀਏ ‘ਤੇ ਹੈ ਪਰ ਉਹ ਆਪਣੀ ਧਰਮ-ਨਿਰਪੱਖ ਛਵੀ ਨੂੰ ਕਦੇ ਨੁਕਸਾਨ ਨਹੀਂ ਹੋਣ ਦੇਵੇਗੀ ਕਿÀੁਂਕਿ ਸੂਬੇ ‘ਚ ਐਨਸੀਪੀ ਨਾਲ ਮਿਲ ਕੇ ਉਸਨੇ ਚੰਗੀ ਰਾਜਨੀਤੀ ਕੀਤੀ ਹੈ 2019 ਦੀਆਂ ਚੋਣਾਂ ‘ਚ ਦੋਵਾਂ ਪਾਰਟੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ ਕਾਂਗਰਸ ਅਤੇ ਐਨਸੀਪੀ ਸੂਬੇ ‘ਚ ਵਿਰੋਧੀਆਂ ਦੀ ਮਜ਼ਬੂਤ ਭੂਮਿਕਾ ‘ਚ ਹਨ ਇਸ ਲਈ ਭਾਜਪਾ-ਸ਼ਿਵਸੈਨਾ ਸਰਕਾਰ ਨੂੰ ਦਮਦਾਰ ਪ੍ਰਤੀਪੱਖ ਦਾ ਸਾਹਮਣਾ ਕਰਨਾ ਪਵੇਗਾ ਜਿੱਥੋਂ ਤੱਕ ਤੀਜੇ ਬਦਲ ਦੀ ਗੱਲ ਸ਼ਿਵਸੈਨਾ ਕਰ ਰਹੀ ਹੈ ਉਸਦਾ ਇਹ ਦਿਨੇ ਦੇਖਿਆ ਸੁਫ਼ਨਾ ਹੈ ਕਿÀੁਂਕਿ ਜੇਕਰ ਸ਼ਿਵਸੈਨਾ ਅਤੇ ਐਨਸੀਪੀ ਦੀ ਸਰਕਾਰ ਕਾਂਗਰਸ ਦੀ ਹਮਾਇਤ ਨਾਲ ਪੰਜ ਸਾਲ ਚੱਲ ਜਾਂਦੀ ਹੈ ਤਾਂ ਇਹ ਕਾਂਗਰਸ ਲਈ ਵੱਡਾ ਨੁਕਸਾਨ ਹੋਵੇਗਾ ਇਹ ਗੱਲ ਸ਼ਿਵਸੈਨਾ ਅਤੇ ਭਾਜਪਾ ਵੀ ਚੰਗੀ ਤਰ੍ਹਾਂ ਜਾਣਦੀਆਂ ਹਨ, ਕਿਉਂਕਿ ਐਨਸੀਪੀ ਅਤੇ ਕਾਂਗਰਸ ਦੇ ਵੋਟਰਾਂ ‘ਚ ਇੱਕ ਵੱਡਾ ਵਰਗ ਮੁਸਲਿਮ ਭਾਈਚਾਰੇ ਦਾ ਹੈ ਜਿਸ ਨੇ ਭਾਜਪਾ ਖਿਲਾਫ਼ ਦੋਵਾਂ ਪਾਰਟੀਆਂ ਨੂੰ ਵੋਟਾਂ ਦਿੱਤੀਆਂ ਹਨ ਉਸ ਸਥਿਤੀ ‘ਚ ਕਾਂਗਰਸ ਇਹ ਜੋਖ਼ਿਮ ਕਦੇ ਨਹੀਂ ਲੈਣਾ ਚਾਹੁੰਦੀ ਕਿਉਂਕਿ ਸ਼ਿਵਸੈਨਾ ਦੀ ਛਵੀ ਪਹਿਲਾਂ ਹੀ ਕੱਟੜ ਹਿੰਦੂਤਵ ਦੀ ਰਹੀ ਹੈ ਉਸ ਸਥਿਤੀ ‘ਚ ਕਾਂਗਰਸ ਮੁਸਲਿਮ ਵੋਟਰਾਂ ਨੂੰ ਕਦੇ ਨਰਾਜ਼ ਨਹੀਂ ਕਰ ਸਕਦੀ ਹੈ ਜਿੱਥੋਂ ਤੱਕ ਮਹਾਂਰਾਸ਼ਟਰ ਦੀ ਰਾਜਨੀਤੀ ਦੀ ਗੱਲ ਹੈ ਤਾਂ ਸਥਿਤੀ ਸਾਫ਼ ਹੈ ਸ਼ਿਵਸੈਨਾ ਹਰ ਹਾਲ ‘ਚ ਭਾਜਪਾ ਦੇ ਨਾਲ ਮਿਲ ਕੇ ਸਰਕਾਰ ਬਣਾਏਗੀ ਅਸਲ ਗੱਲ ਇਹ ਹੈ ਕਿ ਸੂਬੇ ‘ਚ ਭਾਜਪਾ ਸਰਕਾਰ ਬਣਾਉਣ ਜਾ ਰਹੀ ਹੈ ਵਿਧਾਇਕ ਦਲ ਦਾ ਆਗੂ ਚੁਣੇ ਜਾਣ ਤੋਂ ਬਾਦ ਭਾਜਪਾ ਆਗੂ ਦੇਵੇਂਦਰ ਫਡਨਵੀਸ ਦੀ ਅਗਵਾਈ ‘ਚ ਸਰਕਾਰ ਬਣਾਉਣ ਦਾ ਦਾਵਆ ਜਲਦ ਹੀ ਪੇਸ਼ ਕੀਤਾ ਜਾਵੇਗਾ ਜਦੋਂ ਬਹੁਮਤ ਸਿੱਧ ਹੋਣ ਦੀ ਗੱਲ ਆਵੇਗੀ ਤਾਂ ਦੋਵਾਂ ਪਾਰਟੀਆਂ ਵਿਚਕਾਰ ਸਾਰੀ ਸਥਿਤੀ ਸਾਫ਼ ਹੋ ਜਾਵੇਗੀ ਆਖ਼ਰ ਸੂਬੇ ‘ਚ ਭਾਜਪਾ-ਸ਼ਿਵਸੈਨਾ ਦੀ ਸਰਕਾਰ ਬਣੇਗੀ ਕਿਉਂਕਿ ਰਾਜਨੀਤੀ ‘ਚ ਅਸੰਭਵ ਦਾ ਸ਼ਬਦਕੋਸ਼ ਨਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।