ਭਾਜਪਾ ਨੇ ਐਲਾਨਿਆ ਰਾਸ਼ਟਰਪਤੀ ਉਮੀਦਵਾਰ ਦਾ ਨਾਂਅ

BJP, Announsed, President's, name

ਭਾਜਪਾ ਨੇ ਖੇਡਿਆ ਦਲਿਤ ਕਾਰਡ:ਰਾਮਨਾਥ ਕੋਵਿੰਦ ਹੋਣਗੇ ਰਾਸ਼ਟਰਪਤੀ  ਉਮੀਦਵਾਰ

ਨਵੀਂ ਦਿੱਲੀ। ਰਾਸ਼ਟਰਪਤੀ ਚੋਣ ਨੂੰ ਲੈ ਕੇ ਸੋਮਵਾਰ ਨੂੰ ਭਾਜਪਾ ਪਾਰਲੀਮੈਂਟ ਬੋਰਡ ਦੀ ਕਰੀਬ 45 ਮਿੰਟ ਮੀਟਿੰਗ ਹੋਈ। ਐਨਡੀਏ ਨੇ ਬਿਹਾਰ ਦੇ ਰਾਜਪਾਲ ਰਾਮਨਾਥ ਕੋਵਿੰਦ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਕੋਵਿੰਦਰ ਕਾਨਪੁਰ ਦੇ ਰਹਿਣ ਵਾਲੇ ਹਨ। ਅਮਿਤ ਸ਼ਾਹ ਨੇ ਇਸ ਦਾ ਐਲਾਨ ਕੀਤਾ।

ਇਸ ਮੌਕੇ ਸ਼ਾਹ ਨੇ ਕਿਹਾ ਕਿ ਅਸੀਂ ਦੇਸ਼ ਦੇਸ਼ ਦੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਚਰਚਾ ਕੀਤੀ ਹੈ। ਐਨਡੀਏ ਦੇ ਸਾਰੇ ਸਾਥੀਆਂ ਨੂੰ ਦੱਸ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਸੋਨੀਆ ਅਤੇ ਮਨਮੋਹਨ ਅਤੇ ਬਾਕੀ ਸੀਨੀਅਰ ਆਗੂਆਂ ਨਾਲ ਗੱਲ ਕੀਤੀ ਹੈ।

ਅਮਿਤ ਸ਼ਾਹ ਨੇ ਕਿਹਾ

ਰਾਮਨਾਥ ਕੋਵਿੰਦਰ ਦੀ ਪ੍ਰਸ਼ੰਸਾ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਉਹ ਇੱਕ ਦਲਿਤ ਹਨ, ਹਮੇਸ਼ਾ ਸੰਘਰਸ਼ ਕਰਨਗੇ। ਬਿਹਾਰ ਰਾਜ ਦੇ ਰਾਜਪਾਲ ਦੇ ਰੂਪ ਵਿੱਚ ਹੁਣ ਉਹ ਕੰਮ ਕਰ ਰਹੇ ਹਨ। ਰਾਮਨਾਥ ਜੀ ਹਮੇਸ਼ਾ ਸਮਾਜ, ਗਰੀਬਾਂ, ਪੱਛੜਿਆਂ, ਦਲਿਤਾਂ ਦੇ ਨਾਲ ਜੁੜੇ ਰਹੇ ਹਨ, ਇੱਕ ਗਰੀਬ ਦੇ ਘਰ ਵਿੱਚ ਜਨਮ ਲੈ ਕੇ ਸੰਘਰਸ਼ ਕਰਕੇ ਇੰਨੇ ਉੱਚੇ ਮੁਕਾਮ ‘ਤੇ ਪਹੁੰਚੇ ਹਨ। ਅਸੀਂ ਅੱਜ ਉਨ੍ਹਾਂ ਦਾ ਨਾਂਅ ਤੈਅ ਕੀਤਾ ਹੈ।

ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਨਾਂਅ ‘ਤੇ ਫੈਸਲੇ ਲਈ ਭਾਜਪਾ ਸੰਸਦੀ ਬੋਰਡ ਦੀ ਅਹਿਮ ਬੈਠਕ ਵਿੱਚ ਕਰੀਬ ਇੱਕ ਘੰਟੇ ਤੱਕ ਮੰਥਨ ਚਲਦਾ ਰਿਹਾ। ਦਿੱਲੀ ਦੇ ਭਾਜਪਾ ਸਕੱਤਰੇਤ ਵਿੱਚ ਹੋਈ ਬੈਠਕ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਮੁਖੀ ਅਮਿਤ ਸ਼ਾਹ ਤੋਂ ਇਲਾਵਾ ਸੁਸ਼ਮਾ ਸਵਰਾਜ, ਵੈਂਕਇਆ ਨਾਇਡੂ, ਅਨੰਤ ਸਿੰਘ ਅਤੇ ਥਾਵਰ ਚੰਦ ਗਹਿਲੋਤ ਆਦਿ ਸੀਨੀਅਰ ਆਗੂ ਵੀ ਸ਼ਾਮਲ ਹੋਏ।

ਉੱਧਰ ਭਾਜਪਾ ਸੂਤਰਾਂ ਨੇ ਦੱਸਿਆ ਕਿ 28 ਜੂਨ ਨੂੰ ਰਾਸ਼ਟਰਪਤੀ ਚੋਣ ਲਈ ਨੋਮੀਨੇਸ਼ਨ ਫਾਈਲ ਕਰਨ ਦੀ ਆਖਰੀ ਤਾਰੀਖ਼ ਹੈ। ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 24 ਤੋਂ 27 ਜੂਨ ਤੱਕ 4 ਦਿਨਾਂ ਲਈ ਅਮਰੀਕਾ ਯਾਤਰਾ ‘ਤੇ ਜਾ ਰਹੇ ਹਨ। ਇਸ ਲਈ ਪ੍ਰਧਾਨ ਮੰਤਰੀਦ ੀ ਮੌਜ਼ੂਦਗੀ ਵਿੱਚ ਰਾਸ਼ਟਰਪਤੀ ਉਮੀਦਵਾਰ ਦਾ ਨੋਮੀਨੇਸ਼ਨ ਫਾਈਲ ਹੋਵੇਗਾ ਅਤੇ ਉਸ ਵਿੱਚ ਜ਼ਿਆਦਾ ਸਮਾਂ ਬਚਿਆ ਨਹੀਂ ਹੈ।