ਭਾਜਪਾ ਦੇ ਮੰਡਲ ਪ੍ਰਧਾਨ ਗੋਬਿੰਦ ਰਾਮ ‘ਤੇ ਜਾਨਲੇਵਾ ਹਮਲਾ

BJP, Mandal President, Gobind Ram, Deadly Assault

ਲੁਧਿਆਣੇ ਕੀਤਾ ਗਿਆ ਰੈਫਰ

ਸੱਤ-ਅੱਠ ਵਿਅਕਤੀਆਂ ਨੇ ਕੀਤਾ ਜਾਨ ਲੇਵਾ ਹਮਲਾ

ਸਤਪਾਲ ਥਿੰਦ, ਫਿਰੋਜ਼ਪੁਰ

ਫਿਰੋਜ਼ਪੁਰ ਕੈਂਟ ਮੰਡਲ ਦੇ ਭਾਜਪਾ ਪ੍ਰਧਾਨ ਗੋਬਿੰਦ ਰਾਮ ‘ਤੇ 7-8 ਅਣਪਛਾਤੇ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਹਮਲੇ ਤੋਂ ਬਾਅਦ ਜ਼ਖਮੀ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਕੈਂਟ ਮੰਡਲ ਦੇ ਭਾਜਪਾ ਪ੍ਰਧਾਨ ਗੋਬਿੰਦ ਰਾਮ ਆਪਣੇ ਡਰਾਇਵਰ ਨਾਲ ਮੋਰੀ ਗੇਟ ਫਿਰੋਜ਼ਪੁਰ ਸ਼ਹਿਰ ਕਿਸੇ ਕੰਮ ਲਈ ਆਏ ਸਨ ਕਿ ਇਸ ਦੌਰਾਨ ਅਚਾਨਕ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਬਿੰਦ ਰਾਮ ‘ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ‘ਚ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਹੈ, ਜਿਸਦੇ ਬਾਅਦ ਹਾਲਤ ਗੰਭੀਰ ਦੇਖਦੇ ਹੋਇਆ ਗੋਬਿੰਦ ਰਾਮ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੁਸ਼ਪਿੰਦਰ ਸਿੰਘ ਥਾਣਾ ਮੁੱਖੀ ਫਿਰੋਜ਼ਪੁਰ ਸਿਟੀ ਨੇ ਦੱਸਿਆ ਕਿ ਗੋਬਿੰਦ ਰਾਮ ਦਾ ਕੁਝ ਵਿਅਕਤੀਆਂ ਨਾਲ ਪੈਸਿਆਂ ਦਾ ਲੈਣ ਦੇਣ ਵੀ ਚੱਲ ਰਿਹਾ ਸੀ । ਉਹਨਾਂ ਦੱਸਿਆ ਕਿ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਾਂਚ ਕਰਨ ‘ਤੇ ਪੂਰਾ ਮਾਮਲੇ ਦਾ ਸੱਚ ਸਾਹਮਣੇ ਆਵੇਗਾ। ਫਿਲਹਾਲ ਗੋਬਿੰਦ ਰਾਮ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।